ਅਮਰੀਕਾ ਦੇ ਸਦਨ ਵਿਚ ਸਿੱਖ ਪੰਥ ਦਾ ਮਾਣ ਵਧਿਆ

ਅਮਰੀਕਾ ਦੇ ਸਦਨ ਵਿਚ ਸਿੱਖ ਪੰਥ ਦਾ ਮਾਣ ਵਧਿਆ

*ਇੱਕ ਸਿੱਖ ਨੇ ਹਾਊਸ ਆਫ ਰੀਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਕਰਨ ਲਈ  ਕੀਤੀ ਅਰਦਾਸ

 ਅਮਰੀਕਾ ਵਿੱਚ ਸਿੱਖਾਂ ਦੇ ਲਈ ਉਸ ਵੇਲੇ ਇਤਿਹਾਸਕ ਮੌਕਾ ਬਣਿਆ ਜਦੋਂ ਇੱਕ ਸਿੱਖ ਨੇ ਅਮਰੀਕਾ ਦੀ ਪਾਰਲੀਮੈਂਟ ਦੇ ਹਾਊਸ ਆਫ ਰੀਪ੍ਰਜ਼ੈਂਟੇਟਿਵ ਦੀ ਕਾਰਵਾਈ ਸ਼ੁਰੂ ਕਰਨ ਲਈ ਅਰਦਾਸ ਕੀਤੀ। ਇਹ ਇਤਿਹਾਸ ਵਿੱਚ ਪਹਿਲੀ ਵਾਰ ਸੀ ਜਦੋਂ ਨਿਊਜਰਸੀ ਦੇ ਪਾਈਨ ਹਿੱਲ ਗੁਰਦੁਆਰੇ ਦੇ ਗ੍ਰੰਥੀ ਜਸਵਿੰਦਰ ਸਿੰਘ ਨੇ ਸਦਨ ਦੀ ਸ਼ੁਰੂਆਤ ਅਰਦਾਸ ਕਰਕੇ ਕੀਤੀ । ਜ਼ਿਆਦਾਤਰ ਸਦਨ ਦੀ ਸ਼ੁਰੂਆਤ ਇੱਕ ਪਾਦਰੀ ਦੀ ਪ੍ਰਾਥਨਾ ਦੇ ਨਾਲ ਹੁੰਦੀ ਹੈ, ਪਰ ਬੀਤੇ ਦਿਨੀਂ ਇਹ ਇੱਕ ਗ੍ਰੰਥੀ ਦੀ ਅਰਦਾਸ ਨਾਲ ਹੋਈ।

ਸਿੱਖ ਗ੍ਰੰਥੀ ਵੱਲੋਂ ਅਰਦਾਸ ਕਰਨ ਦਾ ਐਲਾਨ ਸਦਨ ਦੇ ਸਪੀਕਰ ਕੇਵਿਨ ਮੈਕਕਾਰਥੀ ਵੱਲੋਂ ਕੀਤਾ ਗਿਆ । ਉਧਰ ਅਮਰੀਕੀ ਕਾਂਗਰਸ ਦੇ ਆਗੂ ਡੋਨਾਲਡ ਨੌਰਕਰੌਸ ਨੇ ਇਸ ਨੂੰ ਇਤਿਹਾਸਕ ਮੌਕਾ ਦੱਸਿਆ । ਗ੍ਰੰਥੀ ਜਸਵਿੰਦਰ ਸਿੰਘ ਅਮਰੀਕਾ ਦੇ ਸਦਨ ਵਿੱਚ ਅਰਦਾਸ ਕਰਨ ਵਾਲੇ ਪਹਿਲੇ ਸਿੱਖ ਬਣ ਗਏ ਹਨ । ਕਾਂਗਰਸੀ ਆਗੂ ਨੌਰਕਰੌਸ ਨੇ ਕਿਹਾ ਸਦਨ ਵਿੱਚ ਹੋਈ ਅਰਦਾਸ ਤੋਂ ਸਾਫ ਹੁੰਦਾ ਹੈ ਕਿ ਅਮਰੀਕਾ ਧਾਰਮਿਕ ਅਜ਼ਾਦੀ ਦਾ ਹਮੇਸ਼ਾ ਸੁਆਗਤ ਕਰਦਾ ਹੈ ਅਤੇ ਉਸ ਨੂੰ ਹਮੇਸ਼ਾ ਅਹਿਮੀਅਤ ਦਿੱਤੀ ਜਾਂਦੀ ਹੈ।

ਅਰਦਾਸੀ ਸਿੰਘ ਭਾਈ ਜਸਵਿੰਦਰ ਸਿੰਘ ਨੇ ਕਿਹਾ ਉਨ੍ਹਾਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨੂੰ ਇਸ ਇਤਿਹਾਸ ਪੱਲ ਦਾ ਗਵਾਹ ਬਣਨ ਦਾ ਮੌਕਾ ਮਿਲਿਆ। ਅਮਰੀਕਾ ਦੇ ਸਿਆਸਤਦਾਨ ਵੀ ਗੁਰੂ ਸਾਹਿਬ ਦੇ ਫਲਸਫੇ ਤੋਂ ਜਾਣੂ ਹੋਏ ਹਨ ।ਇਸ ਦੇ ਨਾਲ ਹੀ ਇਸ ਇਤਿਹਾਸਕ ਮੌਕੇ 'ਤੇ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਮੀਡੀਆ ਬੁਲਾਰੇ ਹਰਜਿੰਦਰ ਸਿੰਘ ਨੇ ਕਿਹਾ, 'ਅਮਰੀਕੀ ਪਾਰਲੀਮੈਂਟ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਸੰਸਦ ਦੀ ਸ਼ੁਰੂਆਤ ਸਿੱਖ ਅਰਦਾਸ ਨਾਲ ਕੀਤੀ ਗਈ ਹੈ।ਇਸ ਲਈ ਸ. ਸਿੱਖ ਕੌਮ ਇਸ ਦੇ ਨਾਲ ਹੀ ਪੂਰੀ ਦੁਨੀਆ ਲਈ ਖੁਸ਼ੀ ਦਾ ਮੌਕਾ ਹੈ।

ਅਮਰੀਕਾ,ਕੈਨੇਡਾ,ਇੰਗਲੈਂਡ ਦੁਨੀਆ ਦੇ ਉਹ ਤਾਕਤਵਰ ਮੁਲਕ ਹਨ ਜਿੱਥੇ ਸਿੱਖਾਂ ਨੇ ਆਪਣੀ ਮਿਹਨਤ ਨਾਲ ਵੱਡੇ-ਵੱਡੇ ਅਹੁਦੇ ਹਾਸਲ ਕਰਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ । ਵਿਸ਼ਵ ਬੈਂਕ ਵਰਗੇ ਸਭ ਤੋਂ ਵੱਡੇ ਅਹੁਦੇ ‘ਤੇ ਅਜੇਪਾਲ ਸਿੰਘ ਬੰਗਾ ਵਰਗੇ ਸਿੱਖ ਦਾ ਹੋਣਾ ਕਿਸੇ ਮਾਣ ਤੋਂ ਘੱਟ ਨਹੀਂ ਹੈ । ਇਸ ਸਮੇਂ ਸਿਖ ਪੰਥ ਦਾ ਲੋਕ ਸੇਵਾ ਕਰਕੇ ਮਾਣ ਵਧ ਚੁਕਿਆ ਹੈ।ਸਾਰੇ ਸੰਸਾਰ ਦਾ ਹਰਮਨ ਪਿਆਰਾ ਧਰਮ ਬਣ ਚੁਕਿਆ ਹੈ।