ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਫੈਡਰੇਸ਼ਨ ( ਯੂ.ਐਸ.ਏ. ) ਵਲੋਂ ਦੀਪ ਸਿੱਧੂ ਨੂੰ ਭਰੇ ਮਨ ਨਾਲ ਸ਼ਰਧਾਂਜਲੀ

ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਫੈਡਰੇਸ਼ਨ ( ਯੂ.ਐਸ.ਏ. ) ਵਲੋਂ ਦੀਪ ਸਿੱਧੂ ਨੂੰ ਭਰੇ ਮਨ ਨਾਲ ਸ਼ਰਧਾਂਜਲੀ

ਇਸ ਕੌਮੀ ਸੰਘਰਸ਼ ਨੂੰ ਹੋਰ ਜ਼ੋਰ ਨਾਲ ਅਗਾਂਹ ਤੋਰੀਏ ਇਹੀ ਬਾਈ ਦੀਪ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਹੈ

ਅੰਮ੍ਰਿਤਸਰ ਟਾਈਮਜ਼

ਕੈਲੇਫੋਰਨੀਆ: ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਫੈਡਰੇਸ਼ਨ ( ਯੂ.ਐਸ.ਏ. ) ਵਲੋਂ ਉਸ ਵਿਛੜੀ ਰੂਹ ਦੀਪ ਸਿੱਧੂ ਨੂੰ ਭਰੇ ਮਨ ਨਾਲ ਸ਼ਰਧਾਂਜਲੀ ਦਿੱਤੀ। ਉਹਨਾਂ ਨੇ ਇਸ ਕਦੇ ਵੀ ਪੂਰਾ ਨਾ ਹੋਣ ਵਾਲੇ ਘਾਟੇ ਦਾ ਪ੍ਰਗਟਾਵਾ ਕਰਦੇ ਕਿਹਾ, 15 ਫਰਵਰੀ 2022 ਦੇ ਦਿਨ ਬਾਈ ਦੀਪ ਸਿੱਧੂ ਬਾਰੇ ਬਹੁਤ ਹੀ ਦਰਦਨਾਕ ਖਬਰ ਸੁਣਨ ਨੂੰ ਮਿਲੀ , ਗੁਰੂ ਸਾਹਿਬ ਦੇ ਚਰਨਾਂ ਚ ਬੇਨਤੀ ਕੀਤੀ ਕਿ ਇਹ ਸੱਚ ਨਾ ਹੋਵੇ ਪਰ ਭਾਣਾ ਵਰਤ ਗਿਆ ਤੇ ਦੇਸ਼ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਸੰਘਰਸ਼ ਕਰਨ ਵਾਲਾ , ਫ਼ਸਲਾਂ ਦੇ ਨਾਲ ਨਸਲਾਂ ਦਾ ਫ਼ਿਕਰਮੰਦ ਅਤੇ ਕਿਸਾਨਾਂ ਮਜਦੂਰਾਂ ਦੇ ਸੁਨਹਿਰੇ ਭਵਿੱਖ ਦੀ ਖਾਤਿਰ , ਬਾਲੀਵੁਡ ਦੀ ਸੁੱਖਾਂ ਭਰੀ ਜਿੰਦਗੀ ਛੱਡ ਕੇ ਪੰਜਾਬ , ਹਰਿਆਣੇ ਅਤੇ ਦਿੱਲ੍ਹੀ ਦੀਆਂ ਸੜਕਾਂ ਦੀ ਮਿੱਟੀ ਵਿਚ ਮਿੱਟੀ ਹੋ ਕੇ , ਧੁਰ ਅੰਦਰੋਂ ਰੂਹ ਦੇ ਜ਼ੋਰ ਨਾਲ ਲੜਨ ਵਾਲਾ ਬਾਈ ਦੀਪ ਸਿੱਧੂ ਹਮੇਸ਼ਾ ਹਮੇਸ਼ਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿਚ ਜਾ ਬਿਰਾਜਿਆ ।

​​

ਜਿਥੇ ਅਸੀਂ ਸਿੱਖ ਯੂਥ ਆਫ ਅਮਰੀਕਾ ਅਤੇ ਸਿੱਖ ਫੈਡਰੇਸ਼ਨ ( ਯੂ.ਐਸ.ਏ. ) ਵਲੋਂ ਉਸ ਵਿਛੜੀ ਰੂਹ ਨੂੰ ਭਰੇ ਮਨ ਨਾਲ ਸ਼ਰਧਾਂਜਲੀ ਦੇ ਰਹੇ ਹਾਂ , ਓਥੇ ਦੇਸ਼ ਪੰਜਾਬ ਦੇ ਜਾਇਆਂ ਨੂੰ ਬੇਨਤੀ ਹੈ ਕਿ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਜਿਸ ਤਰਾਂ ਬਾਈ ਦੀਪ ਸਿੱਧੂ ਹਰ ਮਸਲੇ ਨੂੰ ਕੌਮੀ ਨੁਕਤੇ ਨਿਗਾਹ ਤੋਂ ਪਰਖ ਕੇ ਬੋਲਣ ਦੀ ਹਿੰਮਤ ਰੱਖਦਾ ਸੀ , ਜੋ ਕਿ ਉਸਦੀ ਨੌਜਵਾਨਾਂ ਵਿਚ ਹਰਮਨਪਿਆਰਤਾ ਦਾ ਵੱਡਾ ਕਾਰਨ ਵੀ ਬਣਿਆ , ਉਸੇ ਤਰਾਂ ਆਪਾਂ ਵੀ ਇਸ ਕੌਮੀ ਸੰਘਰਸ਼ ਨੂੰ ਹੋਰ ਜ਼ੋਰ ਨਾਲ ਅਗਾਂਹ ਤੋਰੀਏ ਇਹੀ ਬਾਈ ਦੀਪ ਸਿੱਧੂ ਨੂੰ ਸੱਚੀ ਸ਼ਰਧਾਂਜਲੀ ਹੈ , ਗੁਰੂ ਸਾਹਿਬ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ , ਪਰਿਵਾਰ ਅਤੇ ਸਨੇਹੀਆਂ ਨੂੰ ਭਾਣਾ ਮੰਨਣ ਦਾ ਬੱਲ ਬਖਸ਼ਣ । ਅਲਵਿਦਾ ਬਾਈ ਦੀਪ ਸਿੱਧੂ !