ਅਣ-ਐਲਾਨੇ ਦੌਰੇ 'ਤੇ ਅਫਗਾਨਿਸਤਾਨ ਪਹੁੰਚੇ ਟਰੰਪ ਨੇ ਤਾਲਿਬਾਨ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ

ਅਣ-ਐਲਾਨੇ ਦੌਰੇ 'ਤੇ ਅਫਗਾਨਿਸਤਾਨ ਪਹੁੰਚੇ ਟਰੰਪ ਨੇ ਤਾਲਿਬਾਨ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਦਾ ਐਲਾਨ ਕੀਤਾ

ਕਾਬੁਲ: ਅਫਗਾਨਿਸਤਾਨ ਦੇ ਅਣ-ਐਲਾਨੇ ਦੌਰੇ 'ਤੇ ਪਹੁੰਚੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਸਰਕਾਰ ਤਾਲਿਬਾਨ ਨਾਲ ਰੁਕੀ ਹੋਈ ਗੱਲਬਾਤ ਦੁਬਾਰਾ ਸ਼ੁਰੂ ਕਰ ਰਹੀ ਹੈ। 

ਇਹ ਡੋਨਾਲਡ ਟਰੰਪ ਦਾ ਅਫਗਾਨਿਸਤਾਨ ਦਾ ਪਹਿਲਾ ਦੌਰਾ ਹੈ। ਦੱਸ ਦਈਏ ਕਿ ਹਫਤਾ ਪਹਿਲਾਂ ਹੀ ਅਮਰੀਕਾ ਅਤੇ ਤਾਲਿਬਾਨ ਵਿਚਾਲੇ ਕੈਦੀਆਂ ਦੀ ਅਦਲਾ-ਬਦਲੀ ਹੋਈ ਹੈ। ਜਿਸ ਤੋਂ ਬਾਅਦ ਅੰਦਾਜ਼ਾ ਲਾਇਆ ਜਾ ਰਿਹਾ ਸੀ ਕਿ ਦੋਵੇਂ ਧਿਰਾਂ ਦਰਮਿਆਨ ਟੁੱਟੀ ਗੱਲਬਾਤ ਮੁੜ ਸ਼ੁਰੂ ਹੋ ਸਕਦੀ ਹੈ।

ਟਰੰਪ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਤਾਲਿਬਾਨ ਅਮਰੀਕਾ ਨਾਲ ਸੰਧੀ ਕਰਨੀ ਚਾਹੁੰਦਾ ਹੈ ਅਤੇ ਅਮਰੀਕਾ ਵੱਲੋਂ ਇਸ ਲਈ ਗੱਲਬਾਤ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪਹਿਲਾਂ ਤਾਲਿਬਾਨ ਗੱਲਬਾਤ ਲਈ ਗੋਲੀਬੰਦੀ ਕਰਨ ਵਾਸਤੇ ਰਾਜ਼ੀ ਨਹੀਂ ਸੀ ਪਰ ਹੁਣ ਉਹ ਇਸ ਲਈ ਤਿਆਰ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਤਾਲਿਬਾਨ ਅਤੇ ਅਮਰੀਕਾ ਵਿੱਚ ਚੱਲ ਰਹੀ ਸੰਧੀ ਦੀ ਗੱਲਬਾਤ ਆਖਰੀ ਪੜਾਅ ਵੱਲ ਵਧ ਰਹੀ ਸੀ ਪਰ ਸਤੰਬਰ ਮਹੀਨੇ ਟਰੰਪ ਵੱਲੋਂ ਇਕ ਦਮ ਇਸ ਗੱਲਬਾਤ ਨੂੰ ਬੰਦ ਕਰ ਦਿੱਤਾ ਗਿਆ ਸੀ। 

ਜਿੱਥੇ ਅਮਰੀਕਾ ਇਸ ਗੱਲਬਾਤ ਵਿੱਚ ਅਫਗਾਨਿਸਤਾਨ ਸਰਕਾਰ ਨੂੰ ਭਾਈਵਾਲ ਬਣਾਉਣਾ ਚਾਹੁੰਦਾ ਹੈ ਉੱਥੇ ਤਾਲਿਬਾਨ ਇਸ ਗੱਲ ਤੋਂ ਇਨਕਾਰੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।