ਇੰਡੋ-ਅਮੈਰੀਕਨ ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਐਡਵੋਕੇਟ ਅਜੀਤ ਸਿੰਘ ਦਾ ਸਨਮਾਨ

ਇੰਡੋ-ਅਮੈਰੀਕਨ ਸੀਨੀਅਰ ਸਿਟੀਜਨ ਐਸੋਸੀਏਸ਼ਨ ਵਲੋਂ ਐਡਵੋਕੇਟ ਅਜੀਤ ਸਿੰਘ ਦਾ ਸਨਮਾਨ

ਬਲਜਿੰਦਰ ਸਿੰਘ ਅਟਵਾਲ ਵਲੋਂ ਐਸੋਸੀਏਸ਼ਨ ਨੂੰ ਇਕ ਹਜ਼ਾਰ ਡਾਲਰ ਦਾਨ
ਸੈਨਹੋਜ਼ੇ/ਬਿਊਰੋ ਨਿਊਜ਼ :
ਇੰਡੋ-ਅਮੈਰੀਕਨ ਸੀਨੀਅਰ ਸਿਟੀਜਨ ਐਸੋਸੀਏਸ਼ਨ ਸੈਨਹੋਜ਼ੇ ਦੀ ਮਾਸਿਕ ਮੀਟਿੰਗ ਮਿਲਪੀਟਸ ਦੇ ਸਵਾਗਤ ਰੈਸਟੋਰੈਂਟ ਵਿਚ ਹੋਈ। ਐਸੋਸੀਏਸ਼ਨ ਦੇ ਸੀਨੀਅਰ ਮੈਂਬਰ ਤੇ ਸਲਾਹਕਾਰ ਐਡਵੋਕੇਟ ਅਜੀਤ ਸਿੰਘ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ। ਬਿਕਰਮ ਸਿੰਘ, ਚਰਨਜੀਤ ਸਿੰਘ ਪੰਨੂ, ਹਰਦੇਵ ਸਿੰਘ ਅਟਵਾਲ ਨੇ ਉਨ੍ਹਾਂ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਤੇ ਸ਼ਲਾਘਾ ਕੀਤੀ। ਸਾਰੇ ਹਾਜ਼ਰ ਮੈਂਬਰਾਂ ਨੇ ਹਾਰ, ਗੁਲਦਸਤੇ, ਸਨਮਾਨ ਪੱਤਰ ਤੇ ਮੋਮੈਂਟੋ ਦੇ ਕੇ ਉਨ੍ਹਾਂ ਦਾ ਸਵਾਗਤ ਕੀਤਾ। ਪਿਛਲੇ ਸਾਲਾਂ ਵਿਚ ਉਨ੍ਹਾਂ ਨੇ ਬਹੁਤ ਸਾਰੇ ਮੈਂਬਰਾਂ ਤੇ ਨਾਨ-ਮੈਂਬਰਾਂ ਨੂੰ ਆਰਥਿਕ, ਸਮਾਜਿਕ ਤੇ ਕਾਨੂੰਨੀ ਸੇਵਾਵਾਂ, ਮੁਫ਼ਤ ਸਲਾਹ ਮਸ਼ਵਰੇ ਦੇ ਕੇ ਉਨ੍ਹਾਂ ਦੀਆ ਮੁਸ਼ਕਲਾਂ ਦਾ ਹੱਲ ਕੀਤਾ। ਹਰ ਐਤਵਾਰ ਗੁਰਦੁਆਰਾ ਸੈਨਹੋਜ਼ੇ ਵਿਚ ਇਸ ਸਭਾ ਵੱਲੋਂ ਮੈਡੀਕਲ, ਸਿਟੀਜ਼ਨਸ਼ਿਪ ਤੇ ਹੋਰ ਸਰਕਾਰੀ ਤੇ ਗੈਰ-ਸਰਕਾਰੀ ਮਜ਼ਮੂਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਜਿਸ ਤੋਂ ਬਹੁਤ ਸਾਰੇ ਲੋੜਵੰਦ ਫ਼ਾਇਦਾ ਉਠਾਉਂਦੇ ਹਨ। ਹਰਦੇਵ ਸਿੰਘ ਅਟਵਾਲ, ਅਜੀਤ ਸਿੰਘ ਬਨਵੈਤ, ਸੂਰਤ ਸਿੰਘ, ਮੋਹਣ ਸਿੰਘ ਹੰਸ, ਪੂਰਨ ਸਿੰਘ ਗਰੇਵਾਲ, ਮੱਘਰ ਸਿੰਘ ਹੰਸ, ਹਰਜੀਤ ਸਿੰਘ, ਬਿਕਰਮ ਸਿੰਘ, ਸਰਬਜੀਤ ਸਿੰਘ ਰੰਧਾਵਾ, ਗੁਰਦਰਸ਼ਨ ਸਿੰਘ ਗਰੇਵਾਲ, ਕੁਲਦੀਪ ਸਿੰਘ ਧਨੋਆ, ਮਨਜੀਤ ਸਿੰਘ, ਮੱਖਣ ਗੁਪਤਾ, ਦਲਜੀਤ ਸਿੰਘ ਚੌਹਾਨ, ਬਲਬੀਰ ਸਿੰਘ ਲੱਧੜ, ਚਰਨਜੀਤ ਸਿੰਘ ਪੰਨੂ, ਕੁਲਵਿੰਦਰ ਸਿੰਘ ਸਾਰੇ ਮੈਂਬਰਾਂ ਨੇ ਉਨ੍ਹਾਂ ਨੂੰ ਮੁਬਾਰਕ ਕਹੀ ਤੇ ਲੰਬੀ ਉਮਰ ਦੀ ਦੁਆ ਕੀਤੀ। ਬਲਜਿੰਦਰ ਸਿੰਘ ਅਟਵਾਲ ਨੇ ਐਸੋਸੀਏਸ਼ਨ ਨੂੰ ਇਕ ਹਜ਼ਾਰ ਡਾਲਰ ਦਾ ਫੰਡ ਦਿੱਤਾ ਜਿਸ ਕਰਕੇ ਸਭਾ ਵੱਲੋਂ ਉਨ੍ਹਾਂ ਦੇ ਧੰਨਵਾਦ ਵਜੋਂ ਸਨਮਾਨ ਕੀਤਾ ਗਿਆ।