ਖਾਲਿਸਤਾਨ ਐਲਾਨ-ਨਾਮੇ ਦੀ 31ਵੀਂ ਵਰ੍ਹੇਗੰਢ ਗੁਰਦੁਆਰਾ ਸਾਹਿਬ ਟਰਲਕ ਵਿਖੇ 30 ਅਪ੍ਰੈਲ ਐਤਵਾਰ ਨੂੰ ਮਨਾਈ ਜਾਵੇਗੀ

ਖਾਲਿਸਤਾਨ ਐਲਾਨ-ਨਾਮੇ ਦੀ 31ਵੀਂ  ਵਰ੍ਹੇਗੰਢ ਗੁਰਦੁਆਰਾ ਸਾਹਿਬ ਟਰਲਕ ਵਿਖੇ 30 ਅਪ੍ਰੈਲ ਐਤਵਾਰ ਨੂੰ ਮਨਾਈ ਜਾਵੇਗੀ

ਸਟਾਕਟਨ/ਬਿਊਰੋ ਨਿਊਜ਼:
ਖਾਲਿਸਤਾਨ ਦੇ ਐਲਾਨ-ਨਾਮੇ ਦੀ 31ਵੀਂ  ਵਰ੍ਹੇਗੰਢ ਗੁਰਦੁਆਰਾ ਸਾਹਿਬ ਟਰਲਕ ਵਿਖੇ 30 ਅਪ੍ਰੈਲ 2017 ਐਤਵਾਰ ਨੂੰ ਮਨਾਈ ਜਾ ਰਹੀ ਹੈ। ਇਸ ਸੰਬੰਧ ਵਿੱਚ ਐਤਵਾਰ ਦੇ ਵਿਸ਼ੇਸ਼ ਦੀਵਾਨ  ਸਜਾਏ ਜਾਣਗੇ।
ਨੌਜਵਾਨ ਸਿੱਖ ਆਗੂ ਭਾਈ ਸੰਦੀਪ ਸਿੰਘ ਵਲੋਂ ਲਿਖਤੀ ਤੌਰ ਉੱਤੇ ਦਿੱਤੀ ਜਾਣਕਾਰੀ ਅਨੁਸਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿਡਰਾਂ ਵਾਲ਼ਿਆਂ ਦੇ ਬਚਨ ਕਿ ਜਦੋਂ ਭਾਰਤੀ ਫੌਜ ਦੇ ਕਦਮ ਦਰਬਾਰ ਸਾਹਿਬ ਵਿੱਚ ਪੈਣਗੇ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ ਤੇ ਭਾਰਤੀ ਹਕੁਮਤ ਨੇ ਜੂਨ 1984 ਵਿੱਚ ਸਾਡੇ 37 ਤੋਂ ਵੱਧ ਗੁਰਦੁਆਰਿਆਂ ਤੇ ਹਮਲਾ ਕਰਕੇ ਇਹ ਦੱਸ ਦਿੱਤਾ ਸੀ ਕਿ ਹਿੰਦੁਸਤਾਨ ਵਿਚ ਸਿੱਖਾਂ ਲਈ ਕੋਈ ਥਾਂ ਨਹੀਂ ਹੈ।
ਸੰਤਾਂ ਦੇ ਬਚਨਾਂ ਤੇ ਫੁੱਲ ਚੜਉਦਿਆਂ 29 ਅਪ੍ਰੈਲ 1986 ਨੂੰ ਸਰਬਤ ਖਾਲਸਾ ਵੱਲੋਂ ਥਾਪੀ ਗਈ ਪੰਥਕ ਕਮੇਟੀ ਨੇ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨ-ਨਾਮਾ ਜਾਰੀ ਕੀਤਾ ਜਿਸ ਵਿੱਚ ਸਿੱਖਾਂ ਦੇ ਰਾਜਸੀ, ਸਮਾਜਿਕ ਅਤੇ ਆਰਥਿਕ ਮਾਮਲਿਆਂ ਸੰਬੰਧੀ ਸੰਖੇਪ ਪਰ ਠੋਸ ਰੂਪ ਵਿੱਚ ਚਾਨਣਾ ਪਾਇਆ ਗਿਆ ਅਤੇ ਹਕੁਮਤੀ ਜ਼ੁਲਮ ਦਾ ਟਾਕਰਾ ਕਰਨ ਦਾ ਐਲਾਨ ਕੀਤਾ ਗਿਆ।
ਘੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਵਲੋਂ ਸਮੂਹ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਹਾਜ਼ਰੀ ਭਰਕੇ ਖਾਲਸਾ ਰਾਜ ਦੀ ਪ੍ਰਾਪਤੀ ਦਾ ਪ੍ਰਣ ਦੁਹਰਾਈਏ।