ਟਰੇਸੀ ਸ਼ਹਿਰ 'ਚ ਇਕ ਸੜਕ ਦਾ ਨਾਮ SINGH Lane ਰੱਖਿਆ ਗਿਆ

ਟਰੇਸੀ ਸ਼ਹਿਰ 'ਚ ਇਕ ਸੜਕ ਦਾ ਨਾਮ SINGH Lane ਰੱਖਿਆ ਗਿਆ

ਅੰਮ੍ਰਿਤਸਰ ਟਾਈਮਜ਼

ਟਰੇਸੀ, ਯੂ.ਐਸ.ਏ :  30 ਅਕਤੂਬਰ ਦਿਨ ਐਤਵਾਰ ਨੂੰ ਟਰੇਸੀ ਸ਼ਹਿਰ ਵਿੱਚ  ਜੋ ਨਵੇਂ  ਘਰ ਬਣ ਰਹੇ ਹਨ ਉਹਨਾਂ ਘਰਾਂ ਵਿੱਚ ਇਕ ਸਟ੍ਰੀਟ ਭਾਵ ਸੜਕ ਦਾ ਨਾਮ SINGH Lane ਰੱਖਿਆ ਗਿਆ ਹੈ। ਇਸ ਸੜਕ ਦੇ ਉਦਘਾਟਨੀ  ਮੋਕੇ ਕਾਂਗਰਸ ਮੈਨ, ਅਸੈਬਲੀ ਮੈਨ ਅਤੇ ਲਾਗਲੇ ਸ਼ਹਿਰਾਂ ਦੇ ਮੇਅਰ ਵੀ ਪਹੁੰਚੇ ਹੋਏ ਸਨ। ਅਮਰੀਕਾ ਵਿੱਚ ਸਿੱਖਾਂ ਨੇ ਜੋ ਯੋਗਦਾਨ ਪਾਇਆ ਅਤੇ ਪਾ ਰਹੇ ਹਨ,  ਉਹਨਾਂ ਦੇ ਕੰਮਾਂ ਦੀ ਪ੍ਰਸ਼ੰਸਾ ਕਾਂਗਰਸ ਮੈਨ  ਵਲੋਂ ਕੀਤੀ ਗਈ। ਅਮਰੀਕਾ ਵਰਗੇ ਦੇਸ਼ ਵਿਚ ਪੰਜਾਬੀਆਂ ਨੂੰ ਸਲਾਹੁਣਯੋਗ ਸ਼ਬਦ ਨਾਲ ਨਾਵਜਣਾ,  ਸਿੱਖ ਕੋਮ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।

ਦੱਸਣਯੋਗ ਹੈ ਕਿ ਪਾਰਕਲਿਨ ਟਰੇਸੀ, CA ਵਿੱਚ ਸਥਿਤ, ਟਰੇਸੀ ਹਿੱਲਜ਼ ਮਾਸਟਰਪਲੈਨ ਕਮਿਊਨਿਟੀ ਵਿੱਚ ਵਿਕਰੀ ਲਈ ਨਵੇਂ ਸਿੰਗਲ-ਫੈਮਿਲੀ ਘਰਾਂ ਦਾ ਸੰਗ੍ਰਹਿ ਹੈ।  ਘਰ ਦੇ ਮਾਲਕ ਇੱਕ ਆਨਸਾਈਟ ਸਵਿਮਿੰਗ ਪੂਲ, ਪਿਕਨਿਕ ਖੇਤਰ, ਪਾਰਕਾਂ ਅਤੇ ਟ੍ਰੇਲਾਂ ਦਾ ਆਨੰਦ ਲੈਂ ਸਕਦੇਂ ਹਨ।  ਕਮਿਊਨਿਟੀ ਵਿੱਚ ਇੱਕ ਨਵਾਂ ਖੋਲ੍ਹਿਆ ਫਾਇਰ ਸਟੇਸ਼ਨ ਅਤੇ ਮਾਰਕੀਟ ਸਟੋਰ ਦੇ ਨਾਲ-ਨਾਲ ਇੱਕ ਭਵਿੱਖੀ ਐਲੀਮੈਂਟਰੀ ਸਕੂਲ ਵੀ ਸ਼ਾਮਲ ਹੈ।   ਸੈਨ ਫ੍ਰਾਂਸਿਸਕੋ ਅਤੇ ਸੈਨ ਜੋਸ ਵਿੱਚ ਵੱਡੇ ਸ਼ਹਿਰ ਸਿਰਫ 45 ਮਿੰਟ ਦੀ ਦੂਰੀ ਉਤੇ ਸਥਿਤ ਹਨ।