ਬਰਬਾਦ ਹੋਣੋ ਬਚ ਗਏ! ਰੂਹਾਨੀ ਜਜ਼ਬਾਤ

ਬਰਬਾਦ ਹੋਣੋ ਬਚ ਗਏ! ਰੂਹਾਨੀ ਜਜ਼ਬਾਤ

ਸੋਚ ਕੇ ਰੂਹ ਕੰਬ ਜਾਂਦੀ ਐ 
ਜਦੋਂ ਦੱਬੇ ਪੈਰ ਅਦ੍ਰਿਸ਼ ਦੁਸ਼ਮਣ ਕੋਰੋਨਾ ਵਾਇਰਸ ਨੇ ਮੇਰੇ ਘਰ ਪਰ ਹਮਲਾ ਕਰਕੇ ਪਹਿਲਾਂ ਸ਼ਿਕਾਰ ਮੇਰੇ ਬੇਟੇ ਨੂੰ ਬਣਾਇਆ ਤਾਂ ਮੇਰੇ ਪੈਰਾਂ ਥੱਲਿਓਂ ਜਮੀਨ ਨਿੱਕਲ ਗਈ ਕੱਲ ਤਕ ਇਹ ਮੇਰੇ ਲਈ ਟੈਲੀਵਿਜ਼ਨ ਦੀ ਖ਼ਬਰ ਸੀ ਪਰ ਇਸ ਵਾਰ ਮੈਂ ਤੇ ਮੇਰਾ ਪਰਿਵਾਰ ਵੀ ਟੈਲੀਵਿਜ਼ਨ ਦੀ ਖ਼ਬਰ ਬਣਨ ਦੀ ਕਤਾਰ ਵਿਚ ਸ਼ਾਮਿਲ ਹੋ ਗਏ ਸੀ ਕੋਰੋਨਾ ਵਾਇਰਸ ਹੁਣ ਟੈਲੀਵਿਜ਼ਨ ਵਿਚੋਂ ਨਿਕਲਕੇ ਸਾਡੇ ਆਲੇ ਦੁਆਲੇ ਪੁੱਜ ਚੁਕਾ ਸੀ ਤੇ ਹੁਣ ਇਸ ਦਾ ਅਗਲਾ ਨਿਸ਼ਾਨਾ ਮੇਰਾ ਘਰ ਸੀ।
ਹੁਣ ਇਸ ਤੋਂ ਡਰਕੇ ਗੁਜ਼ਾਰਾ ਨਹੀਂ ਸੀ ਕਿਉਂਕਿ ਇਸਨੇ ਹੁਣ ਮੇਰੇ ਘਰ ਤੇ ਹਮਲਾ ਕਰ ਦਿੱਤਾ ਸੀ ਇਸ ਦਾ ਮੁਕਾਬਲਾ ਹੀ ਇਕ ਆਖਰੀ ਰਸਤਾ ਬਚਿਆ ਸੀ ਮਾਮਲਾ ਮੇਰੇ ਅਪਣੇ ਜਿੰਗਰ ਦੇ ਟੁੱਕੜੇ ਦਾ ਸੀ ਇਸ ਲਈ ਘਬਰਾਹਟ ਹੋਣੀ ਵੀ ਲਾਜ਼ਮੀ ਸੀ ਪਰ ਘਬਰਾਉਣ ਦਾ ਵੀ ਸਮਾਂ ਨਹੀਂ ਸੀ ਤੇ ਫੇਰ ਬਿਨਾਂ ਦੇਰੀ ਹੌਸਲੇ ਨੂੰ ਸੰਭਾਲਦੇ ਹੋਏ ਸਰਕਰੀ ਹਦਾਇਤਾਂ ਦਾ ਪਾਲਣ ਕਰਦੇ ਹੋਏ ਬੇਟੇ ਦਾ ਇਲਾਜ ਸ਼ੁਰੂ ਕਰਵਾ ਦਿੱਤਾ ਬੇਟਾ ਜਵਾਨ ਸੀ.

ਇਸ ਲਈ ਦਿਲ ਨੂੰ ਹੌਸਲਾ ਸੀ ਭਰੋਸਾ ਸੀ ਕਿ ਜਿੱਤ ਯਕੀਨੀ ਅਪਣੀ ਹੀ ਹੋਵੇਗੀ ਤੇ ਪਰਮਾਤਮਾ ਨੇ ਅਪਣਾ ਭਰੋਸਾ ਟੁੱਟਣ ਵੀ ਨਹੀਂ ਦਿੱਤਾ ਪਰ ਇਸ ਮਹਾਂਮਾਰੀ ਵਿਚ ਐਨਾ ਖੁਸ਼ਨਸੀਬ ਹਰ ਕੋਈ ਨਹੀਂ ਸੀ।ਬੇਟਾ ਕੁੱਝ ਹੀ ਦਿਨਾਂ ਵਿਚ ਠੀਕ ਹੋ ਗਿਆ ਬਾਕੀ ਦੇ ਪਰਿਵਾਰ ਮਾਤਾ ਜੀ ਦੇ ਇਕ ਘਰਦੀਆ ਦੇ ਇਕ ਤੇ ਮੈਂ ਦੋਵੇ ਟੀਕੇ ਲਗਵਾ ਚੁੱਕਾ ਸੀ ਪਰਿਵਾਰ ਵਿੱਚੋਂ ਬੇਟਾ ਉਮਰ ਦੀ ਘਾਟ ਕਾਰਨ ਟੀਕਾ ਲਗਵਾਉਣੋ ਰਹਿ ਗਿਆ ਸੀ ਪਰ ਬਾਕੀ ਸਾਰੀਆਂ ਦੇ ਟੀਕਾ ਲਗਿਆ ਹੋਣ ਕਾਰਨ ਬੇਟੇ ਤੋਂ ਵਾਇਰਸ ਬਕੀਆਂ ਵਿਚ ਟਰਾਂਸਫਰ ਨਹੀਂ ਹੋ ਸਕਿਆ ਪਰਮਾਤਮਾ ਜੀ ਦਾ ਸ਼ੁਕਰ ਸੀ ਬਚਾਅ ਰਹਿ ਗਿਆ ਮੇਰਾ ਪਰਿਵਾਰ ਬਰਬਾਦ ਹੋਣੋ ਬਚ ਗਿਆ।
ਮੇਰੇ ਪਰਿਵਾਰ ਦਾ ਨੁਕਸਾਨ ਨਾ ਹੋਣ ਚ ਸਰਕਾਰ ਦੀਆਂ ਕੋਰੋਨਾ ਮਹਾਂਮਾਰੀ ਨੂੰ ਲੈਕੇ ਕੀਤੀਆਂ ਤਿਆਰੀਆ, ਕੋਸ਼ਿਸ਼ਾ, ਜਾਗਰੂਕਤਾਵਾ ਦਾ ਬਹੁਤ ਵੱਡਾ ਯੋਗਦਾਨ ਰਿਹਾ ਜੇਕਰ ਸਰਕਾਰੀ ਸੇਵਾਵਾਂ ਨੇ ਸਮੇਂ ਸਿਰ ਮੇਰੇ ਪਰਿਵਾਰ ਦਾ ਟੀਕਾਕਰਨ ਨਾ ਕਰਿਆ ਹੁੰਦਾ ਤਾਂ ਮੇਰੇ ਘਰ ਅੰਦਰ ਵੜ੍ਹ ਗਈ ਇਸ ਚੰਦਰੀ ਨਾਮੁਰਾਦ ਬਿਮਾਰੀ ਨੇ ਪਤਾ ਨਹੀਂ ਸਾਡਾ ਕਿੰਨਾ ਕੂ ਨੁਕਸਾਨ ਕਰ ਦੇਣਾ ਸੀ ਸੋਚ ਕੇ ਰੂਹ ਕੰਬ ਜਾਂਦੀ ਐ।ਮੈਂ ਦੇਸ਼ ਦੇ ਵਿਗਿਆਨੀਆਂ ਜੀ ਦਾ ਡਾਕਟਰ ਸਹਿਬਾਨਾਂ ਜੀ ਦਾ ਇਹਨਾਂ ਦੇ ਸਟਾਫ ਦਾ ਸਰਕਾਰੀ ਤੰਤਰ ਦਾ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਦੀ ਦਿਨ ਰਾਤ ਦੀ ਮਿਹਨਤ ਤੇ ਕੋਸ਼ਿਸ਼ਾਂ ਦੇ ਨਾਲ ਅੱਜ ਮੇਰਾ ਪਰਿਵਾਰ ਕੋਰੋਨਾ ਮਹਾਮਾਰੀ ਨੂੰ ਟੱਕਰ ਦੇਣ ਵਾਲੇ ਉਹ ਖੁਸ਼ਨਸੀਬ ਪਰਿਵਾਰਾਂ ਵਿਚ ਸ਼ਾਮਿਲ ਹੈ ਜੋ ਬਿਨਾਂ ਨੁਕਸਾਨ ਕੋਰੋਨਾ ਮਹਾਂਮਾਰੀ ਦੀ ਜੰਗ ਨੂੰ ਜਿੱਤ ਕੇ ਵਾਪਿਸ ਆਪਣੀ ਜਿੰਦਗੀ ਦਾ ਆਨੰਦ ਮਾਨਣ ਲਈ ਇਸ ਧਰਤੀ ਤੇ ਮਾਜੂਦ ਹਨ।

ਅਜੈ ਸਭਰਵਾਲ/ ਏ.ਐਸ. ਆਈ./ ਪੰਜਾਬ ਪੁਲਿਸ