ਅਮਰੀਕਾ ਦੀ ਹਵਾਈ ਫ਼ੋਜ ਚ’ ਭਰਤੀ ਹੋਏ ਪਹਿਲੇ ਦਸਤਾਰਧਾਰੀ ਸਿੱਖ ਨੂੰ ਸੇਵਾਵਾ ਨਿਭਾਉਣ ਦੀ ਮਿਲੀ ਇਜਾਜ਼ਤ

ਅਮਰੀਕਾ ਦੀ ਹਵਾਈ ਫ਼ੋਜ ਚ’ ਭਰਤੀ ਹੋਏ ਪਹਿਲੇ ਦਸਤਾਰਧਾਰੀ   ਸਿੱਖ  ਨੂੰ ਸੇਵਾਵਾ ਨਿਭਾਉਣ ਦੀ ਮਿਲੀ ਇਜਾਜ਼ਤ

ਅੰਮ੍ਰਿਤਸਰ ਟਾਈਮਜ਼

ਨਿਊਯਾਰਕ, 21 ਜੁਲਾਈ (ਰਾਜ ਗੋਗਨਾ)—ਅਮਰੀਕਾ ਦੇ ਸੂਬੇ  ਆਈਓਵਾ ਯੂਨੀਵਰਸਿਟੀ ਵਿਖੇ ਡਿਟੈਚਮੈਂਟ 255 ਵਿਖੇ ਸੋਫੋਮੋਰ ਇਨਫਰਮੇਸ਼ਨ ਐਸ਼ੋਰੈਂਸ ਵੱਲੋ ਮੇਜਰ ਗੁਰਸ਼ਰਨ  ਸਿੰਘ ਵਿਰਕ ਨੂੰ ਸਾਬਤ ਰੂਪ ਵਿੱਚ ਸੇਵਾਵਾ ਨਿਭਾਉਣ ਦੀ ਇਜਾਜ਼ਤ ਦਿੱਤੀ ਗਈ ਹੈ।ਅਮਰੀਕਾ ਦੀ ਹਵਾਈ ਸੈਨਾ ਨੇ ਫੈਸਲਾ ਲੈੰਦੇ ਹੋਏ, ਬੀਤੇਂ ਦਿਨ ਭਾਰਤੀ ਸਿੱਖ ਕੈਡਟ ਗੁਰਸ਼ਰਨ ਸਿੰਘ ਵਿਰਕ ਨੂੰ  ਸਿੱਖੀ ਸਰੂਪ ਚ ਆਪਣੀ ‘ ਨੋਕਰੀ ਤੇ ਸੇਵਾਵਾ  ਨਿਭਾਉਣ ਦੀ ਇਜਾਜ਼ਤ ਦਿੱਤੀ ਗਈ  ਹੈ।ਬਲਕਿ ਉਸ ਨੂੰ ਕੱਕਾਰ ਧਾਰਨ ਕਰਨ ਦੀ ਵੀ ਇਜਾਜਤ ਦਿੱਤੀ ਗਈ ਹੈ।ਹਵਾਈ ਫ਼ੋਜ ਚ’ ਭਰਤੀ ਹੋਏ ਗੁਰਸ਼ਰਨ ਸਿੰਘ ਵਿਰਕ ਨੇ ਆਪਣੀ ਖੁਸ਼ੀ ਸਾਂਝੀ ਕਰਦਿਆ ਕਿਹਾ ਕਿ ਇਹ ਪੱਗ ਗੁਰੂ ਸਾਹਿਬ ਵੱਲੋ ਬਖ਼ਸ਼ਿਆ ਸਿੱਖਾਂ ਦਾ ਤਾਜ ਹੈ ਜਿਸ ਨੂੰ ਹਰ ਸਿੱਖ ਆਪਣੇ ਸਿਰ ਤੇ ਸਜਾਉਣਾ ਚਾਹੁੰਦਾ ਹੈ ਅਤੇ  "ਇਤਿਹਾਸਕ ਤੌਰ 'ਤੇ, ਪੱਗ ਬੰਨ੍ਹਣ ਦਾ ਮਨੋਰਥ ਇਹ ਸੀ ਕਿ ਜੇਕਰ ਕਿਸੇ ਨੂੰ ਮਦਦ ਦੀ ਲੋੜ ਹੁੰਦੀ ਹੈ ਅਤੇ ਉਹ ਭੀੜ ਵਿੱਚ ਕਿਸੇ ਨੂੰ ਪਗੜੀ ਪਹਿਨਦੇ ਵੇਖਦੇ ਹਨ, ਤਾਂ ਉਹ ਜਾਣਦੇ ਹਨ ਕਿ ਉਸ ਸਿੱਖ ਦੁਆਰਾ ਉਨ੍ਹਾਂ ਦੀ ਮਦਦ ਕੀਤੀ ਜਾਵੇਗੀ," ਵਿਰਕ ਨੇ ਦੱਸਿਆ ਕਿ “ਇਹ ਜਾਣਦੇ ਹੋਏ, ਕਿ  ਸਿੱਖ ਦਸਤਾਰ ਨੂੰ ਆਪਣਾ ਤਾਜ ਸਮਝਦੇ ਹਨ ਅਤੇ ਇਸ ਨੂੰ ਮਾਣ ਨਾਲ ਪਹਿਨਦੇ ਹਨ। ਇਸ ਤਰ੍ਹਾਂ, ਉਸ ਪੁਰਾਣੀ ਵਿਰਾਸਤ ਅਤੇ ਮਾਣ ਨੂੰ ਮੇਰੇ ਨਾਲ ਏਅਰ ਫੋਰਸ ਵਿੱਚ ਲੈ ਕੇ ਜਾਣ ਦੇ ਯੋਗ ਹੋਣ ਦੇ ਨਾਲ-ਨਾਲ ਮੈ ਪਾਇਲਟ ਬਣਨ ਦੇ ਆਪਣੇ ਸੁਪਨੇ ਨੂੰ ਪੂਰਾ ਕਰਨ ਦੇ ਯੋਗ ਹੋਣਾ ਮੇਰੇ ਲਈ ਸੰਸਾਰ ਚ’ ਇਕ ਅਰਥ ਹੈ। ਵਿਰਕ ਨੇ ਪਰਸੋਨਲ ਅਤੇ ਸਰਵਿਸਿਜ਼ ਦਫਤਰ ਨੂੰ ਆਪਣੇ ਧਾਰਮਿਕ ਚਿੰਨਾਂ ਲਈ ਇੱਕ ਅਧਿਕਾਰਤ ਤੋਰ ਤੇ ਬੇਨਤੀ ਪੇਸ਼ ਕੀਤੀ ਸੀ ਜਿਸ ਨੂੰ ਦਸੰਬਰ ਸੰਨ 2021 ਵਿੱਚ ਮਨਜ਼ੂਰੀ ਦਿੱਤੀ ਗਈ ਸੀ। ਉਹ ਸੰਯੁਕਤ ਰਾਜ ਅਮਰੀਕਾ ਵਿੱਚ ਪੈਦਾ ਹੋਇਆ। ਵਿਰਕ ਦੀ ਫੌਜ ਵਿੱਚ ਸੇਵਾ ਕਰਨ ਦੀ ਇੱਛਾ ਉਸ ਦੇ ਪਿਤਾ ਤੋਂ ਪੈਦਾ ਹੋਈ, ਜੋ ਕਿ ਭਾਰਤੀ ਫੌਜ ਵਿੱਚੋਂ ਇੱਕ ਕਰਨਲ ਦੇ ਵਜੋਂ ਸੇਵਾਮੁਕਤ ਹੋਏ ਸਨ। ਅਤੇ ਗੁਰਸ਼ਰਨ ਸਿੰਘ ਵਿਰਕ ਨੂੰ ਵੀ  ਇਕ ਫੌਜੀ ਜੀਵਨ ਸ਼ੈਲੀ ਪਸੰਦ ਸੀ। ਅਤੇ ਮੇਰੀ ਵਰਦੀ ਦੇ ਨਾਲ ਪੱਗ ਬੰਨ੍ਹਣ ਦੇ ਯੋਗ ਹੋਣਾ ਅਮਰੀਕੀ ਨਾਗਰਿਕਾਂ ਦੀ ਅਗਲੀ ਪੀੜ੍ਹੀ ਨੂੰ ਵੀ ਇੱਕ ਸੰਦੇਸ਼ ਦਿੰਦਾ ਹੈ।