ਕਰੰਦਰਜ਼ ਦੇ ਵਿਸਾਖੀ ਮੇਲੇ ਤੇ ਚਮਕਿਆ ਪੰਜਾਬੀਅਤ ਦਾ ਅਨੋਖਾ ਰੰਗ

ਕਰੰਦਰਜ਼ ਦੇ ਵਿਸਾਖੀ ਮੇਲੇ ਤੇ ਚਮਕਿਆ ਪੰਜਾਬੀਅਤ ਦਾ ਅਨੋਖਾ ਰੰਗ
ਫੋਟੋ: ਮੇਲੇ ਸਮੇਂ ਦੇ ਯਾਦਗਾਰੀ ਪਲ

 ਬੱਚਿਆ ਨੇ ਕੀਤਾ ਸੱਭਿਆਚਾਰ ਦਾ ਵਿਸਾਲ ਪ੍ਰਦਰਸ਼ਨ

ਅੰਮ੍ਰਿਤਸਰ ਟਾਈਮਜ਼


ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਕੈਲੀਫੋਰਨੀਆਂ ਦੇ ਸ਼ੈਟਰਲ ਵੈਲੀ ਫਰਿਜ਼ਨੋ ਨਜ਼ਦੀਕੀ ਸ਼ਹਿਰ ਕਰੰਦਰਜ਼ ਦੇ ਗੁਰੂਘਰ ਵਿੱਚ ਬੱਚਿਆ ਨੂੰ ਪੰਜਾਬੀ ਮਾਂ ਬੋਲੀ ਅਤੇ ਸੱਭਿਆਚਾਰ ਨਾਲ ਜੋੜਦੇ ਹੋਏ ਵਿਸਾਖੀ ਮੇਲਾ ਬੜੇ ਜੋਸ਼ ਨਾਲ  ਮਨਾਇਆਂ ਗਿਆ। ਗੁਰੂਘਰ ਵਿੱਚ ਧਾਰਮਿਕ ਪ੍ਰੋਗਰਾਮਾ ਉਪਰੰਤ  ਮੇਲੇ ਦੀ ਸੁਰੂਆਤ ਹੋਈ। ਗੁਰੂਘਰ ਵਿੱਚ ਗੁਰੂ ਦੇ ਸੁਆਦਿਸ਼ਟ ਖਾਣਿਆ ਦੇ ਲੰਗਰ ਅਤੁੱਟ ਵਰਤ ਰਹੇ ਸਨ। ਜਦ ਕਿ ਬਾਹਰ ਗਰਾਊਂਡ ਵਿੱਚ ਕਿਸੇ ਰੈਸਟੋਰੈਟ ਵੱਲੋਂ ਲਾਇਆ ਫੂਡ ਦਾ ਸਟਾਲ ਵੀ ਲੋਕਾਂ ਤੋਂ ਸੋਹਣੀ ਕਮਾਈ ਕਰ ਰਿਹਾ ਸੀ। ਇਸ ਤੋਂ ਇਲਾਵਾ ਮੇਲੇ ਵਿੱਚ ਬਹੁਤ ਸਾਰੇ ਵੱਖ ਵੱਖ ਖਾਣਿਆ ਅਤੇ ਖੇਡਾ ਦੇ ਲੱਗੇ ਸਟਾਲ, ਡਾਕਟਰੀ ਕੈਂਪ, ਰਾਈਡਾਂ ਆਦਿਕ ਬੱਚਿਆ ਅਤੇ ਹਰ ਉਮਰ ਦੇ ਵਰਗ ਲਈ ਮੰਨੋਰੰਜ਼ਨ ਕਰ ਰਹੇ ਸਨ।

ਇਸ ਤੋਂ ਇਲਾਵਾ  ਸੋਹਣੀਆ ਦਸ਼ਤਾਰਾ ਅਤੇ ਚੁੰਨੀਆਂ ਨਾਲ ਰੰਗਦਾਰ ਪੁਸਾਕਾ ਵਿੱਚ ਏਧਰ ਉਧਰ ਜਾ ਰਹੇ ਲੋਕ ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰ ਰਹੇ ਸਨ। ਮੇਲੇ ਦੀ ਸੁਰੂਆਤ ਰਾਜ ਬਰਾੜ ਨੇ ਧਾਰਮਿਕ ਗੀਤ ਨਾਲ ਕੀਤੀ। ਜੀ.ਐਚ.ਜੀ. ਅਕੈਡਮੀ ਦੇ ਬੱਚਿਆਂ ਵੱਲੋਂ ਗਿੱਧੇ-ਭੰਗੜੇ ਦਾ ਸਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸਟੇਜ਼ ਤੋਂ  ਇਕ ਛੋਟੇ ਬੱਚੇ ਜੋਬਨ ਸਿੰਘ ਢਿੱਲੋ ਨੇ ਢੋਲ ਵਜਾ ਪੰਜਾਬੀਅਤ ਦਾ ਰੰਗ ਬਿਖੇਰਿਆ। ਜਦ ਕਿ ਬੱਚੀਆਂ ਦੀ ਇਕ ਹੋਰ ਟੀਮ ਵੱਲੋਂ ਗਿੱਧੇ ਦੀ ਬਾਕਮਾਲ ਪੇਸ਼ਕਾਰੀ ਕੀਤੀ ਗਈ। ਇਸ ਸਮੇਂ ਸਿੱਖ ਕੌਸ਼ਲ ਆਫ ਕੈਲੀਫੋਰਨੀਆਂ ਵੱਲੋਂ ਹਮੇਸਾ ਵਾਂਗ ਦਸਤਾਰਾਂ ਸਜਾਉਣ ਅਤੇ ਵੰਡਣ ਦੇ ਲੰਗਰ ਲਾਏ ਗਏ।

ਬੱਚਿਆਂ ਵੱਲੋਂ ਬਾਸ਼ਕਟ ਬਾਲ ਦੇ ਮੈਂਚ ਵੀ ਹੋਏ। ਅੰਤ ਰੱਸਾਕਸੀ ਅਤੇ ਕਬੱਡੀ ਦੇ ਮੈਂਚ ਵੀ ਕਰਵਾਏ ਗਏ। ਸਟੇਜ਼ ਸੰਚਾਲਨ ਸ੍ਰੀਮਤੀ ਆਸ਼ਾ ਸ਼ਰਮਾ ਅਤੇ ਬਲਵੀਰ ਸਿੰਘ ਢਿੱਲੋ ਨੇ ਹਮੇਸ਼ਾ ਵਾਗ ਬਹੁਤ ਖੂਬਸੂਰਤ ਸ਼ਾਇਰਾਨਾ ਅੰਦਾਜ਼ ਵਿੱਚ ਬਾਖੂਬੀ ਕੀਤਾ। ਸਮੂੰਹ ਹਿੱਸਾ ਲੈਣ ਵਾਲੇ ਬੱਚਿਆ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਸਾਲ ਕੋਵਿੰਡ-19 ਤੋਂ ਬਾਅਦ ਲੋਕਾ ਵਿੱਚ ਇਸ ਬੱਚਿਆਂ ਦੇ ਵਿਸਾਖੀ ਮੇਲੇ ਪ੍ਰਤੀ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਸੀ। ਪ੍ਰਬੰਧਕਾਂ ਵੱਲੋਂ ਬਹੁਤ ਵਧੀਆਂ ਪ੍ਰਬੰਧਾ ਦੇ ਬਾਵਜੂਦ ਸਟੇਜ਼ ਪ੍ਰੋਗਰਾਮ ਦੋ ਪ੍ਰਦਰਸ਼ਨ ਕਰਨ ਵਾਲੇ ਬੱਚਿਆਂ ਦੀ ਘਾਟ ਜ਼ਰੂਰ ਮਹਿਸੂਸ ਕੀਤੀ ਗਈ। ਇਸੇ ਦੌਰਾਨ ਕੁਝ ਬੁਲਾਰਿਆਂ ਨੇ ਵੀ ਵਿਚਾਰਾ ਦੀ ਸਾਂਝ ਪਾਈ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਸੈਂਟਰਲ ਵੈਲੀ ਦਾ ਕਰੰਦਰਜ਼  ਗੁਰੂਘਰ ਅਜਿਹਾ ਕੈਲੀਫੋਰਨੀਆਂ ਦਾ ਪਹਿਲਾ ਗੁਰੂਘਰ ਹੈ ਜਿਸ ਨੇ ਕਈ ਦਹਾਕੇ ਪਹਿਲਾ ਪੰਜਾਬ ਤੋਂ ਆ ਕੇ ਇੱਥੇ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਅਤੇ ਧਰਮ ਨਾਲ ਜੋੜੇ ਰੱਖਣ ਲਈ ਅਰੰਭਤਾ ਕੀਤੀ ਸੀ। ਸਮੁੱਚੇ ਉਚੇਚੇ ਪ੍ਰਬੰਧਾ ਅਤੇ ਮੇਲੇ ਦੀ ਸਫਲਤਾ ਲਈ ਪ੍ਰਬੰਧਕ ਹਮੇਸਾ ਵਾਂਗ ਵਧਾਈ ਦੇ ਪਾਤਰ ਹਨ। ਸਾਰਾ ਦਿਨ ਚੱਲਿਆਂ ਇਹ ਵਿਸਾਖੀ ਮੇਲਾ ਅੰਤ ਆਪਣੀਆਂ ਅਮਿੱਟ ਯਾਦਾ ਛੱਡਦਾ ਹੋਇਆ ਸਮਾਪਤ ਹੋਇਆ।