ਰੂਸੀ ਬਿਜ਼ਨੈੱਸਮੈਨ ਵਲੋਂ ਪੁਤਿਨ ਦੇ ਸਿਰ ’ਤੇ ਰਖਿਆ 1 ਮਿਲੀਅਨ ਡਾਲਰ ਦਾ ਇਨਾਮ

ਰੂਸੀ ਬਿਜ਼ਨੈੱਸਮੈਨ ਵਲੋਂ ਪੁਤਿਨ ਦੇ ਸਿਰ ’ਤੇ ਰਖਿਆ 1 ਮਿਲੀਅਨ ਡਾਲਰ ਦਾ ਇਨਾਮ

ਅੰਮ੍ਰਿਤਸਰ ਟਾਈਮਜ਼

ਮਾਸਕੋ : ਇਕ ਰੂਸੀ ਬਿਜਨੈੱਸਮੈਨ ਅਤੇ ਸਾਬਕਾ ਬੈਂਕਰ ਏਲੇਕਸ ਕੋਨਿਆਖਿਨ ਨੇ ਪੁਤਿਨ ਦੇ ਸਿਰ ਤੇ 1 ਮਿਲੀਅਨ ਡਾਲਰ ਦੇ ਇਨਾਮ ਦਾ ਐਲਾਨ ਕੀਤਾ ਹੈ।  ਕੋਨਿਆਖਿਨ ਨੇ ਆਪਣੇ ਫੇਸਬੁਕ ਅਤੇ ਲਿੰਕਡਇਨ ਤੇ ਪੁਤਿਨ ਦੀ ਤਸਵੀਰ ਵਾਲੇ ਇਕ ਪੋਸਟਰ ਨੂੰ ਸ਼ੇਅਰ ਕੀਤਾ ਹੈ, ਜਿਸ ਤੇ  'Wanted: Dead or Alive. For Mass Murder'  ਲਿਖਿਆ ਹੋਇਆ ਹੈ।

ਏਲੇਕਸ ਨੇ ਪੋਸਟ ਵਿਚ ਕਿਹਾ ਕਿ ਉਹ ਪੁਤਿਨ ਦੀ ਅੰਤਰਰਾਸ਼ਟਰੀ ਕਾਨੂੰਨਾਂ ਦੇ ਤਹਿਤ ਇਕ ਯੁੱਧ ਅਪਰਾਧੀ ਦੇ ਰੂਪ ਵਿਚ ਗ੍ਰਿਫ਼ਤਾਰੀ ਲਈ 1 ਮਿਲੀਅਨ ਡਾਲਰ ਦੇਣ ਲਈ ਤਿਆਰ ਹੈ। ਕੋਨਿਆਖਿਨ ਦੇ ਇਸ ਪੋਸਟ ਨੂੰ ਫੇਸਬੁਕ ਨੇ ਨਿਯਮਾਂ ਦੀ ਉਲੰਘਣਾ ਮੰਨਦੇ ਹੋਏ ਹਟਾ ਦਿੱਤਾ ਹੈ, ਜਿਸ ਤੋਂ ਬਾਅਦ ਰੂਸੀ ਬਿਜਨੈੱਸਮੈਨ ਨੇ ਸਫ਼ਾਈ ਦਿੰਦੇ ਹੋਏ ਕਿਹਾ ਕਿ ਮੈਂ ਲੋਕਾਂ ਨੂੰ ਪੁਤਿਨ ਨੂੰ ਮਾਰਨ ਲਈ ਨਹੀਂ ਕਹਿ ਰਿਹਾ ਸੀ। ਮੇਰਾ ਮਕਸਦ ਇਹ ਹੈ ਕਿ ਉਨ੍ਹਾਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਂਦਾ ਜਾਵੇ।