ਕੈਲੀਫੋਰਨੀਆ ਦੇ ਊਘੇ ਧਨਾਡ ਸਿੱਖ ਸਃ ਦੀਦਾਰ ਸਿੰਘ ਬੈਂਸ ਦੇ ਨਾਮ ਉੱਤੇ ਬਣੇਗਾ ਪਾਰਕ

ਕੈਲੀਫੋਰਨੀਆ ਦੇ ਊਘੇ ਧਨਾਡ ਸਿੱਖ ਸਃ ਦੀਦਾਰ ਸਿੰਘ ਬੈਂਸ ਦੇ ਨਾਮ ਉੱਤੇ ਬਣੇਗਾ ਪਾਰਕ
ਕੈਪਸ਼ਨ: ਕੈਲੀਫੋਰਨੀਆ ਦੇ ਊਘੇ ਧਨਾਡ ਸਿੱਖ ਸਃ ਦੀਦਾਰ ਸਿੰਘ ਬੈਂਸ ਦੇ ਨਾਮ ਉੱਤੇ ਬਣ ਰਹੇ ਪਾਰਕ ਦਾ ਉਦਘਾਟਨ ਕਰ ਰਹੇ ਸਥਾਨਕ ਅਧਿਕਾਰੀ ਤੇ  ਦਿਦਾਰ ਸਿੰਘ ਬੈਂਸ ਤੇ ਪਰਿਵਾਰ ।

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ, ਕੈਲੀਫੋਰਨੀਆ ( ਹੁਸਨ ਲੜੋਆ ਬੰਗਾ):ਦੁਨੀਆਂ ਵਿੱਚ ਆਪਣਾ ਮੁਕਾਮ ਰੱਖਣ ਵਾਲੇ ਯੂਬਾ ਸਿਟੀ, ਕੈਲੀਫੋਰਨੀਆ ਦੇ ਬਜੁੱਰਗ ਧਨਾਡ ਸਿੱਖ ਸਃ ਦੀਦਾਰ ਸਿੰਘ ਬੈਂਸ ਦੇ ਨਾਮ ਉੱਤੇ ਪਾਰਕ ਬਣਨ ਜਾ ਰਿਹਾ ਹੈ, ਅੱਜ ਇਸਦਾ ਸਥਾਨਕ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਟੱਕ ਲਾ ਕੇ ਇਸਦਾ ਉਦਘਾਟਨ ਵੀ ਕਰ ਦਿੱਤਾ। ਇਹ ਪਾਰਕ ਯੂਬਾ ਸਿਟੀ ਵਿੱਚ ਹਾਰਟਰ ਪਾਰਕਵੇਅ ਦੇ ਨੇੜੇ ਯੋਜਨਾਬੱਧ ਪੰਜ ਏਕੜ, ਉਤੇ ਕਰੀਬ ਤਿੰਨ ਮਿਲੀਅਨ ਦੀ ਲਾਗਤ ਨਾਲ ਬਣੇਗਾ ਇਸ ਪਾਰਕ ਵਿੱਚ ਬੈਲਟ ਸਵਿੰਗ, ਇੱਕ 18,000 ਵਰਗ ਫੁੱਟ "ਬਾਈਕ ਪਾਰਕ", ਇੱਕ 96,000 ਵਰਗ ਫੁੱਟ ਜਨਰਲ ਪਲੇ ਟਰਫੇਡ ਮਨੋਰੰਜਨ ਖੇਤਰ, ਤਿੰਨ ਡਿਸਕ ਗੋਲਫ ਗੋਲ, ਇੱਕ 5,000 ਵਰਗ ਫੁੱਟ ਬਾਸਕਟਬਾਲ ਕੋਰਟ, ਇੱਕ 4,000 ਵਰਗ ਫੁੱਟ ਫਿਟਨੈਸ ਖੇਤਰ ਸ਼ਾਮਲ ਹੋਣਗੇ। ਪਿਕਨਿਕ ਟੇਬਲ, ਬਾਰਬੀਕਿਉ, ਅਤੇ 42 ਕਾਰਾਂ ਲਈ ਪਾਰਕਿੰਗ ਵਾਲਾ ਇੱਕ ਪੈਵੀਲੀਅਨ ਖੇਤਰ ਹੋਏਗਾ। ਸਃ ਦੀਦਾਰ ਸਿੰਘ ਬੈਂਸ ਜੋ ਗੁਰੂਦੁਆਰਾ ਟਾਇਰਾ ਬਿਊਨਾ ਰੋਡ ਯੂਬਾ ਸਿਟੀ ਦੇ ਸੰਸਥਾਪਕ ਮੈਂਬਰ ਵੀ ਰਹਿ ਚੁੱਕੇ ਹਨ ਅਤੇ ਜਿਨ੍ਹਾਂ ਨੇ ਵਿਸ਼ਵ ਸਿੱਖ ਸੰਗਠਨ ਦਾ ਗਠਨ ਵੀ ਕੀਤਾ ਸੀ ਇਸ ਉਘਾਟਨ ਵੇਲੇ ਸ ਦਿਦਾਰ ਸਿੰਘ ਬੈਂਸ ਸਿਹਤ ਸਾਜਗਾਰ ਨਾ ਹੋਣ ਦੇ ਬਾਵਜੂਦ ਵੀ ਵੀਲ ਚੇਅਰ ਤੇ ਹਾਜਿਰ ਸਨ ਤੇ ਇਸ ਸ, ਬੈਂਸ ਦਾ ਸਾਰਾ ਪਰਿਵਾਰ ਵੀ ਹਾਜਿਰ ਸੀ।