ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਪ੍ਰੋਗਰਾਮ ਤਹਿਤ ਧਾਰਮਿਕ ਹਿੰਸਾ ਰੋਕਣ ਬਾਰੇ ਵਿਚਾਰ ਚਰਚਾ

ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਪ੍ਰੋਗਰਾਮ ਤਹਿਤ ਧਾਰਮਿਕ ਹਿੰਸਾ ਰੋਕਣ ਬਾਰੇ ਵਿਚਾਰ ਚਰਚਾ

ਦੁਨੀਆ ਭਰ ‘ਚ ਵੱਧ ਰਹੀਆਂ ਨਸਲੀ ਹਿੰਸਾ ਦੀਆਂ ਵਾਰਦਾਤਾਂ ਦੇ 
ਭਖ਼ਦੇ ਮੁੱਦੇ ਉੱਤੇ ਮੀਟੰਗ ‘ਚ ਸਿੱਖ ਪ੍ਰਤੀਨਿਧਾਂ ਦੀ ਸਮੂਲੀਅਤ
ਵਾਸਿੰਗਟਨ/ਹੁਸਨ ਲੜੋਆ ਬੰਗਾ:
ਦੁਨੀਆ ਭਰ ‘ਚ ਵੱਧ ਰਹੀਆਂ ਧਾਰਮਿਕ ਹਿੰਸਾ ਦੇ ਭਖ਼ਦੇ ਮੁੱਦੇ ‘ਤੇ ਸੰਯੁਕਤ ਰਾਸ਼ਟਰ ਦੇ ਨਸਲਕੁਸ਼ੀ ਰੋਕਥਾਮ ਅਤੇ ਬਚਾਓ, ਅੰਤਰਰਾਸ਼ਟਰੀ ਡਾਇਲੌਗ ਸੈਂਟਰ ਅਤੇ ਵਰਲਡ ਕੌਂਸਲ ਆਫ਼ ਚਰਚਸ ਵੱਲੋਂ ਸਥਾਨਕ ਸੰਯੁਕਤ ਰਾਸ਼ਟਰ ਦਫ਼ਤਰ ਵਿਖੇ ਇਕ ਅਹਿਮ ਵਿਚਾਰ-ਚਰਚਾ ਕਰਵਾਈ ਗਈ। ਇਸ ਅਹਿਮ ਵਿਚਾਰ ਵਟਾਂਦਰੇ ਸ ‘ਚ ਧਰਮਾਂ ਦੇ ਆਧਾਰ ‘ਤੇ ਵੱਧ ਰਹੀਆਂ ਹਿੰਸਕ ਘਟਨਾਵਾਂ ਦੀਆਂ ਚੁਣੌਤੀਆਂ ਅਤੇ ਹੱਲ ‘ਤੇ ਚਰਚਾ ਕੀਤੀ ਗਈ। ਇਸ ਦੌਰਾਨ ਇਸ ਵਿਚਾਰ-ਚਰਚਾ ਚ ਸਿੱਖ ਪ੍ਰਤੀਨਿਧਾਂ ਨੇ ਵੀ ਸਮੂਲੀਅਤ ਕੀਤੀ। ਇਸ ਪ੍ਰੋਗਰਾਮ ‘ਚ ਸੰਯੁਕਤ ਰਾਸ਼ਟਰ ਦੇ ਉੱਚ ਅਧਿਕਾਰੀ, ਧਾਰਮਿਕ ਸ਼ਖ਼ਸੀਅਤਾਂ ਅਤੇ ਸਮਾਜਿਕ ਕਾਰਕੁੰਨ ਸ਼ਾਮਿਲ ਹੋਏ ਅਤੇ ਉਨਾਂ ਵੱਲੋਂ ‘ਗਲੋਬਲ ਪਲੈਨ ਆਫ਼ ਐਕਸ਼ਨ’ ਨੂੰ ਲਾਗੂ ਕਰ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਇਸ ਤੋਂ ਪਹਿਲਾਂ ਖੇਤਰੀ ਪੱਧਰ ‘ਤੇ 5 ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਜਿਸ ‘ਚ ਵਚਨਬੱਧਤਾ ਦੁਹਰਾਈ ਗਈ ਕਿ ਹਿੰਸਕ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਸੰਯੁਕਤ ਰਾਸ਼ਟਰ ਦੇ ਅੰਦਰੂਨੀ ਸਕੱਤਰ-ਜਨਰਲ ਅਤੇ ਨਸਲਕੁਸ਼ੀ ਰੋਕਥਾਮ ਬਾਰੇ ਵਿਸ਼ੇਸ਼ ਸਲਾਹਕਾਰ ਐਡਮਾ ਡਾਇੰਗ ਨੇ ਇਸ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਸੰਯੁਕਤ ਰਾਸ਼ਟਰ ਵਿਸ਼ਵ ਭਰ ‘ਚ ਧਾਰਮਿਕ ਨਕਲਕੁਸ਼ੀ ਦੀਆਂ ਵੱਧਦੀਆਂ ਘਟਨਾਵਾਂ ‘ਤੇ ਅਤਿਅੰਤ ਚਿੰਤਤ ਹੈ। ਇਸ ਮੌਕੇ ਸਕੱਤਰ-ਜਨਰਲ, ਐਨਟੋਨੀਓ ਗੁੱਟਰਸ ਨੇ ਵੀ ਧਾਰਮਿਕ ਆਧਾਰ ‘ਤੇ ਹਿੰਸਾ ਦੀਆਂ ਘਟਨਾਵਾਂ ‘ਤੇ ਰੌਸ਼ਨੀ ਪਾਉਂਦਿਆ ਇਸ ਦੇ ਹੱਲ ਲਈ ਦੁਨੀਆ ਭਰ ਦੇ ਮੁਲਕਾਂ ਨੂੰ ਇਕਜੁਟ ਹੋਣ ਦੀ ਅਪੀਲ ਕੀਤੀ।
ਇਸ ਵਿਚਾਰ ਗੋਸ਼ਟੀ ਤੋਂ ਬਾਅਦ ਮੁੱਢਲਾ ਦਸਤਾਵੇਜ਼, ਜਿਸ ‘ਚ ਧਾਰਮਿਕ ਨੇਤਾਵਾਂ ਅਤੇ ਆਗੂਆਂ ਦੀ ਹਿੰਸਾ ਨੂੰ ਉਕਸਾਉਣ ‘ਚ ਭੂਮਿਕਾ ਦੀ ਨਿੰਦਿਆ ਕੀਤੀ ਗਈ, ਵੀ ਉਜਾਗਰ ਕੀਤਾ ਗਿਆ। ਜਿਸ ‘ਚ ਵਿਸਥਾਰਪੂਰਵਕ ਬਹਿਸ ਦੌਰਾਨ ਧਾਰਮਿਕ ਅੱਤਿਆਚਾਰ ਦੇ ਪੈਦਾ ਹੋ ਰਹੇ ਅਪਰਾਧਾਂ ਨੂੰ ਖੇਤਰੀ ਕਾਰਵਾਈ ਯੋਜਨਾਵਾਂ ਸਕੀਮ ਅਧੀਨ ਲਗਾਤਾਰ ਹੋ ਰਹੀਆਂ ਕਾਰਵਾਈਆਂ ਬਾਰੇ ਵਿਚਾਰ-ਵਟਾਂਦਰਾ ਸਾਂਝਾ ਕੀਤਾ ਗਿਆ। ਐਡਾਮਾ ਨੇ ਵੀ ਇਸ ਮੁੱਦੇ ‘ਤੇ ਕਿਹਾ ਕਿ ਖੇਤਰੀ ਕਾਰਵਾਈ ਪਲਾਨ ਅਧੀਨ ਧਾਰਮਿਕ ਆਗੂਆਂ ਦੁਆਰਾ ਧਰਮ ਅਧਾਰਿਤ ਹਿੰਸਾ ਦੇ ਗਲੋਬਲ ਯੋਜਨਾ ਜਿਸ ‘ਚ ਹਿੰਸਾ ਨੂੰ ਭੜਕਾਉਣਾ ਅਤੇ ਲਗਾਤਾਰ ਜ਼ੁਰਮਾਂ ਨੂੰ ਬੜਾਵਾ ਦੇਣ ਦੇ ਪ੍ਰੋਗਰਾਮ ਖਿਲਾਫ਼ ਸੰਯੁਕਤ ਰੂਪ ‘ਚ ਵਿਉਂਤ ਲਾਗੂ ਕਰਨਾ ਸ਼ਾਮਿਲ ਹੈ, ‘ਤੇ ਵੀ ਅਹਿਮ ਵਿਚਾਰਾਂ ਹੋਈਆਂ। ਉਨਾਂ ਕਿਹਾ ਕਿ ਅਪਨਾਈ ਗਈ 5 ਖੇਤਰੀ ਕਾਰਵਾਈ ਦੀ ਯੋਜਨਾ ਲਾਗੂ ਹੋਣ ਨਾਲ ਧਾਰਮਿਕ ਹਿੰਸਾ ਨਾਲ ਪ੍ਰਭਾਵਿਤ ਖੇਤਰ ‘ਚ ਖ਼ੂਨੀ ਜੁਰਮਾਂ ਦੀ ਰੋਕਥਾਮ ਨੂੰ ਬੱਲ ਮਿਲੇਗਾ ਅਤੇ ਸੰਪਰਦਾਇਕ ਤਣਾਅ ਅਤੇ ਹਿੰਸਾ ਰੁਕਣਗੀਆਂ। ਮੀਟਿੰਗ ‘ਚ ਭਾਗੀਦਾਰੀ ਰਾਜਾਂ, ਸੰਯੁਕਤ ਰਾਸ਼ਟਰ, ਫੀਜ਼ ਪਲੈਨ ਆਫ਼ ਐਕਸ਼ਨ ਅਤੇ ਸਬੰਧਿਤ ਖੇਤਰੀ ਕਾਰਵਾਈ ਯੋਜਨਾਵਾਂ ਸਮੇਤ ਕੌਮਾਂਤਰੀ ਅਤੇ ਗੈਰ-ਸਰਕਾਰੀ ਸੰਗਠਨਾਂ ਦੇ ਪ੍ਰਤੀਨਿਧ ਸ਼ਾਮਿਲ ਸਨ। ਇਕ ਵਿਸ਼ੇਸ਼ ਪੇਸ਼ਕਾਰੀ ਦੌਰਾਨ ਫੈਜ਼ਲ ਬਿਨ ਮੁਅੱਮਰ, ਸਕੱਤਰ-ਜਨਰਲ, (ਕੇ. ਏ. ਆਈ. ਸੀ. ਆਈ. ਆਈ. ਡੀ.) ਨੇ ਵੱਖ-ਵੱਖ ਪਹਿਲੂਆਂ ‘ਤੇ ਚਾਨਣਾ ਪਾਇਆ। ਇਸੇ ਦੌਰਾਨ ਸਾਇਕ ਬਿਨ ਬਯਾਯਹ ਰਾਸ਼ਟਰਪਤੀ, ਫੋਰਮ ਵੀ ਸ਼ਾਮਿਲ ਸਨ, ਨੇ ਮੁਸਲਿਮ ਸਮਾਜ ‘ਚ ਅਮਨ ਨੂੰ ਉਤਸ਼ਾਹਿਤ ਕਰਨ ਲਈ ਬੀੜਾ ਚੁੱਕਣ ਦੀ ਗੱਲ ਕਹੀ। ਹਿੰਸਾ ਨੂੰ ਉਕਸਾਉਣ ਅਤੇ ਨਿਰੰਤਰ ਵਿਕਾਸ ਟੀਚਿਆਂ ਦੀ ਗੱਲਬਾਤ ਨੂੰ ਲਾਗੂ ਕਰਨ ‘ਚ ਧਾਰਮਿਕ ਲੀਡਰਾਂ ਦੀ ਭੂਮਿਕਾ ‘ਤੇ ਡਿਪਟੀ ਜਨਰਲ ਸਕੱਤਰ ਡਿਆਕੋਨੀਆ, ਵਰਲਡ ਕੌਂਸਲ ਆਫ਼ ਚਰਚਜ਼ ਦੇ ਇਜ਼ਾਬੈੱਲ ਪਰੀ ਨੇ ਚਾਨਣਾ ਪਾਉਂਦਿਆਂ ਜਰੂਰੀ ਕਦਮ ਉਠਾਏ ਜਾਣ ਦੀ ਗੱਲ ਕਹੀ।
ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਜਸਵੰਤ ਸਿੰਘ ਹੋਠੀ ਅਤੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਇਸ ਮੌਕੇ ਉਕਤ ਵਿਸ਼ੇ ‘ਤੇ ਬੈਠਕ ਦੇ ਪ੍ਰਬੰਧਾਂ ‘ਤੇ ਸੰਤੁਸ਼ਟੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਆਰਚਬਿਸ਼ਪ ਬਰਨਾਰਡ ਨਾਟਾਹੋਰੀ, ਮਿਸ ਅਸ਼ੀ ਅਲ-ਅਦਾਵੀਆ, ਸ਼੍ਰੀਮਤੀ ਨੈਂਸੀ ਫਾਲਕਨ, ਮਾਣਨੀਯ ਕਲੈਲੋ, ਰੱਬੀ ਸੋਤੇਂਂਦਰਪ (ਟੀਬੀਸੀ), ਨੈਨਸੀ ਫਾਲਕਨ, ਮਾਣਨੀਯ ਕਲੋਏ ਬੁਏਅਰ, ਗੁਰੂ ਸੁਏਟਨਡਰੋਪ, ਅਹਿਮਦ ਇਲਾਬਾਦੀ, ਮਾਣਨੀਯ ਬੌਨੀ ਈਵਨ ਹਿੱਲਸ, ਪੂਜਿਆ ਸਾਧਵੀ ਭਾਗਵਤੀ, ਅਮੀਨਾ ਜੰਮੂ ਮੁਹੰਮਦ (ਟੀਬੀਸੀ), ਅਜ਼ਾਜ਼ਾ ਕਰਮ, ਰੱਬੀ ਬੁਰਟਨ ਵਿਜ਼ੋਟਾਕੀ, ਮੁਹੰਮਦ ਅਬੂ ਨਿਮਰ ਅਤੇ ਇਕਤਿਦਾਰ ਚੀਮਾ ਸ਼ਾਮਿਲ ਸਨ।