ਭਾਰਤ ਦੇ10 ਸੂਬਿਆਂ ਵਿਚ ਗਲੈਂਡਰਜ਼ ਦੀ ਬਿਮਾਰੀ ਦੇ115 ਮਾਮਲੇ ਸਾਹਮਣੇ ਆਏ
ਜ਼ਿਆਦਾਤਰ ਮਾਮਲੇ ਉੱਤਰ ਪ੍ਰਦੇਸ਼ ਵਿਚ ,ਗਲੈਂਡਰਜ਼ ਘੋੜਿਆਂ ਦੀ ਪ੍ਰਜਾਤੀ ਵਿਚ ਇਕ ਜਾਨਲੇਵਾ ਛੂਤ ਰੋਗ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲਖਨਊ : ਭਾਰਤ ਵਿਚ ਗਲੈਂਡਰਜ਼ ਦੀ ਬਿਮਾਰੀ ਫੈਲ ਰਹੀ ਹੈ। ਇਕ ਸਾਲ ਦੌਰਾਨ ਦੇਸ਼ ਦੇ 10 ਸੂਬਿਆਂ ਵਿਚ ਗਲੈਂਡਰਜ਼ ਦੇ 115 ਮਾਮਲੇ ਸਾਹਮਣੇ ਆਏ ਹਨ। ਜ਼ਿਆਦਾਤਰ ਮਾਮਲੇ ਉੱਤਰ ਪ੍ਰਦੇਸ਼ ਵਿਚ ਪਾਏ ਗਏ ਹਨ। ਦੂਜੇ ਪਾਸੇ ਜੇਕਰ ਇਕੱਲੇ ਅਗਸਤ 2023 ਦੀ ਗੱਲ ਕਰੀਏ ਤਾਂ ਦੇਸ਼ ਦੇ ਚਾਰ ਸੂਬਿਆਂ ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ ਤੇ ਉੱਤਰਾਖੰਡ 'ਚ ਗਲੈਂਡਰਜ਼ ਦੇ 22 ਮਾਮਲੇ ਸਾਹਮਣੇ ਆਏ ਹਨ।
ਰਾਸ਼ਟਰੀ ਘੋੜਾ ਖੋਜ ਕੇਂਦਰ 'ਚ ਸੈਂਪਲ ਜਾਂਚ ਦੀ ਰਿਪੋਰਟ ਵਿਚ ਇਹ ਜਾਣਕਾਰੀ ਉਜਾਗਰ ਹੋਈ ਹੈ। ਇਨ੍ਹਾਂ ਘੋੜਿਆਂ ਨੂੰ ਗਲੈਡਰਜ਼ ਬਿਮਾਰੀ ਕਾਰਨ ਮਾਰਨਾ ਪੈਂਦਾ ਹੈ। ਮੌਜੂਦਾ ਸਮੇਂ, ਵਿਗਿਆਨੀਆਂ ਕੋਲ ਇਸ ਬਿਮਾਰੀ ਦਾ ਕੋਈ ਅਸਰਦਾਰ ਇਲਾਜ ਨਹੀਂ ਹੈ। ਪਾਜ਼ੇਟਿਵ ਮਿਲੇ ਘੋੜਿਆਂ ਨੂੰ ਮਾਰਨ ਤੋਂ ਇਲਾਵਾ ਕਿਉਂਕਿ ਇਹ ਬਿਮਾਰੀ ਮਨੁੱਖ ਵਿਚ ਵੀ ਫੈਲ ਸਕਦੀ ਹੈ। ਅਜਿਹੇ ਵਿਚ ਦੇਸ਼ ਦੇ ਵੱਖ-ਵੱਖ ਸੂਬਿਆਂ 'ਚ ਵਧ ਰਹੇ ਗਲੈਂਡਰਜ਼ ਦੇ ਕੇਸਾਂ ਨੇ ਵਿਗਿਆਨੀਆਂ ਦੀ ਚਿੰਤਾ ਵੀ ਵਧਾ ਦਿੱਤੀ ਹੈ।
ਨੈਸ਼ਨਲ ਹਾਰਸ ਰਿਸਰਚ ਸੈਂਟਰ ਦੇ ਵਿਗਿਆਨੀ ਹਰੀ ਸ਼ੰਕਰ ਸਿੰਘਾ ਨੇ ਦੱਸਿਆ ਕਿ ਦੇਸ਼ ਭਰ 'ਚ ਅਪ੍ਰੈਲ 2022 ਤੋਂ ਮਾਰਚ 2023 ਤਕ ਇਕ ਸਾਲ ਵਿੱਚ ਘੋੜਿਆਂ ਦੇ 34599 ਸੈਂਪਲ ਦਿੱਤੇ ਗਏ। ਇਹ ਸੈਂਪਲ ਦੇਸ਼ ਦੇ 19 ਸੂਬਿਆਂ ਤੋਂ ਲਏ ਗਏ ਹਨ। ਜਿਨ੍ਹਾਂ ਦੀ ਨੈਸ਼ਨਲ ਹਾਰਸ ਰਿਸਰਚ ਸੈਂਟਰ ਵਿਖੇ ਸਥਾਪਿਤ ਨੈਸ਼ਨਲ ਲੈਬ ਵਿੱਚ ਜਾਂਚ ਕੀਤੀ ਗਈ। ਇਨ੍ਹਾਂ ਸੈਂਪਲਾਂ 'ਚੋਂ 10 ਸੂਬਿਆਂ 'ਚ 115 ਪਾਜ਼ੇਟਿਵ ਕੇਸ ਪਾਏ ਗਏ। ਯਾਨੀ ਇਸ ਸਮੇਂ ਗਲੈਂਡਰਜ਼ ਨੇ ਦੇਸ਼ ਦੇ 10 ਸੂਬਿਆਂ 'ਚ ਆਪਣੀ ਦਸਤਕ ਦੇ ਦਿੱਤੀ ਹੈ। ਅਗਸਤ 2023 ਵਿੱਚ, ਰਾਜਸਥਾਨ, ਉੱਤਰ ਪ੍ਰਦੇਸ਼, ਜੰਮੂ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਨਮੂਨਿਆਂ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ ਚਾਰ ਸੂਬਿਆਂ 'ਚ 22 ਪਾਜ਼ੇਟਿਵ ਕੇਸ ਪਾਏ ਗਏ ਹਨ।
ਪੂਰੇ ਸਾਲ ਦੌਰਾਨ ਇਨ੍ਹਾਂ ਰਾਜਾਂ 'ਚ ਮਿਲੇ 115 ਗਲੈਂਡਰ ਕੇਸ
(ਅਪ੍ਰੈਲ 2022 ਤੋਂ ਮਾਰਚ 2023)
ਸੂਬੇ--------------ਸੈਂਪਲ ਲਏ-------------- ਪਾਜ਼ੇਟਿਵ ਕੇਸ
ਉੱਤਰ ਪ੍ਰਦੇਸ਼--------------17628--------------56
ਹਰਿਆਣਾ--------------1404--------------12
ਪੰਜਾਬ--------------441--------------01
ਹਿਮਾਚਲ ਪ੍ਰਦੇਸ਼--------------5205--------------16
ਉੱਤਰਾਖੰਡ ਪ੍ਰਦੇਸ਼--------------4509--------------02
ਜੰਮੂ--------------2901--------------01
ਗੁਜਰਾਤ--------------859--------------11
ਮਹਾਰਾਸ਼ਟਰ--------------2544--------------05
ਰਾਜਸਥਾਨ--------------893--------------09
ਘਾਤਕ ਬਿਮਾਰੀ ਹੈ ਗਲੈਂਡਰਜ਼
ਡਾ: ਟੀਕੇ ਭੱਟਾਚਾਰੀਆ, ਡਾਇਰੈਕਟਰ, ਨੈਸ਼ਨਲ ਹਾਰਸ ਰਿਸਰਚ ਸੈਂਟਰ, ਹਿਸਾਰ ਅਨੁਸਾਰ ਗਲੈਂਡਰਜ਼ ਘੋੜਿਆਂ ਦੀ ਪ੍ਰਜਾਤੀ ਵਿਚ ਇਕ ਜਾਨਲੇਵਾ ਛੂਤ ਰੋਗ ਹੈ। ਇਹ ਘੋੜਿਆਂ ਤੇ ਗਧਿਆਂ ਵਿਚ ਫੈਲਦਾ ਹੈ। ਇਸ ਵਿਚ ਘੋੜੇ ਦੇ ਨੱਕ 'ਚੋਂ ਖ਼ੂਨ ਵਗਣਾ, ਸਾਹ ਲੈਣ ਵਿਚ ਤਕਲੀਫ਼, ਸਰੀਰ ਦਾ ਸੁੱਕਣਾ, ਸਰੀਰ ਉੱਤੇ ਫੋੜੇ ਜਾਂ ਗੰਢਾਂ ਆਦਿ ਲੱਛਣ ਹਨ। ਹੋਰ ਪਾਲਤੂ ਜਾਨਵਰ ਵੀ ਇਸ ਨਾਲ ਇਨਫੈਕਟਿਡ ਹੋ ਸਕਦੇ ਹਨ। ਇਹ ਬਿਮਾਰੀ ਬਰਖੋਡੇਰੀਆ ਮੈਲਿਆਈ ਨਾਂ ਦੇ ਬੈਕਟੀਰੀਆ ਰਾਹੀਂ ਫੈਲਦੀ ਹੈ। ਗਲੈਂਡਰਜ਼ ਹੋਣ ਦੀ ਸੂਰਤ 'ਚ ਘੋੜੇ ਨੂੰ ਵਿਗਿਆਨਕ ਢੰਗ ਨਾਲ ਮਾਰਨਾ ਪੈਂਦਾ ਹੈ।
ਦੇਸ਼ ਭਰ 'ਵਿਚੋਂ ਸਾਡੇ ਕੋਲ ਘੋੜਿਆਂ ਦੇ ਸੈਂਪਲ ਜਾਂਚ ਲਈ ਆਏ ਹਨ। ਉਨ੍ਹਾਂ ਨਮੂਨਿਆਂ ਦੀ ਸਾਡੀ ਰਾਸ਼ਟਰੀ ਪ੍ਰਯੋਗਸ਼ਾਲਾ 'ਚ ਜਾਂਚ ਕੀਤੀ ਗਈ ਜਿਸ ਵਿੱਚ ਕਈ ਕੇਸ ਪਾਜ਼ੇਟਿਵ ਪਾਏ ਗਏ ਹਨ। ਰਿਪੋਰਟਾਂ ਸਬੰਧਤ ਸੂਬਿਆਂ ਨੂੰ ਭੇਜ ਦਿੱਤੀਆਂ ਗਈਆਂ ਹਨ।
Comments (0)