ਨੈਸ਼ਨਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਕੇ ਸਿੱਖ ਸਮਾਜ ਦੀ ਭਾਵਨਾਵਾਂ ਦਾ ਕੀਤਾ ਜਾ ਰਿਹਾ ਖਿਲਵਾੜ: ਜਸਮੀਤ ਸਿੰਘ (ਪੀਤਮਪੁਰਾ)

ਨੈਸ਼ਨਲ ਮੀਡੀਆ ਤੇ ਸਿੱਖਾਂ ਨੂੰ ਬਦਨਾਮ ਕਰਕੇ ਸਿੱਖ ਸਮਾਜ ਦੀ ਭਾਵਨਾਵਾਂ ਦਾ ਕੀਤਾ ਜਾ ਰਿਹਾ ਖਿਲਵਾੜ: ਜਸਮੀਤ ਸਿੰਘ (ਪੀਤਮਪੁਰਾ)

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 25 ਮਾਰਚ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਆਗੂ ਜਸਮੀਤ ਸਿੰਘ ਪੀਤਮਪੁਰਾ ਨੇ ਨੈਸ਼ਨਲ ਅਤੇ ਸੋਸ਼ਲ ਮੀਡੀਆ ਰਾਹੀਂ ਸਿੱਖਾਂ ਦੇ ਅਕਸ ਨੂੰ ਖਰਾਬ ਕਰਣ ਬਾਰੇ ਪੰਥਕ ਨੇਤਾਵਾਂ ਨੂੰ ਇਸ ਬਾਰੇ ਸਖ਼ਤ ਕਾਰਵਾਈ ਕਰਣ ਬਾਰੇ ਕਿਹਾ ਹੈ । ਉਨ੍ਹਾਂ ਕਿਹਾ ਕਿ ਸਾਨੂੰ ਦੁੱਖ ਲਗਦਾ ਹੈ ਜਦੋ ਵੀਂ ਸਿੱਖ ਪੰਥ ਦਾ ਮਜਾਕ ਬਣਾਇਆ ਜਾਂਦਾ ਹੈ ਤਦ ਦਿੱਲੀ ਕਮੇਟੀ ਵਰਗੀ ਸੰਸਥਾ ਤੇ ਬੈਠੇ ਸਿੱਖ ਨੇਤਾ ਵੀਂ ਆਪਣੀ ਇਸ ਜਿੰਮੇਵਾਰੀ ਤੋਂ ਭੱਜਦੇ ਹਨ ਤੇ ਸਿਰਫ ਸਰਕਾਰ ਦੇ ਹਕ਼ ਵਿਚ ਖੜੇ ਹੋ ਕੇ ਪੰਥ ਦਾ ਵੱਡਾ ਨੁਕਸਾਨ ਕਰਦੇ ਹਨ । ਉਨ੍ਹਾਂ ਕਿਹਾ ਕਿ ਮੈ ਪਹਿਲਾਂ ਹੀ ਦੱਸ ਦਿੱਤਾ ਸੀ ਕਿ ਪੰਜਾਬ ਅੰਦਰ ਸਿਰਫ ਸਿੱਖ ਮੁੱਖਮੰਤਰੀ ਹੀ ਹੋਣਾ ਚਾਹੀਦਾ ਹੈ ਪਰ ਤੁਸੀਂ ਬਦਲਾਵ ਦੇ ਚੱਕਰ ਦਾ ਨਤੀਜਾ ਅਜ ਦੇਖ ਹੀ ਲਿਆ ਹੈ ਕਿ ਕਿਸ ਤਰ੍ਹਾਂ ਨਸ਼ੇ ਨੂੰ ਛੁਡਾਵਾਣ ਅਤੇ ਗੁਰਬਾਣੀ ਨਾਲ ਜੋੜਨ ਵਾਲੇ ਸਿੱਖ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਫੜੋ ਫੜਾਈ ਕਰਕੇ ਦਹਿਸ਼ਤ ਦਾ ਮਾਹੌਲ ਸਿਰਜ ਦਿੱਤਾ ਗਿਆ ਹੈ । ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਫੜੋਫੜਾਈ ਦੀ ਸਖ਼ਤ ਨਿਖੇਧੀ ਕਰਦੇ ਹਾਂ ਤੇ ਬੰਦ ਕੀਤੇ ਗਏ ਸਮੂਹ ਬੇਕਸੂਰ ਸਿੱਖਾਂ ਦੀ ਰਿਹਾਈ ਮੰਗਦੇ ਹਾਂ ।