ਓਬਾਮਾ ਨੇ ਕਿਊਬਿਆਈ ਪਰਵਾਸੀਆਂ ਬਾਰੇ ਪਰਵਾਸ ਨੀਤੀ ਖ਼ਤਮ ਕੀਤੀ

ਓਬਾਮਾ ਨੇ ਕਿਊਬਿਆਈ ਪਰਵਾਸੀਆਂ ਬਾਰੇ ਪਰਵਾਸ ਨੀਤੀ ਖ਼ਤਮ ਕੀਤੀ

ਵਾਸ਼ਿੰਗਟਨ/ਬਿਊਰੋ ਨਿਊਜ਼ :
ਗੈਰ ਕਾਨੂੰਨੀ ਤਰੀਕਿਆਂ ਰਾਹੀਂ ਅਮਰੀਕਾ ਆਏ ਕਿਊਬਿਆਈ ਪਰਵਾਸੀਆਂ ਨੂੰ ਇੱਥੇ ਰਹਿਣ ਅਤੇ ਕਾਨੂੰਨੀ ਵਾਸੀ ਬਣਨ ਦਾ ਹੱਕ ਦੇਣ ਵਾਲੀ ਦੋ ਦਹਾਕੇ ਪੁਰਾਣੀ ਪਰਵਾਸ ਨੀਤੀ ਨੂੰ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਖ਼ਤਮ ਕਰ ਦਿੱਤਾ। ਸੀਤ ਯੁੱਧ ਦੇ ਆਪਣੇ ਪੁਰਾਣੇ ਦੁਸ਼ਮਣ ਨਾਲ ਰਿਸ਼ਤੇ ਸੁਧਾਰਨ ਦੀ ਦਿਸ਼ਾ ਵਿੱਚ ਅਮਰੀਕਾ ਦਾ ਇਹ ਅਹਿਮ ਕਦਮ ਹੈ।
ਓਬਾਮਾ ਪ੍ਰਸ਼ਾਸਨ ਦੇ ਆਖ਼ਰੀ ਦਿਨਾਂ ਵਿੱਚ ਸਾਹਮਣੇ ਆਇਆ ਇਹ ਫੈਸਲਾ ਫੌਰੀ ਲਾਗੂ ਹੋ ਗਿਆ। ਓਬਾਮਾ ਨੇ ਇਕ ਬਿਆਨ ਵਿੱਚ ਕਿਹਾ ਕਿ ਹੋਮਲੈਂਡ ਸਿਕਿਉਰਿਟੀ ਵਿਭਾਗ 20 ਸਾਲ ਪਹਿਲਾਂ ਲਾਗੂ ਹੋਈ ਇਸ ਨੀਤੀ ਨੂੰ ਖ਼ਤਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਇਸ ਸਮਾਜਵਾਦੀ ਮੁਲਕ ਨਾਲ ਰਿਸ਼ਤੇ ਆਮ ਵਾਂਗ ਕਰਨ ਅਤੇ ਆਪਣੀ ਪਰਵਾਸ ਨੀਤੀ ਵਿੱਚ ਵਡੇਰੀ ਇਕਸੁਰਤਾ ਲਈ ਅਹਿਮ ਕਦਮ ਚੁੱਕੇ ਹਨ।