ਨਿਊਯਾਰਕ ਦੇ ਕੇ ਰਿਚਮੰਡ ਵਿੱਚ ਹਿੱਲ 'ਚ ਦੋ ਸਿਖਾਂ 'ਤੇ ਹੋਇਆ ਹਮਲਾ

ਨਿਊਯਾਰਕ ਦੇ ਕੇ ਰਿਚਮੰਡ ਵਿੱਚ ਹਿੱਲ 'ਚ ਦੋ ਸਿਖਾਂ 'ਤੇ ਹੋਇਆ ਹਮਲਾ

 ਸਿਖ ਭਾਈਚਾਰੇ ਨੇ ਕੀਤੀ ਪ੍ਰਸ਼ਾਸਨ ਤੋਂ ਨਿਆਂ ਦੀ ਮੰਗ।

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ( ਹੁਸਨ ਲੜੋਆ ਬੰਗਾ): ਨਿਊਯਾਰਕ ਦੇ ਰਿਚਮੰਡ ਹਿਲਜ ਵਿੱਚ ਦੋ ਸਿਖਾਂ ਉੱਤੇ ਉਸ ਸਮੇਂ  ਹਮਲਾ ਹੋਇਆ ਜਿਸ ਸਮੇਂ ਉਹ ਸਵੇਰੇ ਸੈਰ ਕਰ ਰਹੇ ਸੀ। ਇਹ ਘਟਨਾ ਉਸ ਜਗਾ ਤੇ ਘਟੀ ਜਿਸ ਜਗਾ ਤੇ 10 ਦਿਨ ਪਹਿਲਾਂ ਇੱਕ 74 ਸਾਲਾ ਬਜੁੱਰਗ ਤੇ ਹਮਲਾ ਹੋਇਆ ਸੀ ਜਿਸ ਕਰਕੇ ਸਿੱਖ ਬਾਇਚਾਰੇ ਵਿੱਚ ਨਿਰਾਸ਼ਾ ਤੇ ਗੁੱਸਾ ਹੈ। ਇਸਨੂੰ ਨਫਰਤ ਤਹਿਤ ਨਿਸ਼ਾਨਾ ਬਣਾਉਣ ਵਜੋਂ ਦੇਖਿਆ ਜਾ ਰਿਹਾ ਹੈ। ਅੱਜ ਇਸ ਘਟਨਾ ਦੌਰਾਨ ਦੋ ਸਿੱਖਾਂ ਦੀਆਂ ਪਹਿਲਾਂ ਪਗੜੀਆਂ ਉਤਾਰੀਆਂ ਫਿਰ ਉਨਾਂ ਨਾਲ ਨਸਲੀ ਕੁੱਟਮਾਰ ਕੀਤੀ। ਇਸ ਘਟਨਾ ਨੂੰ ਅੰਜਾਮ ਦੇਣ ਚ ਦੋ ਬੰਦੇ ਦੱਸੇ ਗਏ ਹਨ ਪਰ ਪੁਲੀਸ ਮੁਤਾਬਕ ਉਨਾਂ ਚੋਂ ਇੱਕ ਫੜਿਆ ਗਿਆ ਹੈ।

ਇਸ ਮਾਮਲੇ ਦੀ ਸਥਾਨਕ ਪ੍ਰਸ਼ਾਸਨ ਅਤੇ ਨਿਊਯਾਰਕ ਸਿਟੀ ਪੁਲਿਸ ਵਿਭਾਗ ਇਸ ਘਟਨਾ ਦੀ ਡੁੰਘਾਈ ਨਾਲ ਜਾਂਚ ਕਰ ਰਹੀ ਹੈ। ਪੁਲੀਸ ਨੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕੀਤੀ ਹੈ ਅਤੇ ਇੱਕ ਸ਼ਖ਼ਸ ਨੂੰ ਗਿਰਫ਼ਤਾਰ ਵੀ ਕੀਤਾ ਹੈ। ਪੁਲੀਸ ਨੇ ਪੀੜਿਤਾਂ ਨੂੰ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿੱਤਾ ਹੈ। ਦੂਸਰੇ ਪਾਸੇ ਭਾਰਤੀ ਦੂਤਾਵਾਸ ਨੇ ਵੀ ਇਸ ਘਟਨਾ ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ ਤੇ ਪੀੜਤ ਪਰਿਵਾਰ ਨਾਲ ਸੰਪਰਕ ਕੀਤਾ ਹੈ। ਨਿਊਯਾਰਕ ਵਿੱਚ ਸਟੇਟ ਐਸੰਬਲੀ ਦੇ ਮੈਂਬਰ ਜੇਨੀਫਰ ਰਾਜਕੁਮਾਰ ਨੇ ਵੀ ਇਸ ਹਮਲੇ ਤੇ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ‘‘ਨਿਊਯਾਰਕ ਸਟੇਟ ਆਫ਼ਿਸ ਵਿੱਚ ਚੁਣੀ ਗਈ ਮੈਂ ਪਹਿਲੀ ਪੰਜਾਬੀ ਅਮਰੀਕੀ ਹੋਣ ਦੇ ਨਾਤੇ ਮੈਂ ਸਾਫਤੌਰ ਤੇ ਕਹਿ ਸਕਦੀ ਹਾਂ ਨਿਊਯਾਰਕ ਵਿੱਚ ਸਿੱਖ ਅਮਰੀਕੀ ਭਾਈਚਾਰੇ ਨਾਲ ਨਫ਼ਰਤ ਭਰੀ ਹਿੰਸਾ ਨੂੰ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।’’ਉਸਨੇ ਕਿਹਾ ਕਿ ‘‘ਮੈਂ ਆਪਣੇ ਸਿੱਖ ਅਮਰੀਕੀ ਭਾਈਚਾਰੇ ਦੇ ਖ਼ਿਲਾਫ਼ ਇਸ ਹਫ਼ਤੇ ਵਾਪਰੀਆਂ ਘਟਨਾਵਾਂ ਤੋਂ ਬਾਅਦ ਨਿਊਯਾਰਕ ਪੁਲਿਸ ਨਾਲ ਗੱਲ ਕੀਤੀ ਹੈ। ਮੈਂ ਦੋਵਾਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਨ ਦੀ ਮੰਗ ਕੀਤੀ ਹੈ। ਦੋਸੀਆਂ ਨੂੰ ਕਨੂੰਨ ਦੇ ਤਹਿਤ ਕੜੀ ਸਜ਼ਾ ਦਿੱਤੀ ਜਾਵੇਗੀ।’ ਉਸਨੇ ਕਿਹਾ ਕਿ ‘‘ਅਸੀਂ ਸਿੱਖਾਂ ਦੇ ਸੱਭਿਆਚਾਰ ਦੀ ਜਾਣਕਾਰੀ ਲੋਕਾਂ ਨੂੰ ਦੇਵਾਂਗੇ ਤਾਂ ਜੋ ਅਮੀਕਨਾਂ ਨੂੰ ਪਤਾ ਚੱਲੇ ਕਿ ਸਿੱਖ ਉਦਾਰਤਾ ਤੇ ਦਇਆ ਵਾਲੀ ਕੌਮ ਹੈ । ਇਸ ਘਟਨਾਂ ਤੇ ਸਥਾਨਕ ਸਿੱਖ ਭਾਈਚਾਰਾ ਪੀੜਤ ਹੈ ਤੇ ਵੱਖ ਵੱਖ ਸਥਾਨਕ ਸਿੱਖ ਜੱਥੇਬੰਦੀਆਂ ਇਨਾਂ ਸਿੱਖ ਪੀੜਤਾਂ ਨੂੰ ਨਿਆਂ ਦਿਵਾਉਣ ਤੇ ਦੋਸ਼ੀਆਂ ਨੂੰ ਵੱਧ ਤੋਂ ਵੱਧ ਸਜਾਵਾਂ ਦਿਵਾਉਣ ਲਈ ਪ੍ਰਸ਼ਾਸਨ ਤੋਂ ਮੰਗ ਕਰ ਰਹੀਆਂ ਹਨ।