ਫਲੋਰਿਡਾ ਦੇ ਇਕ ਸਟੋਰ ਵਿਚੋਂ 10 ਲੱਖ ਡਾਲਰ ਮੁੱਲ ਦੇ ਕੀਮਤੀ 'ਹੈਂਡਬੈਗਜ਼' ਹੋਏ ਚੋਰੀ

ਫਲੋਰਿਡਾ ਦੇ ਇਕ ਸਟੋਰ ਵਿਚੋਂ 10 ਲੱਖ ਡਾਲਰ ਮੁੱਲ ਦੇ ਕੀਮਤੀ 'ਹੈਂਡਬੈਗਜ਼' ਹੋਏ ਚੋਰੀ
ਕੈਪਸ਼ਨ : ਚੋਰੀ ਹੋਏ ਹੱਥ ਥੈਲੇ ਦੀ ਇਕ ਤਸਵੀਰ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ (ਹੁਸਨ ਲੜੋਆ ਬੰਗਾ)- ਫਲੋਰਿਡਾ ਦੇ ਇਕ ਲਗਜ਼ਰੀ ਬਾਟੀਕ ਸਟੋਰ ਵਿਚੋਂ ਕੀਮਤੀ ਹੱਥ- ਥੈਲੇ (ਹੈਂਡਬੈਗਜ਼) ਚੋਰੀ ਹੋਣ ਦੀ ਖਬਰ ਹੈ।  ਪਾਮ ਬੀਚ ਸਥਿੱਤ 'ਓਨਲੀ ਅਥੈਂਟਿਕਸ ਬਾਟੀਕ' ਦੇ ਮਾਲਕ ਵਿਰਗਿਲ ਰੋਜਰਜ ਨੇ ਦੱਸਿਆ ਕਿ ਚੋਰਾਂ ਨੇ ਰਾਤ ਵੇਲੇ ਖਿੜਕੀ ਭੰਨ ਕੇ ਹੱਥ-ਥੈਲੇ ਚੋਰੀ ਕੀਤੇ ਹਨ ਜਿਨ੍ਹਾਂ ਦੀ ਕੀਮਤ ਤਕਰੀਬਨ 10 ਲੱਖ ਡਾਲਰ ਬਣਦੀ ਹੈ। ਇਕ ਮੁਲਾਜ਼ਮ ਨੇ ਦੱਸਿਆ ਕਿ ਇਸ ਸਟੋਰ ਵਿਚ ਹਰਮਸ ਤੇ ਚੈਨਲ ਹੱਥ-ਥੈਲੇ, ਗਹਿਣੇ ਤੇ ਹੋਰ ਸਮਾਨ ਦੀ ਵਿਕਰੀ ਹੁੰਦੀ ਹੈ। ਉਸ ਨੇ ਕਿਹਾ ਕਿ 'ਓਨਲੀ ਅਥੈਂਟਿਕਸ ਬਾਟੀਕ' ਹਰਮਸ ਤੇ ਚੈਨਲ ਹੱਥ-ਥੈਲਿਆਂ ਦਾ ਇਕੋ ਇਕ ਭਰੋਸੇਮੰਦ ਡੀਲਰ ਹੈ। 8 ਬਰਕਿਨਜ ਤੇ 5 ਕੈਲੀਸ ਹੱਥ- ਥੈਲੇ ਚੋਰੀ ਹੋਈ ਹਨ ਇਨ੍ਹਾਂ ਵਿਚ ਸਭ ਤੋਂ ਵਧ ਕੀਮਤੀ ਕੈਲੀ ਦਾ 89000 ਡਾਲਰ ਤੇ ਬਰਕਿਨ ਦਾ 1,10,000 ਡਾਲਰ ਦਾ ਹੱਥ-ਥੈਲਾ ਹੈ।