ਅਦਾਕਾਰ ਕਾਲਨ ਵਾਕਰ ਨੂੰ ਜਬਰਜਨਾਹ ਦੇ ਮਾਮਲੇ ਵਿਚ 50 ਸਾਲ ਦੀ ਜੇਲ ਦੀ ਸਜ਼ਾ

ਅਦਾਕਾਰ ਕਾਲਨ ਵਾਕਰ ਨੂੰ ਜਬਰਜਨਾਹ ਦੇ ਮਾਮਲੇ ਵਿਚ 50 ਸਾਲ ਦੀ ਜੇਲ ਦੀ ਸਜ਼ਾ
ਕੈਪਸ਼ਨ- ਕਾਲਨ ਵਾਕਰ

ਅੰਮ੍ਰਿਤਸਰ ਟਾਈਮਜ਼

ਸੈਕਰਾਮੈਂਟੋ 19 ਅਕਤੂਬਰ (ਹੁਸਨ ਲੜੋਆ ਬੰਗਾ)-2018 ਵਿਚ ਆਈ 'ਸੁਪਰਫਲਾਈ' ਫਿਲਮ ਵਿਚ ਅਦਾਕਾਰ ਵਜੋਂ ਭੂਮਿਕਾ ਨਿਭਾਉਣ ਵਾਲੇ ਕਾਲਨ ਵਾਕਰ ਨੂੰ ਜਬਰਜਨਾਹ ਦੇ ਮਾਮਲੇ ਵਿਚ 50 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਔਰਤਾਂ ਤੇ ਨਬਾਲਗ ਕੁੜੀਆਂ ਉਸ ਦੀ ਹਵਸ ਦਾ ਸ਼ਿਕਾਰ ਬਣੀਆਂ। ਉਸ ਨੂੰ 11 ਦੋਸ਼ਾਂ ਵਿਚੋਂ 8 ਦੋਸ਼ਾਂ ਲਈ ਦੋਸ਼ੀ ਕਰਾਰ ਦਿੱਤਾ। ਅਦਾਲਤ ਨੇ ਕਾਲਨ ਵਾਕਰ ਨੂੰ ਹੋਰ ਦੋਸ਼ਾਂ ਤੋਂ ਇਲਾਵਾ ਹਵਸ ਦੀ ਪੂਰਤੀ ਲਈ ਜਬਰਦਸਤੀ ਕਰਨ, ਹਮਲਾ ਕਰਨ ਤੇ ਨਸ਼ੇ ਦੀ ਹਾਲਤ ਵਿਚ ਜਬਰਜਨਾਹ ਕਰਨ ਦਾ ਦੋਸ਼ੀ ਪਾਇਆ। ਅਦਾਲਤ ਦੇ ਫੈਸਲੇ ਉਪਰ ਪ੍ਰਤੀਕਰਮ ਪ੍ਰਗਟ ਕਰਦਿਆਂ ਕਾਲਨ ਦੇ ਵਕੀਲ ਐਂਡਰੀਊ ਫਲੀਰ ਨੇ ਕਿਹਾ ਹੈ ਕਿ ਅਦਾਕਾਰ ਨੇ  ਵਾਰ- ਵਾਰ ਆਪਣੇ ਆਪ ਨੂੰ ਨਿਰਦੋਸ਼ ਦਸਿਆ ਸੀ। ਉਸ ਨੂੰ ਇਨਸਾਫ ਨਹੀਂ ਮਿਲਿਆ। ਅਦਾਲਤ ਨੇ ਕਈ ਅਹਿਮ ਮੁੱਦਿਆਂ ਵੱਲ ਧਿਆਨ ਨਹੀਂ ਦਿੱਤਾ। ਉਨਾਂ ਕਿਹਾ ਕਿ ਫੈਸਲੇ ਵਿਰੁੱਧ  ਅਪੀਲ ਕੀਤੀ ਜਾਵੇਗੀ ।