ਯੂਨੀਵਰਸਲ ਸਿਵਿਲ ਕੋਡ ਦੇਸ਼ ਦੀ ਵਿਭਿੰਨਤਾ ਅਤੇ ਬਹੁਲਤਾਵਾਦ ਲਈ ਕਿਸੇ ਵੀ ਪੱਖੋਂ ਠੀਕ ਨਹੀਂ : ਇੰਟਰਨੈਸ਼ਨਲ ਸਿੱਖ ਫੈਡਰੇਸ਼ਨ

ਯੂਨੀਵਰਸਲ ਸਿਵਿਲ ਕੋਡ ਦੇਸ਼ ਦੀ ਵਿਭਿੰਨਤਾ ਅਤੇ ਬਹੁਲਤਾਵਾਦ ਲਈ ਕਿਸੇ ਵੀ ਪੱਖੋਂ ਠੀਕ ਨਹੀਂ : ਇੰਟਰਨੈਸ਼ਨਲ ਸਿੱਖ ਫੈਡਰੇਸ਼ਨ

"ਯੂਨੀਵਰਸਲ ਸਿਵਿਲ ਕੋਡ"ਰਾਹੀਂ ਮੋਦੀ ਸਰਕਾਰ ਮੋਬਤੰਤਰ (ਬਹੁਗਿਣਤੀ ਭੀੜਤੰਤਰ) ਤੇ ਸਰਕਾਰੀ ਮੋਹਰ ਲਗਵਾਉਣ ਦੀ ਤਾਕ ਵਿੱਚ ਹੈ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ: ਮੋਦੀ ਸਰਕਾਰ ਨੇ ਇੱਕ ਵਾਰ ਫੇਰ ਯੂਨੀਫ਼ਾਰਮ ਸਿਵਿਲ ਕੋਡ ਨੂੰ ਲਾਗੂ ਕਰਨ ਲਈ ਜ਼ੋਰ ਅਜ਼ਮਾਈ ਸੁਰੂ ਕਰ ਦਿੱਤੀ ਹੈ। ਸਰਕਾਰ ਵਲੋਂ ਕਨੂੰਨ ਕਮਿਸ਼ਨ ਨੂੰ ਇਸ ਬਾਰੇ ਸਾਰੇ ਪਹਿਲੂਆਂ ਨੂੰ ਘੋਖਣ ਲਈ ਕਿਹਾ ਹੈ। ਸਾਰੇ ਧਰਮਾਂ ਦੇ ਮੁਖੀ ਆਗੂਆਂ, ਸੰਗਠਨਾਂ ਦੇ ਮੁਖੀਆਂ, ਰਾਜਨੀਤਕ ਆਗੂਆਂ ਤੇ ਨੀਤੀਘਾੜਿਆਂ ਤੋਂ ਰਾਏ ਮੰਗੀ ਹੈ। ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਯੂਨੀਵਰਸਲ ਸਿਵਿਲ ਕੋਡ ਦਾ ਸਖਤ ਸ਼ਬਦਾਂ ਨਾਲ ਵਿਰੋਧ ਕਰਦੀ ਹੈ। ਭਾਜਪਾ ਯੂਨੀਵਰਸਲ ਸਿਵਿਲ ਕੋਡ ਰਾਹੀਂ ਸਾਜ਼ਿਸ਼ ਤਹਿਤ ਲੋਕਤੰਤਰ ਦੀ ਜਗ੍ਹਾ ਮੋਬਤੰਤਰ(ਮੋਬੋਕਰੇਸੀ) ਬਹੁਗਿਣਤੀ ਭੀੜਤੰਤਰ ਤੇ ਸਰਕਾਰੀ ਮੋਹਰ ਲਗਵਾਉਣਾ ਚਾਹੁੰਦੀ ਹੈ।

 ਯੂਨੀਫ਼ਾਰਮ ਸਿਵਿਲ ਕੋਡ ਦਾ ਮਤਲਬ "ਇਕਸਾਰ ਨਾਗਰਿਕ ਜ਼ਾਬਤਾ" ਭਾਰਤ ਵਿਚ ਰਹਿਣ ਵਾਲੇ ਹਰ ਨਾਗਰਿਕ ਲਈ ਇਕ ਸਮਾਨ ਕਾਨੂੰਨ ਹੋਣਾ ਚਾਹੇ ਉਹ ਕਿਸੇ ਵੀ ਧਰਮ ਜਾਂ ਜਾਤ ਦਾ ਹੋਵੇ!ਜੋ ਸੁਨਣ, ਪੜਨ ਅਤੇ ਉਪਰੋ ਦੇਖਣ ਤੇ ਬਹੁਤ ਚੰਗਾ ਲਗਦਾ ਹੈ ਪਰ ਇਸ ਪਿੱਛੇ ਭਾਜਪਾ ਦੀ ਮੋਦੀ ਸਰਕਾਰ ਬਹੁਤ ਖਤਰਨਾਕ ਖੇਡ ਖੇਡਣ ਜਾ ਰਹੀ ਹੈ। ਭਾਰਤ ਬਹੁ ਕੌਮੀ,ਬਹੁ ਧਰਮੀ,ਬਹੁ ਭਾਸ਼ਾਈ ਦੇਸ਼ ਹੈ ਇਸ ਦੇਸ਼ ਅੰਦਰ ਆਪਣੇ ਧਰਮ,ਮਜਬ ਪ੍ਰਤੀ ਵੱਖੋ ਵੱਖ ਅਕੀਦੇ,ਵਿਸ਼ਵਾਸ, ਫਲਸਫੇ,ਸਿਧਾਂਤ ਹਨ।ਮੋਦੀ ਸਰਕਾਰ ਘੱਟ ਗਿਣਤੀ ਕੌਮਾਂ ਦੀ ਹੋਂਦ,ਪਹਿਚਾਣ, ਸੂਬਾਈ ਬੋਲੀਆਂ ਨੂੰ ਇਸ ਕਨੂੰਨ ਰਾਹੀਂ ਖਤਮ ਕਰਨ ਜਾ ਰਹੀ ਹੈ। ਵਿਕਸਿਤ ਦੇਸ਼ਾਂ ਅੰਦਰ ਵੀ ਜਿਵੇਂ ਅਮਰੀਕਾ,ਕਨੇਡਾ ਵਿੱਚ ਸਟੇਟਾਂ ਖ਼ੁਦਮੁਖ਼ਤਿਆਰ ਹਨ।ਸੂਬਿਆਂ ਦੇ  ਆਪਣੇ ਅਧਿਕਾਰ ਹਨ।ਸੂਬੇ ਦੇ ਮੁਖੀ ਆਗੂ ਸੂਬੇ ਦੇ ਹਿੱਤਾਂ ਲਈ ਆਪਣੀ ਗੱਲ ਰੱਖਣ ਲਈ ਅਜ਼ਾਦ ਹਨ। ਉਨ੍ਹਾਂ ਦੇ ਸੂਬੇ ਦੇ ਨਾਗਰਿਕਾਂ ਲਈ ਕੀ ਠੀਕ ਹੈ ਉਸ ਨੂੰ ਮੰਨਦੇ ਹਨ। ਭਾਰਤ ਸਰਕਾਰ ਪਹਿਲਾਂ ਸੂਬਿਆਂ ਪ੍ਰਤੀ ਇਕ ਸਮਾਨ ਸੋਚ ਬਣਾਵੇ ਪੰਜਾਬ ਨਾਲ ਕੀਤੇ ਜਾ ਰਹੇ ਪੱਖਪਾਤੀ ਵਿਵਹਾਰ ਧੱਕੇਸ਼ਾਹੀ ਬੰਦ ਕਰੇ। ਪੰਜਾਬੀ ਦੀ ਗ਼ਲਤ ਵੰਡ ਕਰਕੇ ਖੋਹੇ ਪੰਜਾਬੀ ਬੋਲਦੇ ਇਲਾਕੇ ਪੰਜਾਬ ਵਿੱਚ ਸ਼ਾਮਿਲ ਕੀਤੇ ਜਾਣ,ਪੰਜਾਬ ਦੇ ਪਾਣੀਆਂ ਦੀ ਹੋ ਰਹੀ ਲੁੱਟ ਬੰਦ ਹੋਵੇ ਸਿੱਖਾਂ ਸੰਘਰਸ਼ੀ ਨੌਜਵਾਨਾਂ ਨੂੰ ਉਸੇਤਰ੍ਹਾਂ ਕਾਨੂੰਨ ਦੀ ਅੱਖ ਦੇਖੇਂ ਜਿਵੇਂ ਬਹੁ ਗਿਣਤੀ ਹਿੰਦੂ ਰਾਸ਼ਟਰ ਦੀ ਗੱਲ ਕਰਨ ਵਾਲਿਆਂ ਨੂੰ ਦੇਖਦੀ ਹੈ। 

ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦਾ ਕਹਿਣਾ ਹੈ ਕਿ ਭਾਰਤ ਅੰਦਰ ਸਭਿਆਚਾਰਕ ਅਤੇ ਧਾਰਮਿਕ ਵਿਭਿੰਨਤਾ ਅਨੁਸਾਰ ਜਸ਼ਨ,ਤਿਉਹਾਰ ਮਨਾਏ ਜਾਂਦੇ ਹਨ। ਯੂਨੀਵਰਸਲ ਸਿਵਿਲ ਕੋਡ ਦੇਸ਼ ਦੀ ਵਿਭਿੰਨਤਾ ਅਤੇ ਬਹੁਲਤਾਵਾਦ ਲਈ ਕਿਸੇ ਵੀ ਪੱਖੋਂ ਠੀਕ ਨਹੀਂ ਅਸੀਂ ਇਸਦਾ ਵਿਰੋਧ ਕਰਦੇ ਹਾਂ।