ਇੰਡਿਆਨਾ ਦੇ ਗਵਰਨਰ ਹੋਲਕੌਂਬ ਵਲੋਂ ਨਾਪਾ ਆਗੂ ਬਹਾਦਰ ਸਿੰਘ ਦਾ ਸਨਮਾਨ

ਇੰਡਿਆਨਾ ਦੇ ਗਵਰਨਰ ਹੋਲਕੌਂਬ ਵਲੋਂ ਨਾਪਾ ਆਗੂ ਬਹਾਦਰ ਸਿੰਘ ਦਾ ਸਨਮਾਨ

ਇੰਡਿਆਨਾ/ਬਿਊਰੋ ਨਿਊਜ਼ :
ਅਮਰੀਕਾ ਦੇ ਇੰਡਿਆਨਾ ਸਟੇਟ ਦੇ ਗਵਰਨਰ ਮਿਸਟਰ ਹੋਲਕੌਂਬ ਨੇ ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ (ਨਾਪਾ) ਦੀ ਔਰੀਗਨ ਸਟੇਟ ਇਕਾਈ ਦੇ ਚੇਅਰਮੈਨ ਬਹਾਦਰ ਸਿੰਘ ਨੂੰ ਉਨ੍ਹਾਂ ਵਲੋਂ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਗਵਰਨਰ ਨੇ ਬਹਾਦਰ ਸਿੰਘ ਦੀਆਂ ਸਮਾਜ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸਹੀ ਅਰਥਾਂ ਵਿਚ ਹਰ ਇਕ ਵਿਅਕਤੀ ਦਾ ਧਰਮ ਹੈ। ਉਨ੍ਹਾਂ ਅਮਰੀਕਾ ਵਿਚ ਰਹਿਣ ਵਾਲੇ ਸਿੱਖਾਂ ਦੀ ਮਿਹਨਤ ਲਗਨ ਤੇ ਇਮਾਨਦਾਰੀ ਦੀ ਚਰਚਾ ਕਰਦਿਆਂ ਕਿਹਾ ਕਿ ਸਿੱਖ ਭਾਈਚਾਰੇ ਦਾ ਅਮਰੀਕਾ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਯੋਗਦਾਨ ਹੈ, ਜਿਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਉਨ੍ਹਾਂ ਨਾਲ ਸਿੱਖ ਪੈਕ ਦੇ ਗੁਰਿੰਦਰ ਸਿੰਘ ਖਾਲਸਾ ਵੀ ਮੌਜੂਦ ਸਨ।