‘ਕਰੇਜ਼ੀ’ ਨੌਜਵਾਨ ਦੀ ਹੁਸ਼ਿਆਰਪੁਰ ਤੋਂ ਹਾਲੀਵੁੱਡ ਵੱਲ ਪੁਲਾਂਘ…..
‘ਬਲੈਕ ਪ੍ਰਿੰਸ’ ਤੋਂ ਬਾਅਦ ‘ਬੇਅਰਫੁੱਟ ਵਾਰੀਅਰਜ਼’ ਨਾਲ ਹਾਜ਼ਰ ਹੋਣਗੇ ਕਵੀ ਰਾਜ
ਜੈਸਮੀਨ ਸਿੰਘ
ਭਾਰਤੀ ਮੂਲ ਦੇ ਐਕਟਰ, ਲੇਖਕ ਤੇ ਡਾਇਰੈਕਟਰ ਕਵੀ ਰਾਜ ਬਾਰੇ ਜੇ ਕੁੱੱਝ ਸਮਾਂ ਪਹਿਲਾਂ ਸ਼ਾਇਦ ਬਹੁਤੇ ਪੰਜਾਬੀਆਂ ਨੂੰ ਪਤਾ ਨਹੀਂ ਸੀ ਕਿ ਪੰਜਾਬੀ ਮੂਲ ਦਾ ਕੋਈ ਬੰਦਾ ਹਾਲੀਵੁੱਡ ਵਿਚ ਕੰਮ ਕਰਦਾ ਹੈ ਪਰ ਪੰਜਾਬ ਦੇ ਇਤਿਹਾਸ ਨੂੰ ਪਰਦੇ ਤੇ ਰੂਪਮਾਨ ਕਰਦੀ ਫਿਲਮ ‘ਬਲੈਕ ਪ੍ਰਿੰਸ’ ਨੇ ਸ਼ਾਇਦ ਹੀ ਕੋਈ ਪੰਜਾਬੀ ਬਚਿਆ ਹੋਵੇਗਾ, ਜਿਸ ਦੇ ਘਰ ਵਿਚ ਕਵੀ ਰਾਜ ਦੀ ਚਰਚਾ ਨਹੀਂ ਕਰਵਾਈ। ‘ਬਲੈਕ ਪ੍ਰਿੰਸ’ ਰਾਹੀਂ ਕਵੀ ਰਾਜ ਨੇ ਸਾਬਤ ਕੀਤਾ ਕਿ ਪੰਜਾਬੀ ਦਰਸ਼ਕਾਂ ਨੂੰ ਕਿਸੇ ਗੰਭੀਰ ਮੁੱਦੇ ‘ਤੇ ਵੀ ਚੰਗੀ ਫਿਲਮ ਵਿਖਾਈ ਜਾ ਸਕਦੀ ਹੈ ਤੇ ਦਰਸ਼ਕ ਉਸ ਨੂੰ ਵੇਖਣਾ ਵੀ ਪਸੰਦ ਕਰਦੇ ਹਨ।
ਹੁਣ ਕਵੀਰਾਜ ਇਕ ਨਵੀਂ ਤਰ੍ਹਾਂ ਦੀ ਕਹਾਣੀ ਲੈ ਕੇ ਆਪਣੇ ਦਰਸ਼ਕਾਂ ਸਾਹਮਣੇ ਹੋਣਗੇ। ਉਹ ਆਪਣੀ ਫਿਲਮ ਬੇਅਰਫੁੱਟ ਵਾਰੀਅਰਜ਼ ਰਾਹੀਂ ਇਕ ਵਾਰੀ ਫਿਰ ਆਪਣੀ ਡਾਇਰੈਕਸ਼ਨ ਦੇ ਕਮਾਲ ਵਿਖਾਉਣਗੇ। ਇਹ ਫਿਲਮ ਹਾਕੀ ਤੇ ਫੁੱਟਬਾਲ ਦੇ ਖਿਡਾਰੀਆਂ ਬਾਰੇ ਹੈ, ਖੇਡ ਇਕ ਵਿਸ਼ੇ ਦੇ ਤੌਰ ‘ਤੇ ਜਿਨ੍ਹਾਂ ਦੀ ਪਹਿਲੀ ਪਸੰਦ ਹੁੰਦੀ ਸੀ।
ਉਹ ਇਸ ਫਿਲਮ ਬਾਰੇ ਮੁਸਕਰਾਉਂਦੇ ਹੋਏ ਕਹਿੰਦੇ ਨੇ ,‘‘ਇਹ ਫਿਲਮ ਅਸਲੀਅਤ ਤੇ ਕਲਪਨਾ ਦਾ ਸੁਮੇਲ ਹੈ। ਇਹ 1948 ਦੀ ਉਲੰਪਿਕ ਵਿਚ ਵਾਪਰੀ ਇਕ ਅਸਲੀ ਕਹਾਣੀ ‘ਤੇ ਅਧਾਰਤ ਹੈ। ਭਾਰਤ ਉਥੇ ਫਰਾਂਸ ਤੋਂ ਫੁੱਟਬਾਲ ਵਿਚ ਭਾਵੇਂ 2-1 ਨਾਲ ਹਾਰ ਗਿਆ ਸੀ ਪਰ ਭਾਰਤੀ ਟੀਮ ਨੇ ਚੰਗੀ ਖੇਡ ਦਾ ਮੁਜ਼ਾਹਰਾ ਕਰਕੇ ਲੋਕਾਂ ਦੇ ਦਿਲ ਜਿੱਤ ਲਏ। ਇਸ ਸਦਕਾ ਹੀ ਉਸ ਨੂੰ 1950 ਦੀ ਉਲੰਪਿਕ ਖੇਡਣ ਦਾ ਮੌਕਾ ਮਿਲਿਆ ਪਰ ਨੰਗੇ ਪੈਰ ਹੋਣ ਕਰਕੇ ਉਹ ਖੇਡ ਨਹੀਂ ਸਕੇ।
ਉਹ ਕਹਿੰਦੇ ਨੇ ਕਿ ਮੇਰੀ ਫਿਲਮ ਮੰਨਾ ਸਿੰਘ ਨਾਂ ਦੇ ਕਲਪਨਿਕ ਹੀਰੋ ਦੁਆਲੇ ਘੁੰਮਦੀ ਹੈ ਪਰ ਇਸ ਵਿਚ ਸਾਰਾ ਕੁੱਝ ਕਾਲਪਨਿਕ ਨਹੀਂ।
ਕਵੀ ਰਾਜ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਵਿਚ ਕਰ ਰਹੇ ਹਨ। ਇਸ ਵਿਚ ਰਾਜਪਾਲ ਯਾਦਵ, ਸੀਨ ਫੇਰਿਸ, ਯੋਗਰਾਜ ਸਿੰੰਘ ਅਤੇ ਹੋਰ ਕਲਾਕਾਰ ਕੰਮ ਕਰ ਰਹੇ ਹਨ। ਪੰਜਾਬ ਵਿਚ ਸ਼ੂਟਿੰਗ ਕਰਨ ਬਾਰੇ ਜਦੋਂ ਉਨ੍ਹਾਂ ਨਾਲ ਹਾਲੀਵੁੱਡ ਤੇ ਪੰਜਾਬ ਵਿਚ ਸ਼ੂਟਿੰਗ ਦੇ ਫਰਕ ਬਾਰੇ ਗੱਲ ਕੀਤੀ ਗਈ ਤਾਂ ਉਹ ਹੱਸਦੇ ਹੋਏ ਕਹਿੰਦੇ ਨੇ ਕਿ ਹਾਲੀਵੁੱਡ ‘ਚ ਕੰਮ ਕਰਦੇ ਸਮੇਂ ਮੈਂ ਇਕ ਬੰਦੇ ਤੋਂ ਦਸ ਜਣਿਆਂ ਦਾ ਕੰਮ ਲੈਂਦਾ ਹਾਂ ਪਰ ਇੱਥੇ ਮੈਂ ਦਸਾਂ ਤੋਂ ਇਕ ਦਾ ਕੰਮ ਲਵਾਂਗਾ। ਕਵੀ ਰਾਜ ਕਹਿੰਦੇ ਨੇ ਕਿ ਇਹ ਚੰਗੀ ਗੱਲ ਹੈ ਕਿ ਖੇਡਾਂ ‘ਤੇ ਬਹੁਤ ਸਾਰੀਆਂ ਫਿਲਮਾਂ ਬਣ ਰਹੀਆਂ ਹਨ। ਖੇਡ ਜ਼ਿੰਦਗੀ ਦਾ ਹਿੱਸਾ ਬਣਨੀ ਚਾਹੀਦੀ ਹੈ। ਭਾਰਤ ਵਿਚ ਬਹੁਤੇ ਮਾਪੇ ਬੱਚਿਆਂ ਨੂੰ ਖੇਡਾਂ ਦੀ ਥਾਂ ਪੜ੍ਹਾਈ ਵਿਚ ਡਿਗਰੀ ਕਰਨ ਲਈ ਹੀ ਪ੍ਰੇਰਦੇ ਹਨ। ਪਰ ਮੇਰਾ ਮੰਨਣਾ ਹੈ ਕਿ ਇਕ ਚੰਗੇ ਸਰੀਰ ਵਿਚ ਹੀ ਇਕ ਚੰਗਾ ਮਨ ਹੋ ਸਕਦਾ ਹੈ। ਇਸ ਬਾਰੇ ਉਹ ਆਪਣੀ ਮਿਸਾਲ ਦਿੰਦੇ ਹਨ । ਮੈਂ ਹਾਕੀ ਤੇ ਫੁੱਟਬਾਲ ਦੋਵੇਂ ਖੇਡਦਾ ਸੀ ਤੇ ਪੜ੍ਹਾਈ ਵਿਚ ਵੀ ਚੰਗਾ ਸੀ। ਉਹ ਬੜੇ ਮਾਣ ਨਾਲ ਇਹ ਦੱਸਦੇ ਹਨ। ਜਦੋਂ ਉਨ੍ਹਾਂ ਨੇ ਆਪਣੇ ਦੋਸਤਾਂ ਨੂੰ ਹਾਲੀਵੁੱਡ ‘ਚ ਜਾਣ ਬਾਰੇ ਦੱਸਿਆ ਸੀ ਤਾਂ ਉਹ ਉਨ੍ਹਾਂ ਨੂੰ ‘ਕਰੇਜ਼ੀ’ ਕਹਿੰਦੇ ਸੀ। ਉਨ੍ਹਾਂ ਨੇ ਵੀ ਆਪਣੇ ਦਿਲ ਵਿਚ ਠਾਣ ਲਿਆ ਸੀ ਕਿ ਜੇ ਉਹ ਉਨ੍ਹਾਂ ਨੂੰ ‘ਕਰੇਜ਼ੀ’ ਕਹਿਦੇ ਹਨ ਤਾਂ ਉਹ ਵੀ ਹੁਣ ‘ਕਰੇਜ਼ੀ’ ਬਣ ਕੇ ਦਿਖਾਉਣਗੇ।
ਕਵੀ ਰਾਜ ਪਹਿਲੇ ਅਜਿਹੇ ਦੱਖਣੀ ਏਸ਼ੀਆਈ ਹਨ ਜਿਨ੍ਹਾਂ ਨੂੰ ਟੀ ਵੀ ਲੜੀਵਾਰ ‘ਸੇਂਟ ਐਲਸਵੇਅਰ ‘ਚ ਕੰਮ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਨੇ 200 ਨਾਟਕਾਂ ਵਿਚ ਕੰਮ ਕੀਤਾ। ਉਨ੍ਹਾਂ ਨੇ ‘ਦ ਏ ਟੀਮ’, ‘ਸਟਾਰ ਟਰੈਕ’ : ਦ ਨੈਕਸਟ ਜਨਰੇਸ਼ਨ’ ਵਿਚ ਗੈਸਟ ਕਲਾਕਾਰ ਦੇ ਤੌਰ ‘ਤੇ ਵੀ ਕੰਮ ਕੀਤਾ। ਕਵੀਰਾਜ ਕਹਿੰਦੇ ਨੇ ਕਿ ਮੈਂ ਦਾਰਾ ਸਿੰਘ ਦੀਆਂ ਫਿਲਮਾਂ ਬਹੁਤ ਦੇਖਦਾ ਸੀ। ਮੈਂ ਹਮੇਸ਼ਾ ਹਾਲੀਵੁੱਡ ਐਕਟਰਾਂ ਤੋਂ ਪ੍ਰਭਾਵਤ ਰਿਹਾ ਹਾਂ।”
ਹੁਸ਼ਿਆਰਪੁਰ ਦੇ ਜੰਮਪਲ ਕਵੀਰਾਜ ਪੰਜਾਬ ਵਿਚ ਛੇਤੀ ਹੀ ਐਕਟਿੰਗ ਅਕੈਡਮੀ ਖੋਲ੍ਹਣ ਦੀ ਇੱਛਾ ਰੱਖਦੇ ਹਨ।
(‘ਦ ਟ੍ਰਿਬਿਊਨ’ ਤੋਂ ਧੰਨਵਾਦ ਸਹਿਤ)
Comments (0)