ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ 12 ਨਵੰਬਰ ਸਾਨ ਫਰਾਂਸਿਸਕੋ ਤੇ 20 ਨਵੰਬਰ ਨੂੰ ਫਰਿਜ਼ਨੋ ਵਿਚ

ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ 12 ਨਵੰਬਰ ਸਾਨ ਫਰਾਂਸਿਸਕੋ ਤੇ 20 ਨਵੰਬਰ ਨੂੰ ਫਰਿਜ਼ਨੋ ਵਿਚ

ਫਰਿਜ਼ਨੋਂ/ਬਿਊਰੋ ਨਿਊਜ਼ :
ਦੇਸ਼ ਦੀ ਅਜ਼ਾਦੀ ਦੇ ਸੰਘਰਸ਼ ਵਿਚ ਅਹਿਮ ਯੋਗਦਾਨ ਪਾ ਕੇ ਆਪਣੀ ਜਾਨ ਕੁਰਬਾਨ ਕਰ ਦੇਣ ਵਾਲੇ ਛੋਟੀ ਉਮਰ ਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ ਇੰਡੋ ਅਮੈਰਿਕਨ ਹੈਰੀਟੇਜ ਫੋਰਮ ਫਰਿਜ਼ਨੋਂ, ਗਦਰ ਮੈਮੋਰੀਅਲ ਫਾਊਂਡੇਸ਼ਨ ਆਫ ਕੈਲੀਫੋਰਨੀਆ ਸੈਕਰਾਮੈਂਟੋ, ਇੰਡੋ ਅਮੈਰਿਕਨ ਦੇਸ਼ ਭਗਤ ਫਾਊਂਡੇਸ਼ਨ ਬੇ ਏਰੀਆ ਅਤੇ ਸਮੂਹ ਗਦਰੀ ਬਾਬਿਆਂ ਨੂੰ ਸਮਰਪਿਤ ਸੰਸਥਾਵਾਂ ਦੇ ਸਹਿਯੋਗ ਨਾਲ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਸੰਸਥਾ ਦੇ ਅਹੁਦੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਹਿਲਾ ਪ੍ਰੋਗਰਾਮ 12 ਨਵੰਬਰ ਨੂੰ ਯੁਗਾਂਤਰ ਆਸ਼ਰਮ ਸਾਨ ਫਰਾਂਸਿਸਕੋ ਵਿਖੇ ਮਨਾਇਆ ਜਾਵੇਗਾ ਜਿਥੇ ਵਿਸ਼ੇਸ਼ ਤੌਰ ‘ਤੇ ਇੰਡੀਅਨ ਕੌਂਸਲੇਟ ਜਨਰਲ ਵੀ ਸ਼ਾਮਲ ਹੋਣਗੇ ਜਦਕਿ ਦੂਜਾ ਸਮਾਗਮ 20 ਨਵੰਬਰ ਨੂੰ ਫਰਿਜ਼ਨੋਂ ਵਿਖੇ ਇੰਡੀਆ ਓਵਨ ਰੇਸਟੋਰੈਂਟ ਦੇ ਹਾਲ ਵਿਚ ਮਨਾਇਆ ਜਾਵੇਗਾ। ਇਸ ਮੌਕੇ ਉਚ ਕੋਟੀ ਦੇ ਬੁਲਾਰੇ ਪਹੁੰਚ ਕੇ ਸ਼ਹੀਦਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕਰਨਗੇ ਤੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ। ਪ੍ਰਬੰਧਕਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਬੱਚਿਆਂ ਨੂੰ ਇਨ੍ਹਾਂ ਸਮਗਾਮਾਂ ਨਾਲ ਜੋੜ ਕੇ ਇਤਿਹਾਸ ਪ੍ਰਤੀ ਸੁਚੇਤ ਕਰਨ ਲਈ ਸੰਸਥਾ ਵਲੋਂ ਬੱਚਿਆਂ ਦੀਆਂ ਪੇਸ਼ਕਾਰੀਆਂ ਨੂੰ ਵੀ ਅਹਿਮੀਅਤ ਦਿੱਤੀ ਜਾਵੇਗੀ।
ਪ੍ਰਬੰਧਕਾਂ ਨੇ ਦੱਸਿਆ ਕਿ ਬੱਚਿਆਂ ਵਲੋਂ ਦੇਸ਼ ਭਗਤੀ ਦੀ ਆਈਟਮ ਨੂੰ ਪੇਸ਼ ਕਰਨ ਲਈ ਪਹਿਲ ਦਿੱਤੀ ਜਾਵੇਗੀ। ਬੱਚਿਆਂ ਦੀਆਂ ਆਈਟਮਾਂ ਦੀ ਪੇਸ਼ਕਾਰੀ ਲਈ ਸਮਾਂ ਲੈਣ ਵਾਸਤੇ ਸੰਸਥਾ ਨਾਲ 559-618-0156 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।