ਨਿਊਯਾਰਕ ਪੁਲਿਸ ਨੇ ਜਾਰੀ ਕੀਤੀ ਹਮਲਾਵਰ ਦੀ ਫੋਟੋ

ਨਿਊਯਾਰਕ ਪੁਲਿਸ ਨੇ ਜਾਰੀ ਕੀਤੀ ਹਮਲਾਵਰ ਦੀ ਫੋਟੋ

 ਪਤਾ ਦੱਸਣ ਵਾਲੇ ਨੂੰ ਮਿਲਣਗੇ 50,000 ਡਾਲਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਯਾਰਕ: ਨਿਊਯਾਰਕ ਪੁਲਿਸ ਨੇ ਸ਼ੱਕੀ ਹਮਲਾਵਰ ਦੀ ਫੋਟੋ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਉਸ ਦੀ ਜਾਣਕਾਰੀ ਦੇਣ ਵਾਲੇ ਨੂੰ 50 ਹਜ਼ਾਰ ਡਾਲਰ ਦਾ ਇਨਾਮ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ। ਪੁਲਿਸ ਮੁਖੀ ਡਿਟੈਕਟਿਵ ਜੇਮਸ ਐਸੀਗ ਨੇ ਦੱਸਿਆ ਕਿ ਦੋਸ਼ੀ 62 ਸਾਲਾ ਫਰੈਂਕ ਆਰ ਜੇਮਸ ਹੈ। ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਟਵਿੱਟਰ 'ਤੇ ਫਰੈਂਕ ਜੇਮਸ ਦੀ ਇੱਕ ਫੋਟੋ ਸਾਂਝੀ ਕਰਦੇ ਹੋਏ ਕਿਹਾ ਕਿ ਉਹ ਬਰੁਕਲਿਨ ਸਬਵੇਅ ਗੋਲੀਬਾਰੀ ਦੀ ਘਟਨਾ 'ਚ ਦੋਸ਼ੀ ਵਿਅਕਤੀ ਸੀ।