ਟਿੱਕਰੀ ਬਾਰਡਰ ਤੇ ਪੰਜਾਬ ਹੱਬ ਵੱਲੋਂ ਹਸਪਤਾਲ ਦੀ ਸੇਵਾ ਸ਼ੁਰੂ

“ਦਾ ਪੰਜਾਬ ਹੱਬ” ਨੇ ਅੱਜ ਟਿੱਕਰੀ ਬਾਰਡਰ ਤੇ ਮਰੀਜ਼ਾਂ ਲਈ ਮੁਫ਼ਤ ਹਸਪਤਾਲ ਹੀ ਬਣਾ ਦਿੱਤਾ ਹੈ। ਅੱਜ ਅਰਦਾਸ ਨਾਲ ਇਸ ਸ਼ੁੱਭ ਕੰਮ ਦੀ ਸ਼ੁਰੂਆਤ ਕੀਤੀ ਗਈ।

ਇਹ ਹਸਪਤਾਲ ਬਠਿੰਡੇ ਦੀ ਸੰਸਥਾ “ਖਾਲਸਾ ਮਿਸ਼ਨ ਚੈਰੀਟੇਬਲ ਸੁਸਾਇਟੀ” ਵੱਲੋਂ ਚਲਾਇਆ ਜਾਵੇਗਾ ਅਤੇ ਇਸ ਵਿੱਚ ਸੇਵਾ ਕਰ ਰਹੇ ਡਾਕਟਰ ਅਤੇ ਨਰਸਾਂ ਪੰਜਾਬ, ਜੰਮੂ ਅਤੇ ਦਿੱਲੀ ਤੋਂ ਕਰ ਰਹੇ ਹਨ। ਇਸ ਵਿੱਚ ਇੱਕ ਜਰਨਲ ਵਾਰਡ, ਫ਼ਾਰਮੇਸੀ, ਲਬਾਰਟਰੀ ਅਤੇ ਦੋ ਐਂਬੂਲੈਂਸਾ ਹੋਣਗੀਆਂ।

ਇਸ ਜਗ੍ਹਾ ਬਾਥਰੂਮ ਅਮਰੀਕਾ ਦੀ ਸੰਸਥਾ ਸਿੱਖ ਪੰਚਾਇਤ ਵੱਲੋਂ ਮੁਹੱਈਆ ਕਰਵਾਏ ਗਏ ਹਨ। ਹਸਪਤਾਲ ਤੋਂ ਇਲਾਵਾ ਪੰਜਾਬ ਹੱਬ ਨੇ ਲਾਇਬ੍ਰੇਰੀ , ਰਹਿਣ ਲਈ ਸੁਵਿਧਾ, ਡਾਕੂਮੈਂਟਰੀ ਫਿਲਮਾਂ ਲਈ ਸਕਰੀਨ, ਸਕੂਲ ਤੇ ਪੱਗ ਸਿਖਲਾਈ ਕੇਂਦਰ ਵੀ ਚਲਾਉਣ ਦੀ ਯੋਜਨਾ ਹੈ।

ਸਿੱਖਾਂ ਨੇ ਇਸ ਕਿਸਾਨੀ ਅੰਦੋਲਨ ਵਿੱਚ ਇਹ ਸਿੱਧ ਕਰ ਦਿੱਤਾ ਹੈ ਕਿ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਤਾਂ ਦਿਨਾਂ ਵਿੱਚ ਹੀ ਕਿਸੇ ਦੇਸ਼ ਦੀ ਫੌਜ ਵਾਂਗ ਆਪਣੀਆਂ ਛਾਉਣੀਆਂ ਸਥਾਪਤ ਕਰ ਦਿੱਤੀਆਂ ਹਨ। ਗੁਰੂ ਕਿਸਾਨੀ ਮੋਰਚੇ ਨੂੰ ਫ਼ਤਿਹ ਬਖ਼ਸ਼ੇ ਅਤੇ ਪੰਜਾਬ ਹੱਬ ਦੇ ਅਮਰੀਕਾ, ਕਨੇਡਾ ਅਤੇ ਜਗ੍ਹਾ ਜਗ੍ਹਾ ਵੱਸਦੇ ਸੇਵਾਦਾਰਾਂ ਵੱਲੋਂ ਕੀਤੇ ਇਸ ਉੱਦਮ ਦੀ ਉਹਨਾਂ ਨੂੰ ਵਧਾਈ ਹੋਵੇ