ਯੂਕੇ ਦੇ ਸਿੰਘ ਭਾਈ ਅਵਤਾਰ ਸਿੰਘ ਖੰਡਾ ਦੇ ਅੰਤਿਮ ਸਸਕਾਰ ਦੀ ਮਿਤੀ 5 ਅਗਸਤ ਨੂੰ ਬਦਲ ਕੇ 12 ਅਗਸਤ ਕਰ ਦੇਣ : ਮਾਤਾ ਚਰਨਜੀਤ ਕੌਰ

ਯੂਕੇ ਦੇ ਸਿੰਘ ਭਾਈ ਅਵਤਾਰ ਸਿੰਘ ਖੰਡਾ ਦੇ ਅੰਤਿਮ ਸਸਕਾਰ ਦੀ ਮਿਤੀ 5 ਅਗਸਤ ਨੂੰ ਬਦਲ ਕੇ 12 ਅਗਸਤ ਕਰ ਦੇਣ : ਮਾਤਾ ਚਰਨਜੀਤ ਕੌਰ

ਮੇਰੇ ਪੁੱਤਰ ਭਾਈ ਅਵਤਾਰ ਸਿੰਘ ਜੀ ਖੰਡਾ ਤੇ ਮੇਰੇ ਨਾਮ ਤੇ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਫੰਡ ਨਾ ਦਿੱਤਾ ਜਾਵੇ......

ਅੰਮ੍ਰਿਤਸਰ ਟਾਈਮਜ਼ ਬਿਊਰੋ

ਚੰਡੀਗੜ੍ਹ: : ਭਾਈ ਅਵਤਾਰ ਸਿੰਘ ਖੰਡਾ ਦੇ ਅੰਤਿਮ ਸਸਕਾਰ 'ਤੇ ਜਾਣ ਲਈ ਪਰਿਵਾਰ ਵਲੋਂ ਲਾਗਾਤਰ ਯਤਨ ਕੀਤਾ ਜਾ ਰਿਹਾ ਹੈ। ਸੋ ਇਨ੍ਹਾਂ ਯਤਨਾਂ ਦੇ ਚਲਦੇ ਹੀ ਚਰਨਜੀਤ ਕੌਰ ਖਾਲਸਾ ਮਾਤਾ ਭਾਈ ਅਵਤਾਰ ਸਿੰਘ ਜੀ ਖੰਡਾ ਵਲੋਂ ਖ਼ਾਲਸਾ ਪੰਥ ਨੂੰ ਅਪੀਲ ਕੀਤੀ ਗਈ ਹੈ, ਜਿਸ ਵਿਚ ਉਹਨਾਂ ਨੇ ਕਿਹਾ ਕਿ, ਗੁਰੂ ਰੂਪ ਖਾਲਸਾ ਪੰਥ ਨੂੰ ਸਨਿਮਰ ਬੇਨਤੀ ਹੈ ਕਿ ਮੈਂ ਚਰਨਜੀਤ ਕੌਰ ਖਾਲਸਾ ਮਾਤਾ ਭਾਈ ਅਵਤਾਰ ਸਿੰਘ ਜੀ ਖੰਡਾ ਖਾਲਸਾ ਪੰਥ ਨੂੰ ਬੇਨਤੀ ਕਰਦੀ ਹਾਂ ਤੁਸੀਂ ਸਾਡੀ ਇਸ ਦੁੱਖ ਦੀ ਘੜੀ ਵਿੱਚ ਮੋਢੇ ਨਾਲ ਮੋਢਾ  ਜੋੜ ਕੇ ਖੜ੍ਹੇ ਹੋ, ਅਸੀਂ ਆਪਣੇ ਪੁੱਤਰ ਦੇ ਅੰਤਿਮ ਦਰਸ਼ਨ ਅਤੇ ਅੰਤਿਮ ਅਰਦਾਸ ਵਿੱਚ ਸ਼ਾਮਿਲ ਹੋਣ ਦੇ ਲਈ ਕੁੱਛ ਉਪਰਾਲੇ ਕਰ ਰਹੇ ਹਾਂ ਜੋ 5 ਅਗਸਤ 2023 ਜਾ ਉਸ ਤੋਂ ਉੱਪਰ ਦਾ ਸਮਾਂ ਲੱਗ ਸਕਦਾ ਹੈ 
ਅਸੀ ਸਮੂਹ ਖਾਲਸਾ ਪੰਥ  ਨੂੰ ਬੇਨਤੀ ਕਰਦੇ ਹਾਂ  ਜੋ ਨੀਅਤ ਕੀਤੀ 5 ਅਗਸਤ ਦੀ ਤਰੀਕ ਹੈ ਉਸ ਨੂੰ ਬਦਲ ਕੇ ਨਵੀਂ ਤਰੀਕ 12 ਅਗਸਤ ਕਰ ਦਿੱਤੀ ਜਾਵੇ ਅਸੀਂ ਸਾਰੇ ਖਾਲਸਾ ਪੰਥ ਨੂੰ ਬੇਨਤੀ ਕਰਦੇ ਹਾਂ ਕੀ ਸਾਡੀ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਜਾਵੇ ਅਸੀਂ ਇਸ ਦੁੱਖ ਦਾਈ ਸਮੇ ਵਿੱਚ ਸਾਥ ਦੇਣ ਵਾਲੇ ਸਾਰਿਆਂ ਸੰਗਤ ਰੂਪ ਦਾ ਸਤਿਕਾਰ ਸਾਹਿਤ ਧੰਨਵਾਦ ਕਰਦੇ ਹਾਂ । 
ਦੂਜੀ ਬੇਨਤੀ ਹੈ ਕਿ ਮੇਰੇ ਪੁੱਤਰ ਭਾਈ ਅਵਤਾਰ ਸਿੰਘ ਜੀ ਖੰਡਾ ਤੇ ਮੇਰੇ ਨਾਮ ਤੇ ਕਿਸੇ ਨੂੰ ਕਿਸੇ ਪ੍ਰਕਾਰ ਦਾ ਕੋਈ ਫੰਡ ਨਾ ਦਿੱਤਾ ਜਾਵੇ ।
ਖਾਲਸਾ ਪੰਥ ਦੀ ਰਿਣੀ ਚਰਨਜੀਤ ਕੌਰ ਖਾਲਸਾ 
ਮਾਤਾ ਭਾਈ ਅਵਤਾਰ ਸਿੰਘ ਖੰਡਾ । 
ਵਾਹਿਗੁਰੂ ਜੀ ਕਾ ਖਾਲਸਾ ॥ 
ਵਾਹਿਗੁਰੂ ਜੀ ਕੀ ਫਤਹਿ ॥