ਉਤਰੀ ਕੈਲੇਫੋਰਨੀਆ ‘ਚ ਅੰਨੇਵਾਹ ਗੋਲੀਬਾਰੀ, 4 ਮੌਤਾਂ

ਉਤਰੀ ਕੈਲੇਫੋਰਨੀਆ ‘ਚ ਅੰਨੇਵਾਹ ਗੋਲੀਬਾਰੀ, 4 ਮੌਤਾਂ

ਸੈਕਰਾਮੈਂਟੋ/ਬਿਊਰੋ ਨਿਊਜ਼:
ਉਤਰੀ ਕੈਲੇਫੋਰਨੀਆ ਦੇ ਰਾਜਧਾਨੀ ਵਾਲੇ ਸ਼ਹਿਰ ਸੈਕਰਾਮੈਂਟੋ ਤੋਂ ਕਈ ਮੀਲ ਟੇਹਾਮਾ ਕਾਉਂਟੀ ਦੇ ਰਾਂਚੋ ਰੀਜ਼ਰਵ ਇਲਾਕੇ ਦੇ ਇੱਕ  ਛੋਟੇ ਜਿਹੇ ਕਸਬੇ ਨੇੜੇ ਇਕ ਸਿਰਫਿਰੇ ਹਥਿਆਰਬੰਦ ਵਿਅਕਤੀ ਵਲੋਂ ਇਲਾਕੇ ਵਿਚ ਅੰਨੇਵਾਹ ਗੋਲੀਬਾਰੀ ਕੀਤੀ ਗਈ ਜਿਸ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਲੋਕ ਜ਼ਖਮੀ ਹੋ ਗਏ ਹਨ। ਮੰਗਲਵਾਰ ਨੂੰ ਵਾਪਰੀ ਇਸ ਵਾਰਦਾਤ ਦੇ ਮ੍ਰਿਤਕਾਂ ਵਿਚ ਦੋ ਛੋਟੇ ਬੱਚੇ ਵੀ ਸ਼ਾਮਲ ਹਨ। ਪੁਲਿਸ ਵਲੋਂ ਹਮਲਾਵਰ ਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ।
ਪੁਲੀਸ ਅਨੁਸਾਰ ਹਮਲਾਵਰ ਨੇ ਰਾਂਚੋਂ ਟੇਹਾਮਾ ਐਲੀਮੈਂਟਰੀ ਸਕੂਲ ਵਿੱਚ ਦਾਖ਼ਲ ਹੋਣ ਦਾ ਯਤਨ ਕੀਤਾ ਪਰ ਮੌਕੇ ਉੱਤੇ ਕਾਰਵਾਈ ਕਾਰਨ ਵੱਡਾ ਦੁਖਾਂਤ ਵਾਪਰਣੋਂ ਬਚਾਅ ਹੋ ਗਿਆ। ਅਸਲ ਵਿੱਚ ਫਾਇਰਿੰਗ ਦੀ ਭਿਣਕ ਪੈਂਦਿਆਂ ਹੀ ਸਕੂਲ ਦੇ ਸਟਾਫ ਨੇ ਬਚਾਅ ਲਈ ਤਟਫਟ ਯਤਨ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਕਮਰਿਆਂ ਦੇ ਦਰਵਾਜੇ ਬੰਦ ਕਰਦਿਆਂ ਵਿਦਿਆਰਥੀਆਂ ਨੂੰ ਬੈਂਚਾਂ ਥੱਲੇ ਲੁਕਾ ਲਿਆ।
ਚੋਰੀ ਦੇ ਪਿਕਅੱਪ ਟਰੱਕ ਉੱਤੇ ਸਵਾਰ ਹਮਲਾਵਰ ਨੇ ਸਕੂਲ ਦੇ ਬਰਾਮਦੇ ਵਿੱਚ ਦਾਖ਼ਲ ਹੋ ਕੇ ਬਾਰੀਆਂ ਅਤੇ ਕੰਧਾਂ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇੱਕ ਵਿਦਿਆਰਥੀ ਗੋਲੀ ਲੱਗਣ ਤੇ ਕੁਝ ਹੋਰ ਟੁੱਟੇ ਸ਼ੀਸ਼ੇ ਲੱਗਣ ਕਾਰਨ ਜਖ਼ਮੀਂ ਹੋਏ। ਪਰ ਉਨ੍ਹਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾਂਦੀ ਸੀ।
ਪੁਲੀਸ ਨੇ ਸਕੂਲ ਤੋਂ ਦੂਰ ਇੱਕ ਥਾਂ ਉੱਤੇ ਹਮਲਾਵਾਰ ਨੂੰ ਘੇਰ ਕੇ ਗੋਲੀ ਮਾਰ ਦਿੱਤੀ।
ਆਖ਼ਰੀ ਖਲਬਾਂ ਮਿਲਣ ਵੇਲੇ ਤੱਕ ਪੁਲੀਸ ਨੇ ਹਮਲਾਵਰ ਜਾਂ ਮ੍ਰਿਤਕਾਂ ਦੇ ਨਾਂਵਾਂ ਬਾਰੇ ਜਾਣਕਾਰੀ ਦੇਣੋਂ ਗੁਰੇਜ਼ ਕੀਤਾ ਪਰ ਹਮਲਾਵਰ ਦੀ ਭੈਣ ਨੇ ਲਾਸ ਏਂਜਲਸ ਟਾਈਮਜ਼’ ਨਾਲ ਟੈਲੀਫੋਨ ਉੱਤੇ ਗੱਲਬਾਤ ਦੌਰਾਨ ੁਸਦਾ ਨਾਂਅਜੈਨਸਨ ਨੀਲ ਦਸਿਆ ਜਿਸਦੀ ਉਮਰ 44 ਸਾਲ ਦੇ ਕਰੀਬ ਸੀ। ਉਹ ਅਪਣੇ ਕਿਸੇ ਗਵਾਂਢੀ ਨਾਲ ਝਗੜੇ ਕਾਰਨ ਬੁਖਲਾਇਆ ਹੋਇਆ ਸੀ।