ਭਾਈ ਦਲਜੀਤ ਸਿੰਘ ਬਿੱਟੂ ਜੀ ਦੇ ਸਤਿਕਾਰਯੋਗ ਮਾਤਾ ਬੀਬੀ ਪਲਵਿੰਦਰ ਕੌਰ ਜੀ ਦੀ ਅੰਤਿਮ ਅਰਦਾਸ 

ਭਾਈ ਦਲਜੀਤ ਸਿੰਘ ਬਿੱਟੂ ਜੀ ਦੇ ਸਤਿਕਾਰਯੋਗ ਮਾਤਾ ਬੀਬੀ ਪਲਵਿੰਦਰ ਕੌਰ ਜੀ ਦੀ ਅੰਤਿਮ ਅਰਦਾਸ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਭਾਈ ਦਲਜੀਤ ਸਿੰਘ ਦੇ ਸਤਿਕਾਰਯੋਗ ਮਾਤਾ ਬੀਬੀ ਪਲਵਿੰਦਰ ਕੌਰ ਜੀ ਬੀਤੇ ਦਿਨ ਅਕਾਲ  ਚਲਾਣਾ ਕਰ ਗਏ ਸਨ।ਉਹਨਾ ਦਾ ਅੰਤਿਮ ਸੰਸਕਾਰ ਲੰਘੇ ਕੱਲ੍ਹ (27 ਜੂਨ ਨੂੰ) ਪਿੰਡ ਸੁਨੇਤ (ਲੁਧਿਆਣਾ) ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ। ਜਿਥੇ ਸੈਂਕੜੇ ਸੰਗਤਾਂ ਤੋਂ ਇਲਾਵਾ ਪਰਿਵਾਰਕ ਮੈਂਬਰਾਂ ਰਿਸ਼ਤੇਦਾਰਾਂ ਤੇ ਪੰਥਕ ਆਗੂਆਂ ਨੇ ਮਾਤਾ ਕੁਲਵਿੰਦਰ ਕੌਰ ਜੀ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ।

ਉਨ੍ਹਾਂ ਦੀ ਚਿਖਾ  ਨੂੰ ਭਾਈ ਦਲਜੀਤ ਸਿੰਘ ਬਿੱਟੂ ਨੇ ਅਗਨ ਦਿੱਤੀ ਅਤੇ ਪੂਰਨ ਗੁਰ ਮਰਿਆਦਾ ਅਨੁਸਾਰ ਅੰਤਿਮ ਰਸਮਾਂ ਨਿਭਾਈਆਂ ।

ਇਸ ਦੁੱਖ ਦੀ ਘੜੀ ਵਿੱਚ ਸਾਂਸਦ ਸਿਮਰਜੀਤ ਸਿੰਘ ਮਾਨ, ਗੁਰਪਾਲ ਸਿੰਘ ਹੰਸਰਾ ਅਮਰੀਕਾ ,ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਸਰਬਜੀਤ ਸਿੰਘ ਘੁਮਾਣ, ਰਮਿੰਦਰਜੀਤ ਸਿੰਘ ਸੰਧੂ, ਗੁਰਸੇਵਕ ਸਿੰਘ ਭਾਣਾ ਪਰਮਿੰਦਰ ਸਿੰਘ, ਜਥੇਦਾਰ ਮੋਹਨ ਸਿੰਘ ਬਗਸੀਪੁਰਾ, ਜਥੇਦਾਰ ਗੁਰਮੀਤ ਸਿੰਘ ਬਰਸਾਲਾ, ਸਰਪੰਚ ਹਰਬੰਸ ਸਿੰਘ ਖ਼ਾਲਸਾ, ਰੁਪਿੰਦਰ ਸਿੰਘ ਪੰਜਗਰਾਈਂ, ਬੀਬੀ ਜਸਪ੍ਰੀਤ ਕੌਰ ਹਾਂਗਕਾਂਗ,ਮੁਕੰਦ ਸਿੰਘ ਮਾਨ ਜਸਵਿੰਦਰ ਸਿੰਘ ਖਾਲਸਾ ਜਸਪ੍ਰੀਤ ਸਿੰਘ ਢੋਲਣ ,ਬਲਦੇਵ ਸਿੰਘ ਖਾਲਸਾ ਆਦਿ ਪੰਥਕ ਆਗੂਆਂ ਨੇ ਹਮਦਰਦੀ ਦਾ ਪ੍ਰਗਟਾਵਾ ਕੀਤਾ ।   

ਸਤਿਕਾਰਯੋਗ ਮਾਤਾ ਬੀਬੀ ਪਲਵਿੰਦਰ ਕੌਰ ਜੀ ਦੀ ਅੰਤਿਮ ਅਰਦਾਸ ਮਿਤੀ 7 ਜੁਲਾਈ 2022 ਨੂੰ ਦੁਪਹਿਰ 1 ਤੋਂ 3 ਵਜੇ ਤੱਕ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸਰਾਭਾ ਨਗਰ, ਲੁਧਿਆਣਾ ਵਿਖੇ ਹੋਵੇਗੀ।