ਸਿਆਟਲ ਦੇ ਸਿੱਖ ਨੂੰ ਫੌਜ ‘ਚ ਸਿੱਖੀ ਸਰੂਪ ਨਾਲ ਸੇਵਾ ਦੀ ਇਜਾਜ਼ਤ ਮਿਲਣ ਉੱਤੇ ਵਧਾਈਆਂ ਦਿੱਤੀਆਂ

ਸਿਆਟਲ ਦੇ ਸਿੱਖ ਨੂੰ ਫੌਜ ‘ਚ ਸਿੱਖੀ ਸਰੂਪ ਨਾਲ ਸੇਵਾ ਦੀ ਇਜਾਜ਼ਤ ਮਿਲਣ ਉੱਤੇ ਵਧਾਈਆਂ ਦਿੱਤੀਆਂ

ਸਿਆਟਲ/ਬਿਊਰੋ ਨਿਊਜ਼:
ਅਮਰੀਕਾ ਦੇ ਇਤਿਹਾਸ ਵਿਚ ਸਿਆਟਲ ਦੇ ਹੋਣਹਾਰ ਨੌਜਵਾਨ ਕੈਪਟਨ ਸਿਮਰਤਪਾਲ ਸਿੰਘ ਨੂੰ ਅਮਰੀਕਾ ਦੀ ਫੌਜ ਵਿਚ ਪਹਿਲੀ ਵਾਰ ਸਿੱਖੀ ਸਰੂਪ ਨਾਲ ਨੌਕਰੀ ਦੌਰਾਨ ਸੇਵਾ ਕਰਨ ਦੀ ਇਜਾਜ਼ਤ ਮਿਲੀ ਹੈ । ਕੈਪਟਨ ਸਿਮਰਨਪਾਲ ਸਿੰਘ ਲੰਮੇ ਸਮੇਂ ਤੋਂ ਦਸਤਾਰ ਤੇ ਦਾੜ੍ਹੀ ਰੱਖ ਕੇ ਹਥਿਆਰਬੰਦ ਫੌਜ ਵਿਚ ਸੇਵਾ ਕਰਨ ਲਈ ਜੱਦੋ-ਜਹਿਦ ਕਰ ਰਹੇ ਸਨ, ਜਿਨ੍ਹਾਂ ਦੀ ਅਖੀਰ ਜਿੱਤ ਹੋਈ ਹੈ । ਸਿਆਟਲ ਦੇ ਪੰਜਾਬੀ ਭਾਈਚਾਰੇ ਨੇ ਸਿੱਖੀ ਸਰੂਪ ਵਿਚ ਰਹਿ ਕੇ ਅਮਰੀਕਾ ਦੀ ਫੌਜ ਵਿਚ ਕੰਮ ਕਰਨ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ।
ਹੀਰਾ ਸਿੰਘ ਭੁੱਲਰ, ਹਰਸ਼ਿੰਦਰ ਸਿੰਘ ਸੰਧੂ, ਰਾਜਬੀਰ ਸਿੰਘ ਸੰਧੂ ਅਤੇ ਕਰਨਲ ਹਰਦਿਆਲ ਸਿੰਘ ਵਿਰਕ ਨੇ ਇਸ ਫ਼ੈਸਲੇ ਦੀ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਸਿੱਖ ਕੌਮ ਦੀ ਬਹੁਤ ਵੱਡੀ ਪ੍ਰਾਪਤੀ ਹੈ, ਜਿਸ ਵਾਸਤੇ ਜੱਦੋ-ਜਹਿਦ ਕਰਨ ਵਾਲੇ ਸਿਆਟਲ ਦੇ ਕੈਪਟਨ ਸਿਮਰਤਪਾਲ ਸਿੰਘ ਨੂੰ ਵਧਾਈ ਦਿੱਤੀ ਤੇ ਸ਼ੁੱਭ-ਕਾਮਨਾਵਾਂ ਦਿੱਤੀਆਂ ।