ਇੰਡੋ ਅਮੈਰੀਕਨ ਹੈਰੀਟੇਜ ਫੋਰਮ, ਫਰਿਜ਼ਨੋ ਵਲੋਂ ਗ਼ਦਰੀ ਬਾਬਿਆਂ ਦਾ 17ਵਾਂ ਮੇਲਾ 2 ਅਪ੍ਰੈਲ ਨੂੰ

ਇੰਡੋ ਅਮੈਰੀਕਨ ਹੈਰੀਟੇਜ ਫੋਰਮ, ਫਰਿਜ਼ਨੋ ਵਲੋਂ ਗ਼ਦਰੀ ਬਾਬਿਆਂ ਦਾ 17ਵਾਂ ਮੇਲਾ 2 ਅਪ੍ਰੈਲ ਨੂੰ

ਫਰਿਜ਼ਨੋ/ਬਿਊਰੋ ਨਿਊਜ਼ :
ਇੰਡੋ ਅਮੈਰੀਕਨ ਹੈਰੀਟੇਜ ਫੋਰਮ, ਫਰਿਜ਼ਨੋ ਦੀ ਜਨਰਲ ਬਾਡੀ ਮੀਟਿੰਗ ਨਵਦੀਪ ਸਿੰਘ ਧਾਲੀਵਾਲ ਦੇ ਘਰ ਹੋਈ, ਜਿਸ ਵਿਚ ਮੈਂਬਰਾਂ ਦੀ ਭਰਪੂਰ ਸ਼ਮੂਲੀਅਤ ਸੀ। ਇਸ ਮੀਟਿੰਗ ਵਿਚ ਫੋਰਮ ਦੇ ਸੈਕਟਰੀ ਸਰਿੰਦਰ ਸਿੰਘ ਮੰਢਾਲੀ ਨੇ ਫੋਰਮ ਵਲੋਂ ਸਾਲ 2016 ਵਿਚ ਕੀਤੇ ਕੰਮਾਂ ਦੀ ਸੰਖੇਪ ਰਿਪੋਰਟ ਪੇਸ਼ ਕੀਤੀ। ਸਮੂਹ ਮੈਂਬਰਾਂ ਨੇ ਫੋਰਮ ਦੇ ਪਿਛਲੇ ਸਮਾਗਮਾਂ ਬਾਰੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਨ•ਾਂ ਪ੍ਰੋਗਰਾਮਾਂ ਨੂੰ ਹੋਰ ਵੀ ਕਾਮਯਾਬ ਬਣਾਉਣ ਲਈ ਆਪਣੇ ਸੁਝਾਅ ਵੀ ਪੇਸ਼ ਕੀਤੇ। ਸਮੂਹ ਮੈਂਬਰਾਂ ਨੇ ਪੂਰੇ ਭਾਰਤੀ ਭਾਈਚਾਰੇ ਵਲੋਂ ਫੋਰਮ ਦੇ ਇਨ•ਾਂ ਕੰਮਾਂ ਵਿਚ ਮਿਲ ਰਹੇ ਭਰਪੂਰ ਸਹਿਯੋਗ ‘ਤੇ ਤਸੱਲੀ ਪ੍ਰਗਟ ਕੀਤੀ।
ਇਸ ਮੀਟਿੰਗ ਵਿਚ ਅਗਲੇ ਸਾਲ ਦਾ ‘ਮੇਲਾ ਗ਼ਦਰੀ ਬਾਬਿਆਂ ਦਾ’, 2 ਅਪ੍ਰੈਲ 2017 ਨੂੰ ਫਰਿਜ਼ਨੋ ਵਿਚ ਕਰਵਾਉਣ ਦਾ ਐਲਾਨ ਕੀਤਾ ਗਿਆ। ਇਹ ਮੇਲਾ ਫੋਰਮ ਵਲੋਂ ਲਗਾਤਾਰ ਕਰਵਾਏ ਜਾ ਰਹੇ ਮੇਲਿਆਂ ਦੀ ਲੜੀ ਵਿਚ 17 ਮੇਲਾ ਹੋਵੇਗਾ, ਜੋ ਕਿ ਸੰਨ 1917 ਦੇ ਗ਼ਦਰੀ ਸ਼ਹੀਦਾਂ ਨੂੰ ਸਮਰਪਤ ਹੋਵੇਗਾ। ਇਸ ਪ੍ਰੋਗਰਾਮ ਵਿਚ ਪ੍ਰੋਫੈਸਰ ਸ. ਨਰਿੰਜਣ ਸਿੰਘ ਢੇਸੀ ਮੁੱਖ ਬੁਲਾਰੇ ਹੋਣਗੇ। ਸ. ਨਰਿੰਜਣ ਸਿੰਘ ਢੇਸੀ ਲੰਬਾ ਸਮਾਂ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਚ ਪੰਜਾਬੀ ਦੇ ਪ੍ਰੋਫੈਸਰ ਹੋਣ ਦੇ ਨਾਲ ਨਾਲ ਗੁਰੂ ਗਰੰਥ ਸਾਹਿਬ ਚੇਅਰ ਦੇ ਮੁਖੀ ਵੀ ਰਹੇ ਹਨ। ਆਉਣ ਵਾਲੇ ਦਿਨਾਂ ਵਿਚ ਇਸ ਪ੍ਰੋਗਰਾਮ ਨਾਲ ਸਬੰਧਤ ਹੋਰ ਜਾਣਕਾਰੀਆਂ ਵੀ ਜਾਰੀ ਕੀਤੀਆਂ ਜਾਣਗੀਆਂ। ਮੀਟਿੰਗ ਨੇ ਫਰਿਜ਼ਨੋ ਏਰੀਏ ਦੇ ਸਮੂਹ ਲੋਕਾਂ ਤੋਂ ਆਸ ਕੀਤੀ, ਉਹ ਹਮੇਸ਼ਾ ਦੀ ਤਰ•ਾਂ ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣਾ ਹਰ ਤਰ•ਾਂ ਦਾ ਯੋਗਦਾਨ ਦੇਣਗੇ। ਇਸ ਦੇ ਨਾਲ ਹੀ ਇਲਾਕੇ ਦੀਆਂ ਹੋਰ ਜਥੇਬੰਦੀਆਂ ਤੋਂ ਵੀ ਭਰਪੂਰ ਹੁੰਗਾਰੇ ਦੀ ਆਸ ਕੀਤੀ ਗਈ। ਮੀਟਿੰਗ ਵਲੋਂ 900 ਏ ਐਮ ਰੇਡੀਓ ਸਟੇਸ਼ਨ ਦੇ ਪੰਜਾਬੀ ਹੋਸਟ ਅਤੇ ਰੇਡੀਓ ਪੰਜਾਬ ਅਤੇ ਸਮੂਹ ਪੰਜਾਬੀ ਅਖਬਾਰਾਂ ਦਾ ਵੀ ਧੰਨਵਾਦ ਕੀਤਾ ਅਤੇ ਆਉਣ ਵਾਲੇ ਪ੍ਰੋਗਰਾਮ ਲਈ ਵੀ ਸਹਿਯੋਗ ਦੀ ਅਪੀਲ ਕੀਤੀ। ਇਨ•ਾਂ ਪ੍ਰੋਗਰਾਮਾਂ ਸਬੰਧੀ ਕਿਸੇ ਤਰ•ਾਂ ਦੀ ਜਾਣਕਾਰੀ ਲੈਣ ਲਈ ਨਵਦੀਪ ਸਿੰਘ ਧਾਲੀਵਾਲ (559–287-0822), ਸੁਰਿੰਦਰ ਸਿੰਘ ਮੰਢਾਲੀ (559–473-9269) ਜਾਂ ਹਰਜਿੰਦਰ ਸਿੰਘ ਢੇਸੀ (559-618-0156) ਨਾਲ ਸਪੰਰਕ ਕੀਤਾ ਜਾ ਸਕਦਾ ਹੈ।