ਕੈਨੇਡਾ ਵੱਲੋਂ ਸਿੱਖ ਹੈਰੀਟੇਜ ਮਿਊਜ਼ੀਅਮ ਲਈ 3 ਲੱਖ ਅੱਸੀ ਹਜ਼ਾਰ ਡਾਲਰ ਦੀ ਮਦਦ ਦਾ ਐਲਾਨ

ਕੈਨੇਡਾ ਵੱਲੋਂ ਸਿੱਖ ਹੈਰੀਟੇਜ ਮਿਊਜ਼ੀਅਮ ਲਈ 3 ਲੱਖ ਅੱਸੀ ਹਜ਼ਾਰ ਡਾਲਰ ਦੀ ਮਦਦ ਦਾ ਐਲਾਨ

ਟੋਰਾਂਟੋ/ਬਿਊਰੋ ਨਿਊਜ਼ :
ਕੈਨੇਡਾ ਸਰਕਾਰ ਸਿੱਖ ਭਾਈਚਾਰੇ ਦੀਆਂ ਸੇਵਾਵਾਂ ਅਤੇ ਧਾਰਮਿਕ, ਸਮਾਜਿਕ ਅਕੀਦਿਆਂ ਤੋਂ ਕਾਫੀ ਪ੍ਰਭਾਵਿਤ ਹੈ। ਮਿਸੀਸਾਗਾ ਵਿਚ ਸਥਾਪਿਤ ਸਿੱਖ ਹੈਰੀਟੇਜ ਮਿਊਜ਼ੀਅਮ ਆਫ ਕੈਨੇਡਾ ਨੂੰ ਕੇਂਦਰ ਸਰਕਾਰ ਇੱਕ ਖ਼ਾਸ ਪ੍ਰਾਜੈਕਟ ਲਈ 3 ਲੱਖ ਅੱਸੀ ਹਜ਼ਾਰ ਡਾਲਰ ਦੇ ਫੰਡ ਜਾਰੀ ਕਰੇਗੀ। ਸਾਇੰਸ, ਨਵੀਨਤਾ ਤੇ ਆਰਥਿਕ ਵਿਕਾਸ ਮੰਤਰੀ ਨਵਦੀਪ ਬੈਂਸ ਨੇ ਇੱਕ ਵਿਸ਼ੇਸ਼ ਸਮਾਗਮ ਵਿੱਚ ਇਹ ਐਲਾਨ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ‘ਬੀ-ਕਮਿੰਗ ਕੈਨੇਡੀਅਨ: ਦਿ ਸਿੱਖਜ਼’ ਤਹਿਤ ਕੈਨੇਡਾ ਦੀ ਸਿੱਖ ਵਿਰਾਸਤ ਬਾਰੇ ਸਮਾਂਬੱਧ ਨੁਮਾਇਸ਼ ਅਤੇ ਮੁਲਕ ਦਾ ਸਮਾਜਿਕ ਜੀਵਨ ਬਦਲਣ ਵਾਲੀਆਂ ਸ਼ਖ਼ਸੀਅਤਾਂ ਬਾਰੇ ਭਰਪੂਰ ਜਾਣਕਾਰੀ ਇਕੱਤਰ ਕੀਤੀ ਜਾਵੇਗੀ ਤਾਂ ਜੋ ਇੱਥੇ ਵਸਦੀ ਮੌਜੂਦਾ ਅਤੇ ਨਵੀਂ ਪੀੜ੍ਹੀ ਨੂੰ ਕੈਨੇਡਾ ਦੇ ਸਿੱਖਾਂ ਦੇ ਸੰਘਰਸ਼, ਕੁਰਬਾਨੀਆਂ ਤੇ ਪ੍ਰਾਪਤੀਆਂ ਬਾਰੇ ਪਤਾ ਲੱਗ ਸਕੇ। 593,00 ਡਾਲਰ ਦੇ ਕੁੱਲ ਬੱਜਟ ਦੀ ਰਾਸ਼ੀ ‘ਕੈਨੇਡਾ ਹਿਸਟਰੀ ਫੰਡ’ ਵੱਲੋਂ 2018 ਤੋਂ 2020 ਮਾਲੀ ਸਾਲ ਦੌਰਾਨ ਮੁਹੱਈਆ ਕਰਵਾਈ ਜਾਵੇਗੀ।