ਅਮੈਰੀਕਨ ਏਅਰਲਾਈਨਜ਼ ਨੇ ਸੈਂਕੜੇ ਉਡਾਣਾਂ ਕੀਤੀਆਂ ਰੱਦ

ਅਮੈਰੀਕਨ ਏਅਰਲਾਈਨਜ਼ ਨੇ ਸੈਂਕੜੇ ਉਡਾਣਾਂ ਕੀਤੀਆਂ ਰੱਦ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਅਮੈਰੀਕਨ ਏਅਰਲਾਈਨਜ਼ ਨੇ ਖਰਾਬ ਮੌਸਮ ਤੇ ਸਟਾਫ ਦੀ ਘਾਟ ਕਾਰਨ ਸੈਂਕੜੇ  ਉਡਾਣਾਂ ਰੱਦ ਕਰ ਦਿੱਤੀਆਂ ਹਨ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਸਰਦ ਹਵਾਵਾਂ ਕਾਰਨ ਡਾਲਾਸ-ਫੋਰਟ ਵਰਥ ਵਿਚ ਉਡਾਣਾਂ ਦੇ ਪਹੁੰਚਣ ਦੀ ਗਿਣਤੀ ਬਹੁਤ ਘੱਟ ਗਈ ਹੈ। ਚਰਲੋਟ ਐਨ ਸੀ ਹੱਬ ਵਿਚ ਵੀ ਉਡਾਨਾਂ ਪ੍ਰਭਾਵਿਤ ਹੋਈਆਂ ਹਨ। ਅਮੈਰੀਕਨ ਏਅਰਲਾਈਨਜ਼ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਮੌਸਮ ਦੀ ਖਰਾਬੀ ਕਾਰਨ ਸਟਾਫ ਦੀ ਗਿਣਤੀ ਘੱਟ ਜਾਣ ਦੇ ਸਿੱਟੇ ਵਜੋਂ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾਬਾਜੀ ਟਰੈਕਿੰਗ ਪ੍ਰੋਗਰਾਮ ਈ ਡੀ ਟੀ ਫਲਾਈਟਅਵੇਅਰ ਅਨੁਸਾਰ 460 ਉਡਾਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਜੋ ਕਿ ਕੁਲ ਏਅਰਲਾਈਨਜ਼ ਆਪਰੇਸ਼ਨ ਦਾ 17% ਬਣਦੀਆਂ ਹਨ। ਇਸ ਤੋਂ ਇਲਾਵਾ  ਤਕਰੀਬਨ 300 ਉਡਾਨਾਂ ਵਿਚ ਦੇਰੀ ਹੋਈ ਹੈ।