ਕੋਰੋਨਾ ਕਾਰਨ ਟੋਕੀਓ ਓਲੰਪਿਕ ਲਈ ਤਿਆਰੀ ਕਰਨਾ ਸੌਖਾ ਨਹੀਂ : ਸ਼ਰਤ ਕਮਲ

ਕੋਰੋਨਾ ਕਾਰਨ ਟੋਕੀਓ ਓਲੰਪਿਕ ਲਈ ਤਿਆਰੀ ਕਰਨਾ ਸੌਖਾ ਨਹੀਂ : ਸ਼ਰਤ ਕਮਲ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ  : ਭਾਰਤ ਦੇ ਚੋਟੀ ਦੇ ਟੇਬਲ ਟੈਨਿਸ ਖਿਡਾਰੀ ਸ਼ਰਤ ਕਮਲ ਨੇ ਕਿਹਾ ਕਿ ਜਦ ਦੇਸ਼ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ ਤਦ ਟੋਕੀਓ ਓਲੰਪਿਕ ਲਈ ਤਿਆਰੀ ਕਰਨਾ ਸੌਖਾ ਨਹੀਂ ਹੈ ਪਰ ਉਨ੍ਹਾਂ ਨੇ ਯਕੀਨ ਦਿਵਾਇਆ ਕਿ ਖਿਡਾਰੀ ਮੈਡਲ ਜਿੱਤਣ ਲਈ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡਣਗੇ।ਸ਼ਰਤ ਨੇ ਕਿਹਾ ਕਿ  ਪਿਛਲੇ ਸਾਲ ਅਸੀਂ ਹਰ ਚੀਜ਼ ਤੋਂ ਡਰੇ ਹੋਏ ਸੀ। ਅਸੀਂ ਸਿਰਫ਼ ਨਕਾਰਾਤਮਕ ਚੀਜ਼ਾਂ ਸੋਚ ਰਹੇ ਸੀ। ਜਦ ਇੰਨੇ ਵੱਧ ਲੋਕ ਮਰ ਰਹੇ ਸਨ ਤਦ ਮੇਰਾ ਖੇਡ ਵਿਚ ਮਨ ਨਹੀਂ ਲੱਗ ਰਿਹਾ ਸੀ। ਹੁਣ ਸਾਡੇ ਸਾਹਮਣੇ ਇਕ ਟੀਚਾ ਹੈ ਤੇ ਸਾਡਾ ਧਿਆਨ ਉਸ ਨੂੰ ਹਾਸਲ ਕਰਨ 'ਤੇ ਹੈ।