ਸਿੱਖ ਆਫ ਅਮਰੀਕਾ ਦੇ ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਨੇ ਕਰਵਾਇਆ ਬਰੁਕ ਲੀਅਰਮੈਨ ਲਈ ਫੰਡ ਰੇਜ਼ਿੰਗ
• ਮੈਰੀਲੈਂਡ ਸਟੇਟ ਕੰਪਟਰੋਲਰ ਦੀ ਚੋਣ ਲੜ ਰਹੀ ਹੈ ਬਰੁਕ ਲੀਅਰਮੈਨ
ਅੰਮ੍ਰਿਤਸਰ ਟਾਈਮਜ਼
ਮੈਰੀਲੈਂਡ, 28 ਜੂਨ (ਰਾਜ ਗੋਗਨਾ )— ਅਮਰੀਕੀ ਸਿੱਖ ਆਗੂ ਜਸਦੀਪ ਸਿੰਘ ਜੱਸੀ ਅਤੇ ਅਮਰੀਕੀ ਮੁਸਲਿਮ ਆਗੂ ਸਾਜਿਦ ਤਰਾਰ ਵਲੋਂ ਮੈਰੀਲੈਂਡ ਸਟੇਟ ਕੰਪਟਰੋਲਰ ਦੀ ਚੋਣ ਲੜ ਰਹੀ ਬਰੁਕ ਲੀਅਰਮੈਨ ਲਈ ਫੰਡ ਰੇਜ਼ਿੰਗ ਦਾ ਅਯੋਜਨ ਕੀਤਾ ਗਿਆ। ਸ੍ਰ. ਜਸਦੀਪ ਸਿੰਘ ਜੱਸੀ ਦੇ ਗ੍ਰਹਿ ਵਿਖੇ ਹੋਏ ਇਸ ਫੰਡ ਰੇਜ਼ਿੰਗ ਸਮਾਰੋਹ ਵਿਚ ਬਲਜਿੰਦਰ ਸਿੰਘ ਸ਼ੰਮੀ, ਰਤਨ ਸਿੰਘ, ਜਸਵਿੰਦਰ ਸਿੰਘ, ਜਸਵੰਤ ਧਾਲੀਵਾਲ, ਰਜਿੰਦਰ ਗਰੇਵਾਲ ਗੋਗੀ, ਦਲਵੀਰ ਸਿੰਘ ਮੈਰੀਲੈਂਡ, ਜਰਨੈਲ ਸਿੰਘ ਟੀਟੂ, ਕਿੰਗ ਰਾਣਾ, ਗੁਲਸ਼ੇਰ, ਇਰਫਾਨ ਖਾਨ ਨੇ ਨਿੱਘਾ ਸਵਾਗਤ ਕੀਤਾ ਅਤੇ ਉਨਾਂ ਦੀ ਚੋਣ ਲਈ ਫੰਡ ਦਿੱਤਾ।
ਇਸ ਮੌਕੇ ਬਰੁਕ ਲੀਅਰਮੈਨ ਨੇ ਸੰਬੋਧਨ ਕਰਦਿਆਂ ਕਿਹਾ ਉਸਨੂੰ ਪੰਜਾਬੀ ਅਤੇ ਮੁਸਲਿਮ ਭਾਈਚਾਰੇ ਉੱਤੇ ਬਹੁਤ ਮਾਣ ਹੈ ਕਿਉਂਕਿ ਜਿੱਥੇ ਇਹਨਾਂ ਭਾਈਚਾਰਿਆਂ ਨੇ ਅਮਰੀਕਾ ਦੀ ਤਰੱਕੀ ਵਿਚ ਯੋਗਦਾਨ ਪਾਇਆ ਹੈ ਉੱਥੇ ਭਾਈਚਾਰਕ ਸਾਂਝ ਨੂੰ ਵੀ ਮਜ਼ਬੂਤ ਕੀਤਾ ਹੈ। ਉਨਾਂ ਕਿਹਾ ਕਿ ਮੈਂ ਦੋਵਾਂ ਭਾਈਚਾਰਿਆਂ ਦੀ ਅਵਾਜ਼ ਸਰਕਾਰ ਤੱਕ ਪਹੁੰਚਾਉਣ ਲਈ ਹਮੇਸ਼ਾ ਵਚਨਬੱਧ ਰਹੀ ਹਾਂ ਅਤੇ ਰਹਾਂਗੀ। ਅੰਤ ਵਿਚ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਵਲੋਂ ਆਪਣੇ ਸੰਬੋਧਨ ਭਾਸ਼ਨਾਂ ਵਿੱਚ ਬਰੁਕ ਲੀਅਰਮੈਨ ਨੂੰ ਚੋਣ ਵਿਚ ਜਿੱਤ ਲਈ ਸ਼ੁਭ ਇੱਛਾਵਾਂ ਭੇਂਟ ਕੀਤੀਆਂ ਗਈਆਂ ਅਤੇ ਹਾਜ਼ਰ ਸਾਥੀਆਂ ਨਾਲ ਉਨਾਂ ਨੂੰ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਪਹੁੰਚੇ ਹੋਏ ਪਤਵੰਤਿਆਂ ਅਤੇ ਬਰੁਕ ਲੀਅਰਮੈਨ ਦਾ ਸਾਜਿਦ ਤਰਾਰ ਵਲੋਂ ਧੰਨਵਾਦ ਕੀਤਾ ਗਿਆ ਅਤੇ ਉਹਨਾਂ ਦੀ ਜਿੱਤ ਵਿਚ ਯੋਗਦਾਨ ਪਾਉਣ ਦਾ ਪੂਰਾ ਵਿਸ਼ਵਾਸ਼ ਦੁਆਇਆ ਗਿਆ।
Comments (0)