ਫਲੋਰਿਡਾ ਦੇ ਜੰਗਲ ਵਿਚ ਲੱਗੀ ਭਿਆਨਕ ਅੱਗ, ਹੰਗਾਮੀ ਸਥਿੱਤੀ ਐਲਾਨੀ

ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ) ਬੇਅ ਕਾਊਂਟੀ, ਫਲੋਰਿਡਾ ਦੇ ਜੰਗਲ ਵਿਚ ਲੱਗੀ ਅੱਗ ਤੇਜੀ ਨਾਲ ਫੈਲ ਰਹੀ ਹੈ ਜਿਸ ਉਪਰੰਤ ਅਧਿਕਾਰੀਆਂ ਨੇ ਹੰਗਾਮੀ ਸਥਿੱਤੀ ਦਾ ਐਲਾਨ ਕਰ ਦਿੱਤਾ ਹੈ। ਫਲੋਰਿਡਾ ਫੌਰੈਸਟ ਸਰਵਿਸ ਅਨੁਸਾਰ ਐਡਿਨਜ ਰੋਡ ਨਾਲ 800 ਏਕੜ ਤੋਂ ਵਧ ਰਕਬਾ ਸੜ ਚੁੱਕਾ ਹੈ। ਅੱਗ ਟਾਇਨਡਲ ਪਾਰਕਵੇਅ ਤੇ ਹਾਈਵੇਅ 31 ਵਿਚਾਲੇ ਲੱਗੀ ਹੈ ਤੇ ਉਹ ਉੱਤਰ ਵੱਲ ਵਧ ਰਹੀ ਹੈ। ਹਾਈਵੇਅ 321 ਤੇ ਹਾਈਵੇਅ 98 ਵਿਚਾਲੇ ਪੈਂਦਾ ਟਰਾਂਸਮੀਟਰ ਰੋਡ ਤੋਂ ਸਟਾਰ ਐਵਨਿਊ ਤੱਕ ਇਲਾਕੇ ਨੂੰ ਖਾਲੀ ਕਰਨ ਲਈ ਕਿਹਾ ਗਿਆ ਹੈ। ਲੋਕਾਂ ਦੇ ਰਹਿਣ ਲਈ ਪਨਾਮ ਸ਼ਹਿਰ ਦੇ ਹਿਲੈਂਡ ਪਾਰਕ ਬੈਪਿਸਟ ਚਰਚ ਵਿਚ ਆਰਜੀ ਵਿਵਸਥਾ ਕੀਤੀ ਗਈ ਹੈ।
Comments (0)