ਮਾਮਲਾ ਬਾਬਾ ਰਾਮਦੇਵ  ਵਲੋਂ ਐਲੋਪੈਥੀ ਤੇ ਡਾਕਟਰਾਂ ਦੀ ਆਲੋਚਨਾ ਦਾ,ਸੁਪਰੀਮ ਕੋਰਟ ਵਲੋਂ ਝਾੜਾਂ   

ਮਾਮਲਾ ਬਾਬਾ ਰਾਮਦੇਵ  ਵਲੋਂ ਐਲੋਪੈਥੀ ਤੇ ਡਾਕਟਰਾਂ ਦੀ ਆਲੋਚਨਾ ਦਾ,ਸੁਪਰੀਮ ਕੋਰਟ ਵਲੋਂ ਝਾੜਾਂ   

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਐਲੋਪੈਥੀ ਅਤੇ ਡਾਕਟਰਾਂ ਦੀ ਆਲੋਚਨਾ ਕਰਨ ਲਈ ਯੋਗ ਗੁਰੂ ਰਾਮਦੇਵ ਨੂੰ ਸਖ਼ਤ ਝਾੜ ਲਗਾਈ ਹੈ । ਸੁਪਰੀਮ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਡਾਕਟਰਾਂ ਅਤੇ ਇਲਾਜ ਦੀਆਂ ਹੋਰ ਪ੍ਰਣਾਲੀਆਂ ਲਈ ਮਾੜੀ ਸ਼ਬਦਾਵਲੀ ਵਰਤਣ ਤੇ ਕੂੜਪ੍ਰਚਾਰ ਰੋਕਣ ਦੀ ਲੋੜ ਹੈ । ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐਮ.ਏ.) ਵਲੋਂ ਦਾਇਰ ਕਰਵਾਈ ਅਰਜ਼ੀ 'ਤੇ ਸੁਪਰੀਮ ਕੋਰਟ ਨੇ ਕੇਂਦਰੀ ਸਿਹਤ ਮੰਤਰਾਲੇ, ਆਯੁਸ਼ ਮੰਤਰਾਲੇ ਅਤੇ ਪਤੰਜਲੀ ਆਯੁਰਵੇਦ ਲਿਮਟਿਡ ਤੋਂ ਜਵਾਬ ਵੀ ਮੰਗੇ ਹਨ ।ਚੀਫ ਜਸਟਿਸ ਐਨ.ਵੀ. ਰਮੰਨਾ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ ਕਿ, ਇਸ ਗੁਰੂ ਸਵਾਮੀ ਰਾਮਦੇਵ ਬਾਬਾ ਨੂੰ ਕੀ ਹੋ ਗਿਆ? ਆਖਰਕਾਰ ਅਸੀਂ ਉਸਦਾ ਸਤਿਕਾਰ ਕਰਦੇ ਹਾਂ ਕਿਉਂਕਿ ਉਸ ਨੇ ਯੋਗ ਨੂੰ ਲੋਕਪਿ੍ਯ ਬਣਾਇਆ ਪਰ ਉਸ ਨੂੰ ਦੂਜੇ ਸਿਸਟਮ ਦੀ ਆਲੋਚਨਾ ਨਹੀਂ ਕਰਨੀ ਚਾਹੀਦੀ ।ਇਸ ਗੱਲ ਦੀ ਕੀ ਗਰੰਟੀ ਹੈ ਕਿ ਆਯੁਰਵੇਦ ਜੋ ਵੀ ਪ੍ਰਣਾਲੀ ਅਪਣਾ ਰਿਹਾ ਹੈ ਉਹ ਕੰਮ ਕਰੇਗਾ? ਉਨ੍ਹਾਂ ਕਿਹਾ ਕਿ ਤੁਸੀਂ ਸਾਰੇ ਡਾਕਟਰਾਂ 'ਤੇ ਇਲਜ਼ਾਮ ਲਗਾਉਣ ਵਾਲੇ ਇਸਦੇ  ਇਸ਼ਤਿਹਾਰਾਂ ਦੀਆਂ ਕਿਸਮਾਂ ਨੂੰ ਵੇਖੋ ਜਿਵੇਂ ਕਿ ਉਹ ਕਾਤਲ ਹੋਣ ਜਾਂ ਕੁਝ ਹੋਰ।ਬੈਂਚ ਜਿਸ ਵਿਚ ਜਸਟਿਸ ਹਿਮਾ ਕੋਹਲੀ ਤੇ ਸੀ.ਟੀ. ਰਵੀਕੁਮਾਰ ਵੀ ਸ਼ਾਮਿਲ ਹੈ, ਨੇ ਕਿਹਾ ਕਿ ਯੋਗ ਗੁਰੂ ਰਾਮਦੇਵ ਡਾਕਟਰਾਂ ਅਤੇ ਇਲਾਜ ਦੀਆਂ ਪ੍ਰਣਾਲੀਆਂ ਖ਼ਿਲਾਫ਼ ਭੱਦੀ ਸ਼ਬਦਾਵਲੀ ਨਹੀਂ ਵਰਤ ਸਕਦਾ । ਇਸ 'ਤੇ ਲਗਾਮ ਲਗਾਉਣਾ ਬਿਹਤਰ ਹੈ ।