ਸੈਕਰਾਮੈਂਟੋ ‘ਚ ਗ਼ਦਰੀ ਬਾਬਿਆਂ ਸਬੰਧੀ ਸਮਾਗਮ 7 ਜਨਵਰੀ ਨੂੰ

ਸੈਕਰਾਮੈਂਟੋ ‘ਚ ਗ਼ਦਰੀ ਬਾਬਿਆਂ ਸਬੰਧੀ ਸਮਾਗਮ 7 ਜਨਵਰੀ ਨੂੰ

ਸੈਕਰਾਮੈਂਟੋ/ਬਿਊਰੋ ਨਿਊਜ਼ :
ਗ਼ਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਕੈਲੀਫੋਰਨੀਆ ਵੱਲੋਂ ਕਰਵਾਏ ਜਾਂਦੇ ਗ਼ਦਰੀ ਬਾਬਿਆਂ ਪ੍ਰਤੀ ਸਮਾਗਮ ਇਸ ਵਾਰ 7 ਜਨਵਰੀ ਨੂੰ ਸੈਕਰਾਮੈਂਟੋ ਪਰਫੋਰਮਿੰਗ ਆਰਟ ਸੈਂਟਰ ਸੈਲਡਨ ਹਾਈ ਸਕੂਲ ਵਿਖੇ ਬਾਅਦ ਦੁਪਹਿਰ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਇਸ ਵਾਰ ਦੂਜੇ ਲਾਹੌਰ ਸਾਜ਼ਿਸ਼ ਕੇਸ ਦੇ ਸ਼ਹੀਦਾਂ ਨੂੰ ਸਮਰਪਿਤ ਰੱਖਿਆ ਗਿਆ ਹੈ। ਇਸ ਸਮਾਗਮ ਵਿਚ ਮੁੱਖ ਬੁਲਾਰੇ ਡਾ. ਗੁਰੂਮੇਲ ਸਿੱਧੂ ਫਰਿਜ਼ਨੋ, ਨਿਰਮਲ ਸਿੰਘ ਘੁੰਮਣ ਸਰੀ ਕੈਨੇਡਾ, ਮੁਲਖ ਰਾਜ ਸ਼ਰਮਾ ਹੋਣਗੇ। ਇਸ ਦੌਰਾਨ ਅਨੂਪ ਚੀਮਾ ਤੇ ਪੰਮੀ ਮਾਨ ਗਾਇਕ ਹੋਣਗੇ। ਸੰਸਥਾ ਦੇ ਪ੍ਰਧਾਨ ਸੁਰਜੀਤ ਸਿੰਘ ਅਟਵਾਲ ਨੇ ਦੱਸਿਆ ਕਿ ਇਸ ਮੌਕੇ ਕੁਝ ਚੋਣਵੀਆਂ ਸ਼ਖ਼ਸੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਦਵਿੰਦਰ ਚਮਨ ਦਾ ਲਿਖਿਆ ਤੇ ਨਿਰਦੇਸ਼ਤ ਨਾਟਕ ‘ਬਾਬਾ ਬੰਦਾ ਸਿੰਘ ਬਹਾਦਰ’ ਵੀ ਖੇਡਿਆ ਜਾਵੇਗਾ ਤੇ ਭੰਗੜਾ ਵੀ ਹੋਵੇਗਾ।