ਘਰ ਦੇ ਪਿਛਵਾੜੇ ਮੁਰਗੀਖਾਨੇ ਚਲਾ ਰਹੇ ਸਾਵਧਾਨ, ਸੀ ਡੀ ਸੀ ਨੇ ਦਿੱਤੀ ਚਿਤਾਵਨੀ

ਘਰ ਦੇ ਪਿਛਵਾੜੇ ਮੁਰਗੀਖਾਨੇ ਚਲਾ ਰਹੇ ਸਾਵਧਾਨ, ਸੀ ਡੀ ਸੀ ਨੇ ਦਿੱਤੀ ਚਿਤਾਵਨੀ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) - ਸੈਂਟਰ ਫਾਰ ਡਸੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ ਨੇ ਉਨਾਂ ਲੋਕਾਂ ਨੂੰ ਗੰਭੀਰ ਬਿਮਾਰੀ ਦੀ ਚਿਤਾਵਨੀ ਦਿੱਤੀ ਹੈ ਜੋ ਆਪਣੇ ਘਰਾਂ ਦੇ ਪਿਛਵਾੜੇ ਮੁਰਗੀਖਾਨੇ ਚਲਾ ਰਹੇ ਹਨ। ਸੀ ਡੀ ਸੀ ਨੇ ਕਿਹਾ ਹੈ ਕਿ ਅਜਿਹੇ ਵਿਅਕਤੀ ਸਲਮੋਨੇਲਾ ਪ੍ਰਕੋਪ ਦਾ ਸ਼ਿਕਾਰ ਹੋ ਸਕਦੇ ਹਨ। ਅਜਿਹੇ ਮੁਰਗੀ ਪਾਲਕਾਂ ਨੂੰ ਮੁਰਗੀਖਾਨ ਵਿਚ ਕੁਝ ਵੀ ਖਾਣਾ ਜਾਂ ਪੀਣਾ ਨਹੀਂ ਚਾਹੀਦਾ। ਅਜਿਹਾ ਕਰਨ ਨਾਲ ਸਲਮੋਨੇਲਾ ਕਿਟਾਣੂ ਉਨਾਂ ਦੇ ਮੂੰਹ ਵਿਚ ਜਾ ਸਕਦੇ ਹਨ ਤੇ ਉਹ ਬਿਮਾਰ ਹੋ ਸਕਦੇ ਹਨ। ਸੀ ਡੀ ਸੀ ਅਨੁਸਾਰ ਸਲਮੋਨੇਲਾ ਕਿਟਾਣੂ ਨਾਲ ਗੰਭੀਰ ਟਾਈਫਾਈਡ ਬੁਖਾਰ ਹੋ ਸਕਦਾ ਹੈ ਤੇ ਪੇਟ ਅੰਦਰ ਜਹਿਰੀਲਾ ਮਾਦਾ ਪੈਦਾ ਹੋਣ ਨਾਲ ਸਮੱਸਿਆ ਵਧ ਸਕਦੀ ਹੈ। 43 ਰਾਜਾਂ ਦੇ 163 ਵਿਅਕਤੀਆਂ ਉਪਰ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਸਲਮੋਨੇਲਾ ਬੈਕਟਰੀਆ ਕਾਰਨ ਇਹ ਲੋਕ ਬਿਮਾਰ ਹੋਏ ਹਨ ਹਾਲਾਂ ਕਿ ਕੋਈ ਮੌਤ ਨਹੀਂ ਹੋਈ। ਜਾਂਚ ਅਜੇ ਚੱਲ ਰਹੀ ਹੈ। ਇਸ ਤੋਂ ਬਾਅਦ ਸੀ ਡੀ ਸੀ ਨੇ ਜਾਰੀ ਨੋਟਿਸ ਵਿਚ ਮੁਰਗੀ ਪਾਲਕਾਂ ਨੂੰ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ