ਡਾ. ਸਤਿੰਦਰ ਸਰਤਾਜ ਵੱਲੋਂ ਘੱਲੂਘਾਰੇ ਦੀ ਯਾਦ ਤੇ ਸਤਿਕਾਰ 'ਚ ਸ਼ੋਅ ਨਾ ਕਰਨ ਦਾ ਫ਼ੈਸਲਾ  

ਡਾ. ਸਤਿੰਦਰ ਸਰਤਾਜ ਵੱਲੋਂ ਘੱਲੂਘਾਰੇ ਦੀ ਯਾਦ ਤੇ ਸਤਿਕਾਰ 'ਚ ਸ਼ੋਅ ਨਾ ਕਰਨ ਦਾ ਫ਼ੈਸਲਾ  

ਅੰਮ੍ਰਿਤਸਰ ਟਾਈਮਜ਼


ਸੈਕਰਾਮੈਂਟੋ: ਡਾ.ਸਤਿੰਦਰ ਸਰਤਾਜ ਵੱਲੋਂ ਘੱਲੂਘਾਰੇ ਦੀ ਯਾਦ ਤੇ ਸਤਿਕਾਰ ਚ ਸ਼ੋਅ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ , ਇਹ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ  ਦਿੱਤੀ  ਜਿਸ ਵਿੱਚ ਡਾ. ਸਤਿੰਦਰ ਸਰਤਾਜ ਨੇ ਕਿਹਾ  ਕਿ.."ਅੱਜ Stockholm, Sweden ਗੁਰਦਵਾਰਾ ਸਾਹਿਬ ਪਹੁੰਚ ਕੇ ਆਪ ਸਭ ਨੂੰ ਨਿਮਰਤਾ ਸਹਿਤ ਇਹ ਦੱਸਣਾ ਚਾਹੁੰਦੇ ਹਾਂ ਕਿ ਅਣਜਾਣੇ ਵਿੱਚ ਜੂਨ 3 Paris, France ਅਤੇ ਜੂਨ 5 Dublin, Ireland ਵਿੱਚ ਰੱਖੇ ਗਏ Shows ਨੂੰ ਦਰਬਾਰ ਸਾਹਿਬ ਦੇ ਘੱਲੂਘਾਰੇ ਦੀ ਯਾਦ ਤੇ ਸਤਿਕਾਰ ਵਿੱਚ ਨਾ ਕਰਨ ਦਾ ਫ਼ੈਸਲਾ ਲੈਂਦੇ ਹਾਂ । ਜਲਦੀ ਹੀ ਜੂਨ ਪਹਿਲੇ ਹਫ਼ਤੇ ਤੋਂ ਇਲਾਵਾ ਮਿਲ਼ੀ ਕਿਸੇ ਹੋਰ ਤਾਰੀਖ਼ ਬਾਰੇ ਦੱਸਿਆ ਜਾਵੇਗਾ ਜੀ ! ਅਣਜਾਣੇ ਵਿੱਚ ਹੋਈ ਭੁੱਲ-ਚੁੱਕ ਲਈ ਖਿਮਾ ਦੇ ਜਾਚਕ ਹਾਂ ਜੀ ।"। ਅਸੀਂ ਸਭ ਜਾਣਦੇ ਹਾਂ ਕਿ ਡਾ. ਸਤਿੰਦਰ ਸਰਤਾਜ ਨੇ ਆਪਣੀ ਲੇਖਣੀ,ਗੀਤਕਾਰੀ ਤੇ ਸੰਗੀਤਕਾਰੀ ਨਾਲ ਪੰਜਾਬ ਦੇ ਸੱਭਿਆਚਾਰ ਨੂੰ ਸੰਸਾਰ ਭਰ ਵਿੱਚ ਫੈਲਾਇਆ ਹੈ ।ਸੂਫੀ ਸੰਗੀਤ ਦੇ ਜ਼ਰੀਏ ਪੰਜਾਬੀ ਸੱਭਿਆਚਾਰ ਨੂੰ ਇੱਕ ਨਵਾਂ ਰੰਗ ਦਿੱਤਾ ਹੈ ।