ਫਰਿਜ਼ਨੋ ਨਿਵਾਸੀਆਂ ਨੇ ‘ਸਹਾਇਤਾ ਸੰਸਥਾ’ ਲਈ ਦਿਲ ਖੋਲ ਕੇ ਫੰਡ ਦਿੱਤਾ

ਫਰਿਜ਼ਨੋ ਨਿਵਾਸੀਆਂ ਨੇ ‘ਸਹਾਇਤਾ ਸੰਸਥਾ’ ਲਈ ਦਿਲ ਖੋਲ ਕੇ ਫੰਡ ਦਿੱਤਾ

ਫਰਿਜ਼ਨੋ/(ਨੀਟਾ ਮਾਛੀਕੇ/ਕੁਲਵੰਤ ਧਾਲੀਆਂ) :
‘ਸਹਾਇਤਾ ਸੰਸਥਾ’ ਲਈ ਵਿਸ਼ੇਸ਼ ਫੰਡ ਰੇਜ਼ਰ ਦਾ ਉਪਰਾਲਾ ਤਾਜ ਰੰਧਾਵਾ, ਜੈਕਾਰਾ ਮੂਵਮੈਂਟ ਅਤੇ ਪੀਸੀਏ ਦੇ ਉਦਮ ਸਦਕਾ ਸਥਾਨਕ ਇੰਡੀਆ ਕਬਾਬ ਪਲੇਸ ਰੈਸਟੋਰੈਂਟ ਵਿੱਚ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਪਹੁੰਚ ਕੇ ਆਪਣਾ ਦਸਵੰਧ ਕੱਢਿਆ ਅਤੇ ਹਜ਼ਾਰਾਂ ਡਾਲਰ ਇਕੱਤਰ ਕਰਕੇ ‘ਸਹਾਇਤਾ ਸੰਸਥਾ’ ਨੂੰ ਦਿੱਤੇ। ਜ਼ਿਕਰਯੋਗ ਹੈ ਕਿ ਇਹ ‘ਸਹਾਇਤਾ ਸੰਸਥਾ’ 2005 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਦੋਂ ਤੋਂ ਹੀ ਦੇਸ਼ਾਂ ਵਿਦੇਸ਼ਾਂ ਵਿੱਚ ਲੋੜਵੰਦਾਂ ਅਤੇ ਬੇਸਹਾਰਾ ਬੱਚਿਆਂ ਦੀ ਦੇਖਭਾਲ ਲਈ ਉਪਰਾਲੇ ਕਰ ਰਹੀ ਹੈ।
ਸਮਾਗਮ ਦੀ ਸ਼ੁਰੂਆਤ ਸਟੇਜ ਸਕੱਤਰ ਰੂਬੀ ਸਰਾਂ ਨੇ ਸਭ ਨੂੰ ਨਿੱਘੀ ਜੀ ਆਇਆਂ ਆਖ ਕੇ ਕੀਤੀ। ਡਾ. ਹਰਕੇਸ਼ ਸੰਧੂ ਨੇ ਮਹਿਮਾਨਾਂ ਨੂੰ ਸੰਸਥਾ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ। ਉਨ•ਾਂ ਦੀ ਜ਼ੁਬਾਨੀ ਅਨਾਥ ਬੱਚਿਆਂ ਦੀਆਂ ਦਰਦਨਾਕ ਕਹਾਣੀਆਂ ਸੁਣ ਕੇ ਹਰ ਅੱਖ ਨਮ ਹੋ ਗਈ। ਇਸ ਮੌਕੇ ਉਨ•ਾਂ ਪੰਜਾਬ ਦੀ ਕਿਰਸਾਨੀ ਨੂੰ ਬਚਾਉਣ ਲਈ ਵੀ ਪ੍ਰਵਾਸੀ ਪੰਜਾਬੀਆਂ ਨੂੰ ਗੁਹਾਰ ਲਾਈ। ਸੁਖਬੀਰ ਭੰਡਾਲ ਨੇ ਸਹਾਇਤਾ ਸੰਸਥਾ ਦੇ ਕੰਮਾਂ ਨੂੰ ਸਲਾਹਿਆ ਅਤੇ ਸੰਸਥਾ ਦੀ ਹਰ ਤਰ•ਾਂ ਦੀ ਮਦਦ ਲਈ ਵਚਨਬੱਧਤਾ ਪ੍ਰਗਟਾਈ। ਇਸ ਮੌਕੇ ਅੰਮ੍ਰਿਤ ਧਾਲੀਵਾਲ ਨੇ ਹਾਸਰਸ ਕਵੀਸ਼ਰੀ ਪੇਸ਼ ਕਰਕੇ ਖੂਬ ਰੰਗ ਬੰਨਿ•ਆ। ਮਿੱਕੀ ਸਰਾਂ ਨੇ ਖੂਬਸੂਰਤ ਗੀਤ ਨਾਲ ਹਾਜ਼ਰੀ ਲਵਾਈ। ਤਾਜ ਰੰਧਾਵਾ, ਲਵੀ ਸਰਾਂ, ਪੀਟਰ ਸਿੰਘ, ਡਾ. ਮਲਕੀਤ ਸਿੰਘ ਕਿੰਗਰਾ, ਰਾਜ ਬਡਵਾਲ, ਪ੍ਰਵਾਜ਼ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਦਾਨੀ ਸੱਜਣਾਂ ਨੇ ‘ਸਹਾਇਤਾ ਸੰਸਥਾ’ ਦੇ ਕਾਰਕੁਨਾਂ ਦੀ ਖੜ•ੇ ਹੋ ਕੇ ਹੌਸਲਾ ਅਫ਼ਜ਼ਾਈ ਕੀਤੀ। ਅਖੀਰ ਰਾਤਰੀ ਭੋਜਨ ਨਾਲ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ। ਇਸ ਪ੍ਰੋਗਰਾਮ ਦੇ ਯਾਦਗਾਰੀ ਪਲਾਂ ਨੂੰ ਰਾਜ ਬਡਵਾਲ ਨੇ ਕੈਮਰੇ ਵਿਚ ਕੈਦ ਕੀਤਾ।