ਮਿਸ਼ੀਗਨ ਦੇ ਸ਼ਹਿਰ ਹਮਟਰੈਮਕ ਵਿਚ ਪਹਿਲੀ ਵਾਰ ਬਣੇਗਾ ਮੁਸਲਮਾਨ ਭਾਈਚਾਰੇ ਦਾ ਮੇਅਰ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ)-ਮਿਸ਼ੀਗਨ ਦੇ ਸ਼ਹਿਰ ਹਮਟਰੈਮਕ ਵਿਚ ਪਹਿਲੀ ਵਾਰ ਮੁਸਲਮਾਨ ਭਾਈਚਾਰੇ ਦਾ ਮੇਅਰ ਅਹੁੱਦਾ ਸੰਭਾਲੇਗਾ ਤੇ ਪੂਰੀ ਸਿਟੀ ਕੌਂਸਲ ਵਿਚ ਮੁਸਲਮਾਨ ਭਾਈਚਾਰੇ ਦੇ ਮੈਂਬਰ ਹੋਣਗੇ। 99 ਸਾਲ ਪਹਿਲਾਂ ਵੱਸੇ ਹਮਟਰੈਮਕ ਸ਼ਹਿਰ ਵਿਚ ਹੁਣ ਤੱਕ ਸਾਰੇ ਮੇਅਫ ਪੋਲਿਸ਼ ਅਮਰੀਕੀ ਹੀ ਬਣੇ ਹਨ ਪਰੰਤੂ ਸ਼ਤਾਬਦੀ ਪੂਰੀ ਹੋਣ ਮੌਕੇ ਹਾਲਾਤ ਬਦਲ ਜਾਣਗੇ ਤੇ ਅਗਲੇ ਸਾਲ 2 ਜਨਵਰੀ ਨੂੰ ਮੁਸਲਮਾਨ ਮੇਅਰ ਆਮਰ ਗਾਲਿਬ ਮੇਅਰ ਦਾ ਅਹੁੱਦਾ ਸੰਭਾਲਣਗੇ । ਉਨ੍ਹਾਂ ਦੇ ਨਾਲ ਹੀ ਪੂਰੀ ਸਿਟੀ ਕੌਂਸਲ ਉਪਰ ਮੁਸਲਮਾਨ ਭਾਈਚਾਰੇ ਦੇ ਮੈਂਬਰ ਕਾਬਜ਼ ਹੋ ਜਾਣਗੇ। 'ਮੁਸਲਿਮ ਪਬਲਿਕ ਅਫੇਅਰ ਕੌਂਸਲ' ਅਨੁਸਾਰ ਅਮਰੀਕਾ ਵਿਚ ਹਮਟਰੈਮਕ ਪਹਿਲਾ ਸ਼ਹਿਰ ਹੋਵੇਗਾ ਜਿਥੇ ਸਿਟੀ ਕੌਂਸਲ ਦੇ ਸਾਰੇ ਮੈਂਬਰ ਮੁਸਲਮਾਨ ਭਾਈਚਾਰੇ ਦੇ ਹੋਣਗੇ। 42 ਸਾਲਾ ਆਮਰ ਗਾਲਿਬ ਯਮਨ ਵਿਚ ਪੈਦਾ ਹੋਇਆ ਸੀ ਤੇ ਉਹ ਆਪਣੇ ਪਰਿਵਾਰ ਵਿਚੋਂ ਇਕੱਲਾ ਹੀ 23 ਸਾਲ ਪਹਿਲਾਂ ਭਰ ਜਵਾਨੀ ਵਿਚ ਅਮਰੀਕਾ ਆਇਆ ਸੀ।
Comments (0)