ਗੁਰਦੁਆਰਾ ਸਾਹਿਬ ਸਿੰਘ ਸਭਾ, ਮਿਲਪੀਟਸ ਦੇ ਨਿਤਨੇਮ ਪ੍ਰੋਗਰਾਮਾਂ ਦਾ ਸਮਾਂ ਤਬਦੀਲ

ਗੁਰਦੁਆਰਾ ਸਾਹਿਬ ਸਿੰਘ ਸਭਾ, ਮਿਲਪੀਟਸ ਦੇ ਨਿਤਨੇਮ ਪ੍ਰੋਗਰਾਮਾਂ ਦਾ ਸਮਾਂ ਤਬਦੀਲ

ਡਾ. ਗੁਰਨਾਮ ਸਿੰਘ 12 ਨਵੰਬਰ ਨੂੰ ਮਹੀਨਾਵਾਰ ਕੀਰਤਨ ਦਰਬਾਰ ਦਾ ਉਦਘਾਟਨ ਕਰਨਗੇ
ਮਿਲਪੀਟਸ/ਬਿਊਰੋ ਨਿਊਜ਼ :
ਸਮੇਂ ਵਿਚ ਆਈ ਤਬਦੀਲੀ ਕਾਰਨ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ  (680 E. Calaveras Blvd. Milpitas CA -95035)  ਦੇ ਨਿਤਨੇਮ ਪ੍ਰੋਗਰਾਮਾਂ ਦਾ ਸਮਾਂ ਵੀ ਬਦਲ ਗਿਆ ਹੈ। ਅੰਮ੍ਰਿਤ ਵੇਲਾ ਹੁਣ ਸਵੇਰੇ 6:00 ਵਜੇ 7:30 ਵਜੇ ਤੱਕ ਹੋਵੇਗਾ। ਸ਼ਾਮ ਨੂੰ ਨਿਤਨੇਮ ਦਾ ਸਮਾਂ ਸ਼ਾਮ 6:00 ਵਜੇ ਤੋਂ 7:00 ਵਜੇ ਤਕ ਹੋਵੇਗਾ। ਸੁਖ ਆਸਨ ਸੇਵਾ ਰਾਤ 8 :00 ਵਜੇ ਹੋਵੇਗੀ।
ਇਸੇ ਦੌਰਾਨ ਇੰਸਟੀਚਿਊਟ ਆਫ਼ ਗੁਰਮਤਿ ਗਿਆਨ ਆਨ ਲਾਈਨ ਸਟੱਡੀ ਸੈਂਟਰ ਮਿਲਪੀਟਸ ਅਤੇ ਬੇ-ਏਰੀਏ ਦੇ ਬੱਚਿਆਂ ਵਲੋਂ ਮਹੀਨਾਵਾਰ ਕੀਰਤਨ ਦਰਬਾਰ ਕੀਤਾ ਜਾਵੇਗਾ। ਇਸ ਦਾ ਉਦਘਾਟਨ 12 ਨਵੰਬਰ, ਦਿਨ ਸ਼ਨਿੱਚਰਵਾਰ ਨੂੰ ਸ਼ਾਮ 6:00 ਵਜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੀਨ ਡਾ. ਗੁਰਨਾਮ ਸਿੰਘ ਵਲੋਂ ਕੀਤਾ ਜਾਵੇਗਾ। ਡਾ. ਗੁਰਨਾਮ ਸਿੰਘ 12 ਨਵੰਬਰ ਤੋਂ 17 ਨਵੰਬਰ, ਦਿਨ ਵੀਰਵਾਰ ਤੱਕ ਰੋਜ਼ਾਨਾ ਸ਼ਾਮ ਨੂੰ ਗੁਰਮਤਿ ਰਾਗਾਂ ਵਿਚ ਗੁਰਬਾਣੀ ਕੀਰਤਨ ਕਰਨਗੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਮੌਕੇ ਸ਼ਾਮ 6:00 ਵਜੇ ਤੋਂ ਰਾਤ 8 :00 ਵਜੇ ਤਕ ਵਿਸ਼ੇਸ਼ ਕੀਰਤਨ ਦਰਬਾਰ ਹੋਵੇਗਾ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਸਾਧ ਸੰਗਤ ਨੂੰ ਨਵਾਂ ਸਮਾਂ ਨੋਟ ਕਰਨ ਅਤੇ ਇਨ੍ਹਾਂ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ ਹੈ। ਵਧੇਰੇ ਜਾਣਕਾਰੀ ਲੈਣ ਲਈ 408-898-7056, 408-205-1663, 408-406-0156 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।