ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਵਿਖੇ ਅਹਿਮ ਮੀਟਿੰਗ

ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ: ਮਿਤੀ 30 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲਪੀਟਸ ਵਿਖੇ ਗੁਰਦੁਆਰਾ ਸਾਹਿਬ ਦੇ ਉਦਘਾਟਨ ਨੂੰ ਮੁੱਖ ਰੱਖਦਿਆਂ ਇੱਕ ਅਹਿਮ ਮੀਟਿੰਗ ਸੱਦੀ ਗਈ। ਜਿਸ ਵਿੱਚ ਗੁਰਦੁਆਰਾ ਸਾਹਿਬ ਦੇ ਉਦਘਾਟਨ ਨੂੰ ਮੁੱਖ ਰੱਖਦਿਆਂ ਆਪਸੀ ਵਿਚਾਰ ਵਿਟਾਂਦਰਾ ਕੀਤਾ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ, ਪੰਥ ਅਤੇ ਸਿੱਖੀ ਸਿਧਾਂਤਾ ਅਨੁਸਾਰ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਸੁਚੱਜੇ ਢੰਗ ਨਾਲ ਕਿਵੇਂ ਕੀਤਾ ਜਾਵੇ, ਕਿਹੜੇ ਕਿਹੜੇ ਪੰਥਕ ਪ੍ਰੋਗਰਾਮ ਉਲੀਕੇ ਜਾਣ , ਜਿਸ ਨਾਲ ਸਾਡੀ ਕੌਮ ਦਾ ਆਪਸੀ ਇਤਫ਼ਾਕ ਪ੍ਰੇਮ ਪਿਆਰ ਵੱਧ ਸਕੇ , ਤਾਂ ਕਿ ਚੱਲ ਰਹੇ ਮੋਜੂਦਾ ਹਲਾਤਾ ਨਾਲ ਰਲ ਮਿਲ ਕਿ ਨਿਪਟਿਆ ਜਾਵੇ । 
ਅੱਜ ਦੇ ਅਖੰਡ ਪਾਠ ਸਾਹਿਬ ਦੀ ਅਤੇ ਲੰਗਰਾਂ ਦੀ ਸੇਵਾ ਪ੍ਰਿਤਪਾਲ ਸਿੰਘ ਨਾਹਲ ਪਰਵਾਰ ਵੱਲੋਂ ਕੀਤੀ ਗਈ ਅਖੀਰ ਵਿੱਚ ਭਾਈ ਜਸਵੰਤ ਸਿੰਘ ਹੋਠੀ ਵੱਲੋਂ ਆਈਆਂ ਸਮੂਹ ਸੰਗਤਾਂ ਦਾ ਧੰਨਵਾਦ ਕੀਤਾ ਗਿਆ।