ਕੋਰੋਨਾ ਤੋਂ ਵਧ ਭਿਅੰਕਰ ਬਿਮਾਰੀ ਸੀ ਸਪੈਨਿਸ਼ ਫਲੂ

ਕੋਰੋਨਾ ਤੋਂ ਵਧ ਭਿਅੰਕਰ ਬਿਮਾਰੀ ਸੀ ਸਪੈਨਿਸ਼ ਫਲੂ

ਮਹਾਂਮਾਰੀ ਦਾ ਸ਼ਿਕਾਰ ਮਹਾਨ ਨਾਵਲਕਾਰ ਰੋਮੇਨ ਰੋਲੈਂਡ ਵੀ ਹੋਇਆ 
10 ਕਰੋੜ ਲੋਕਾਂ ਨੂੰ ਤਬਾਹ ਕੀਤਾ ਸੀ ਸਪੈਨਿਸ਼ ਫਲੂ ਨੇ 
ਫੌਜੀਆਂ ਤੋਂ ਬਿਮਾਰੀ ਪੂਰੇ ਵਿਸ਼ਵ ’ਚ ਸਮੁੰਦਰੀ ਰਸਤੇ ਤੇ ਰੇਲ ਗੱਡੀਆਂ ਰਾਹੀਂ ਫੈਲੀ ਸੀ
ਕੋਰੋਨਾ ਕਾਰਨ ਵਿਸ਼ਵ ’ਚ ਵੱਡੀਆਂ ਤਬਦੀਲੀਆਂ ਵਾਪਰਨਗੀਆਂ

ਪ੍ਰੋ. ਬਲਵਿੰਦਰਪਾਲ ਸਿੰਘ
ਮੋਬ. 9815700916

ਹਰ 100 ਸਾਲ ਵਿਚ ਦੁਨੀਆ ਕਿਸੇ ਨਾ ਕਿਸੇ ਭਿਆਨਕ ਮਹਾਂਮਾਰੀ ਦੀ ਸ਼ਿਕਾਰ ਰਹੀ ਹੈ। ਸਾਲ 1720 ਵਿਚ ਪਲੇਗ, 1820 ਵਿਚ ਹੈਜ਼ਾ ਤੇ 1920 ਵਿਚ ਸਪੈਨਿਸ਼ ਫਲੂ ਵਰਗੀਆਂ ਮਹਾਂਮਾਰੀਆਂ ਨੇ ਵਿਸ਼ਵ ਨੂੰ ਤਬਾਹ ਕੀਤਾ ਹੈ ਤੇ ਹੁਣ ਸਾਲ 2020 ਵਿਚ ਵੀ ਦੁਨੀਆ ਭਿਆਨਕ ਮਹਾਂਮਾਰੀ ‘ਕੋਰੋਨਾ ਵਾਇਰਸ’ ਨਾਲ ਜੂਝ ਰਹੀ ਹੈ। ਉਕਤ ਮਹਾਂਮਾਰੀਆਂ ਵਿਚੋਂ ਸਪੈਨਿਸ਼ ਫਲੂ ਨਾਮਕ ਬਿਮਾਰੀ ਨਾਲ ਵਿਸ਼ਵ ਭਰ ਵਿਚ ਕਰੀਬ 10 ਕਰੋੜ ਲੋਕਾਂ ਦੀ ਮੌਤ ਹੋਈ ਸੀ ਤੇ ਮਾਹਿਰ ਇਸ ਨੂੰ ਇਤਿਹਾਸ ਦੀ ਸਭ ਤੋਂ ਮਾਰੂ ਮਹਾਂਮਾਰੀ ਮੰਨਦੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਪੂਰੇ 100 ਸਾਲ ਤੋਂ ਬਾਅਦ ਉਕਤ ਸਾਰੀਆਂ ਮਹਾਂਮਾਰੀਆਂ ਵਾਂਗ ਕੋਰੋਨਾ ਨੇ ਇਸ ਵੇਲੇ ਚੀਨ ਰਾਹੀਂ ਪੂਰੀ ਦੁਨੀਆ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ। ਹਰ 100 ਸਾਲ ਵਿਚ ਫੈਲਦੀ ਮਹਾਂਮਾਰੀ ਨੇ ਸਾਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਅਸੀਂ ਕੁਦਰਤੀ ਢੰਗ ਨਾਲ ਜਿਉਣਾ ਹੈ ਜਾਂ ਆਪਣੇ ਆਪ ਨੂੰ ਤਬਾਹ ਕਰਨਾ ਹੈ।

ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਸਪੈਨਿਸ਼ ਫਲੂ ਜਿਸ ਸਮੇਂ ਆਇਆ ਸੀ, ਉਸ ਸਮੇਂ ਦੁਨੀਆਂ ਅੱਜ ਵਰਗੀ ਆਧੁਨਿਕ ਨਹੀਂ ਸੀ ਤੇ ਨਾ ਹੀ ਅੱਜ ਵਾਂਗ ਆਪਸ ਵਿਚ ਨਹੀਂ ਜੁੜੀ ਹੋਈ ਸੀ। ਸਾਨੂੰ ਸਮੁੰਦਰੀ ਰਸਤੇ ਰਾਹੀਂ ਇਕ ਦੇਸ਼ ਤੋਂ ਦੂਜੇ ਦੇਸ਼ ਦੀ ਯਾਤਰਾ ਕਰਨੀ ਪੈਦੀ ਸੀ। ਫਿਰ ਵੀ, ਬਿਮਾਰੀ ਤੇਜ਼ੀ ਨਾਲ ਫੈਲ ਗਈ। ਮਹਾਂਮਾਰੀ ਤੁਰੰਤ ਅਲਾਸਕਾ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਪਹੁੰਚ ਗਈ। ਇਸ ਦਾ ਕਹਿਰ ਤਕਰੀਬਨ ਦੋ ਸਾਲਾਂ ਤੱਕ ਜਾਰੀ ਰਿਹਾ। ਇਹ ਮੰਨਿਆ ਜਾਂਦਾ ਹੈ ਕਿ ਬਿਮਾਰੀ ਦੀ ਸ਼ੁਰੂਆਤ ਫੌਜੀਆਂ ਤੋਂ ਹੋਈ ਸੀ।

ਉਸ ਸਮੇਂ, ਪਹਿਲਾ ਵਿਸ਼ਵ ਯੁੱਧ ਚੱਲ ਰਿਹਾ ਸੀ। ਸੈਨਿਕਾਂ ਦੇ ਬੰਕਰਾਂ ਦੇ ਆਸਪਾਸ ਗੰਦਗੀ ਦੀ ਵਜ੍ਹਾ ਨਾਲ ਇਹ ਮਹਾਮਾਰੀ ਫੌਜੀਆਂ ਵਿਚ ਫੈਲ ਗਈ ਅਤੇ ਜਦੋਂ ਫੌਜੀ ਆਪਣੇ ਆਪਣੇ ਦੇਸ਼ ਜਾਂਦੇ ਹਨ ਤਾਂ ਉਨ੍ਹਾਂ ਕਾਰਨ ਉਨ੍ਹਾਂ ਦੇਸਾਂ ਵਿਚ ਬਿਮਾਰੀ ਫੈਲ ਜਾਂਦੀ। ਇਸ ਫਲੂ ਨੂੰ ਲੈ ਕੇ ਇਤਿਹਾਸਕਾਰਾਂ ਦੇ ਅਲੱਗ-ਅਲੱਗ ਵਿਚਾਰ ਹਨ। ਕਿਸੇ ਦਾ ਕਹਿਣਾ ਹੈ ਕਿ ਇਹ ਫਰਾਂਸ ਜਾਂ ਅਮਰੀਕਾ ਵਿੱਚ ਬ੍ਰਿਟਿਸ਼ ਆਰਮੀ ਦੇ ਆਧਾਰ ਤੋਂ ਸ਼ੁਰੂ ਹੋਈ ਸੀ।

ਕਈ ਥਾਵਾਂ ਉ¤ਤੇ ਤਾਂ ਫਲੂ ਨੇ ਆਪਣੀ ਹੋਂਦ ਦੇ ਕਈ ਮਹੀਨਿਆਂ ਤੇ ਸਾਲਾਂ ਬਾਅਦ ਕਹਿਰ ਮਚਾਇਆ। ਪਰ ਕਈ ਦੇਸਾਂ ਨੇ ਸਾਵਧਾਨੀ ਵਰਤ ਕੇ ਇਸ ਫਲੂ ਨੂੰ ਕਾਬੂ ਵਿਚ ਰੱਖਿਆ। ਅਲਾਸਕਾ ਦੇ ਬ੍ਰਿਸਟਲ ਬੇਅ ਵਿੱਚ ਰਹਿਣ ਵਾਲੀ ਇੱਕ ਬਰਾਦਰੀ ਨੇ ਇਸ ਬਿਮਾਰੀ ਨੂੰ ਆਪਣੇ ਉ¤ਤੇ ਹਾਵੀ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਸਾਰੇ ਸਕੂਲ ਬੰਦ ਕਰ ਦਿੱਤੇ ਤੇ ਲੋਕਾਂ ਨੂੰ ਜਨਤਕ ਥਾਵਾਂ ਉ¤ਤੇ ਇਕੱਠੇ ਨਹੀਂ ਹੋਣ ਦਿੱਤਾ। ਪਿੰਡਾਂ ਦੇ ਲੋਕਾਂ ਨੇ ਆਪਣੇ ਪਿੰਡਾਂ ਦੀ ਨਾਕਾਬੰਦੀ ਕਰ ਲਈ ਤੇ ਦੂਸਰੇ ਪਿੰਡਾਂ ਦੇ ਲੋਕਾਂ ਨੂੰ ਆਪਣੇ ਪਿੰਡਾਂ ਵਿਚ ਪ੍ਰਵੇਸ਼ ਨਹੀਂ ਕਰਨ ਦਿੱਤਾ। ਅਕਸਰ ਮਨੁੱਖ ਦਾ ਇਮਿਊਨ ਸਿਸਟਮ ਕਿਸੇ ਵੀ ਤਰ੍ਹਾਂ ਦੇ ਫਲੂ ਨਾਲ ਸੌਖੇ ਢੰਗ ਨਾਲ ਲੜ੍ਹਨ ਦੇ ਸਮਰੱਥ ਹੈ। ਪਰ ਸਪੈਨਿਸ਼ ਫਲੂ ਵਿੱਚ ਫੈਲਣ ਵਾਲਾ ਵਾਇਰਸ ਇੰਨੀ ਤੇਜ਼ੀ ਨਾਲ ਇਮਿਊਨ ਸਿਸਟਮ ਉ¤ਤੇ ਹਮਲਾ ਕਰਦਾ ਸੀ ਕਿ ਮਨੁੱਖ ਦਾ ਬਚਣਾ ਔਖਾ ਹੋ ਜਾਂਦਾ ਸੀ। ਉਸ ਸਮੇਂ ਇਸ ਦੀ ਤੁਲਨਾ ਇੱਕ ਤੂਫ਼ਾਨ ‘ਕਾਏਟੋਕਾਇਨ ਸਟਰੋਮ’ ਨਾਲ ਕੀਤੀ ਗਈ ਸੀ। ਇਸ ਬਿਮਾਰੀ ਨਾਲ ਫੇਫੜਿਆਂ ਵਿੱਚ ਪਾਣੀ ਭਰ ਜਾਂਦਾ, ਜਿਸ ਕਰਕੇ ਹੋਰ ਸਾਹ ਦੀਆਂ ਬਿਮਾਰੀਆਂ ਦਾ ਖਤਰਾ ਰਹਿੰਦਾ। ਯਾਦ ਰੱਖਣ ਵਾਲੀ ਗੱਲ ਹੈ ਕਿ ਸਪੈਨਿਸ਼ ਫਲੂ ਨਾਲ ਮਰਨ ਵਾਲੇ ਵਧੇਰੇ ਲੋਕ ਗਰੀਬ ਸਨ। ਉਹ ਮਾੜੇ ਹਾਲਾਤਾਂ ਵਿੱਚ ਰਹਿੰਦੇ ਸਨ। ਉਨ੍ਹਾਂ ਕੋਲ ਨਾ ਤਾਂ ਚੰਗਾ ਭੋਜਨ ਸੀ ਤੇ ਨਾ ਰਹਿਣ ਲਈ ਸਾਫ਼-ਸੁਥਰਾ ਮਹੌਲ।

ਸਪੈਨਿਸ਼ ਫਲੂ ਤੋਂ ਬਜ਼ੁਰਗਾਂ ਨੂੰ ਘਟ ਖਤਰਾ ਸੀ ਕਿਉਂਕਿ ਉਨ੍ਹਾਂ ਨੇ 1830 ਦੇ ਦਹਾਕੇ ਵਿੱਚ ਫੈਲੀਆਂ ਇਹੋ ਜਿਹੀਆਂ ਕੁਝ ਬਿਮਾਰੀਆਂ ਦਾ ਸਾਹਮਣਾ ਕੀਤਾ ਹੋਇਆ ਸੀ। ਪਰ ਇਸ ਦੇ ਉਲਟ ਕੋਰੋਨਾਵਾਇਰਸ ਜ਼ਿਆਦਾਤਰ ਬਜ਼ੁਰਗਾਂ ਵਿੱਚ ਫੈਲ ਰਿਹਾ ਹੈ। ਇਸ ਨਾਲ ਮਰਨ ਵਾਲੇ ਵਧੇਰੇ ਲੋਕਾਂ ਦੀ ਗਿਣਤੀ 80 ਸਾਲਾ ਤੋਂ ਵਧ ਉਮਰ ਦੇ ਬਜ਼ੁਰਗਾਂ ਦੀ ਹੈ। ਇਹ ਵੀ ਹੋ ਸਕਦਾ ਹੈ ਕਿ ਕੋਰੋਨਾ ਵਾਇਰਸ ਕਾਰਨ ਕਈ ਦੇਸਾਂ ਦੀ ਆਬਾਦੀ ਬਹੁਤ ਜ਼ਿਆਦਾ ਘੱਟ ਜਾਵੇ, ਜਿਸ ਵਿਚ ਬਜ਼ੁਰਗ ਜ਼ਿਆਦਾ ਹਨ। ਜਾਪਾਨ, ਇਟਲੀ ਤੇ ਹੋਰ ਪੱਛਮੀ ਦੇਸਾਂ ਵਿਚ ਇਹ ਖਤਰਾ ਬਹੁਤ ਜ਼ਿਆਦਾ ਮੰਡਰਾਇਆ ਹੋਇਆ ਹੈ।

ਹਾਲ ਹੀ ਵਿਚ ਕੋਰੋਨਾ ਵਾਇਰਸ ਬਾਰੇ ਇਕ ਨਵੀਂ ਥਿਊਰੀ ਆਈ ਹੈ ਕਿ ਇਸ ਦੇ ਲਈ ਚੀਨ ਦੋਸ਼ੀ ਹੈ। ਅਮਰੀਕਾ ਤੇ ਉਸ ਦੇ ਹਮਾਇਤੀ ਦੇਸ ਚੀਨ ਉ¤ਪਰ ਦੋਸ਼ ਲਗਾ ਰਹੇ ਹਨ। ਦੱਸਿਆ ਜਾਂਦਾ ਹੈ ਕਿ ਸਪੈਨਿਸ਼ ਫਲੂ ਦੀ ਸ਼ੁਰੂਆਤ ਸਾਲ 1917 ਦੇ ਆਖਿਰੀ ਹਿੱਸੇ ਵਿਚ ਉ¤ਤਰੀ ਚੀਨ ਵਿਚ ਹੋਈ ਸੀ। ਹਾਲਾਂ ਕਿ ਕੋਵਿਡ-19 ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਸਪੈਨਿਸ਼ ਫਲੂ ਕਰਕੇ ਹੋਈਆਂ ਮੌਤਾਂ ਨਾਲੋਂ ਕਿਤੇ ਘੱਟ ਹਨ। ਕੋਰੋਨਾਵਾਇਰਸ ਕਾਰਨ ਢਾਈ ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਦੇ ਪ੍ਰਧਾਨ ਟੇਡਰੋਸ ਅਡਾਨੋਮ ਦਾ ਕਹਿਣਾ ਹੈ ਕਿ ‘ਅਜੇ ਕੋਰੋਨਾ ਦਾ ਵਿਗੜਣਾ ਬਾਕੀ ਹੈ’। ਟੇਡਰੋਸ ਨੇ ਇਹ ਚੇਤਾਵਨੀ ਉਦੋਂ ਦਿੱਤੀ ਹੈ, ਜਦੋਂ ਕੁਝ ਦੇਸਾਂ ਨੇ ਲਾਕਡਾਊਨ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਦੌਰਾਨ ਕੋਰੋਨਾ ਰਾਹੀਂ 1918 ਦੇ ਸਪੈਨਿਸ਼ ਫਲੂ ਵਰਗੀ ਹਾਲਤ ਹੋ ਸਕਦੀ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਸਾਡੇ ਕੋਲ ਹੁਣ ਟੈਕਨੋਲੋਜੀ ਹੈ।

ਅਸੀਂ ਇਸ ਬਿਪਤਾ ਨੂੰ ਰੋਕ ਸਕਦੇ ਹਾਂ ਅਤੇ ਸੰਕਟ ਨੂੰ ਵੀ ਰੋਕ ਸਕਦੇ ਹਾਂ। ਅਜੇ ਹੋਰ ਬਹੁਤ ਕੁਝ ਕੀਤਾ ਜਾਣਾ ਬਾਕੀ ਹੈ। ਪਰ ਇਹ ਗੱਲ ਪੱਕੀ ਹੈ ਕਿ ਇਸ ਵਾਇਰਸ ਨੂੰ ਅਸੀਂ ਅਜੇ ਤੱਕ ਨਹੀਂ ਸਮਝ ਸਕੇ। ਕਿਹਾ ਜਾਂਦਾ ਹੈ ਕਿ ਜਦੋਂ ਭਿਅੰਕਰ ਮਹਾਂਮਾਰੀ ਆਉਂਦੀ ਹੈ ਤਾਂ ਕੁਝ ਚੰਗੀਆਂ ਚੀਜ਼ਾਂ ਅਚਾਨਕ ਮਾੜੀਆਂ ਹੋ ਜਾਂਦੀਆਂ ਹਨ ਅਤੇ ਕੁਝ ਭੈੜੀਆਂ ਚੀਜ਼ਾਂ ਸਾਨੂੰ ਚੰਗੀਆਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸਾਰਾ ਖਾਣ-ਪੀਣ, ਪਹਿਰਾਵਾ, ਸਭਿਆਚਾਰ ਸਭ ਕੁਝ ਬਦਲ ਜਾਂਦਾ ਹੈ। ਉਦਾਹਰਣ ਵਜੋਂ ਜਦੋਂ ਦੀ ਕੋਰੋਨਾ ਮਹਾਂਮਾਰੀ ਆਈ ਹੈ ਤਾਂ ਅਸੀਂ ਹੱਥ ਮਿਲਾਉਣ ਦੀ ਥਾਂ, ਗਲੇ ਲਗਾਉਣ ਦੀ ਥਾਂ, ਜੋ ਕਿ ਨਿੱਘ, ਦੋਸਤੀ ਅਤੇ ਸਭਿਅਕ ਵਿਵਹਾਰ ਦਾ ਪ੍ਰਤੀਕ ਮੰਨਿਆ ਜਾਂਦਾ ਸੀ, ਦੀ ਥਾਂ ਹੁਣ ਦੂਰੋਂ ਹੀ ਫਤਹਿ ਬੁਲਾਉਣ ਲੱਗ ਪਏ ਹਾਂ।


ਰੋਮੇਨ ਰੋਲੈਂਡ

ਸਮਾਜ ਦੇ ਇਸ ਬਾਰੇ ਸੋਚਣ ਦੇ ਢੰਗ ਦੀ ਇਕ ਖੂਬਸੂਰਤ ਉਦਾਹਰਣ ਪ੍ਰਸਿੱਧ ਲੇਖਕ, ਨਾਵਲਕਾਰ ਅਤੇ ਨਾਟਕਕਾਰ ਰੋਮੇਨ ਰੋਲੈਂਡ ਨਾਲ ਜੁੜੀ ਹੋਈ ਹੈ, ਜੋ ਕਿ 1918 ਵਿਚ ਸਪੈਨਿਸ਼ ਫਲੂ ਦੀ ਮਹਾਂਮਾਰੀ ਦਾ ਸ਼ਿਕਾਰ ਹੋ ਗਿਆ। ਰੋਮਿਆ ਰੋਲੈਂਡ ਮੂਲ ਰੂਪ ਵਿਚ ਫਰਾਂਸ ਦਾ ਰਹਿਣ ਵਾਲਾ ਸੀ, ਪਰ ਇਕ ਵਾਰ ਉਹ ਸਵਿਟਜ਼ਰਲੈਂਡ ਚਲਾ ਗਿਆ। ਇਸ ਦੌਰਾਨ ਪਹਿਲਾਂ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਅਤੇ ਉਹ ਉਥੇ ਹੀ ਫਸ ਗਿਆ। ਸਵਿਟਜ਼ਰਲੈਂਡ ਨੇ ਇਸ ਯੁੱਧ ਦੌਰਾਨ ਆਪਣੇ ਆਪ ਨੂੰ ਇੱਕ ਨਿਰਪੱਖ ਦੇਸ਼ ਐਲਾਨ ਕਰ ਦਿੱਤਾ ਸੀ। ਇਸ ਅਰਥ ਵਿੱਚ ਰੋਮਿਆ ਲਈ ਸਵਿਟਜ਼ਰਲੈਂਡ ਫਰਾਂਸ ਨਾਲੋਂ ਵੀ ਸੁਰੱਖਿਅਤ ਸੀ। ਇਸ ਦੌਰਾਨ, 1915 ਦੌਰਾਨ, ਰੋਮਾ ਰੋਲੈਂਡ ਨੂੰ ਨੋਬਲ ਪੁਰਸਕਾਰ ਮਿਲਿਆ, ਜਿਸ ਨਾਲ ਉਹ ਮਸ਼ਹੂਰ ਹੋਇਆ। ਜਦੋਂ 1918 ਦੌਰਾਨ ਵਿਸ਼ਵ ਯੁੱਧ ਲਗਭਗ ਖ਼ਤਮ ਹੋ ਗਿਆ ਸੀ, ਰੋਮਿਆ ਰੋਲੈਂਡ ਜੇਨੇਵਾ ਤੋਂ ਵਾਪਸ ਪਰਤਿਆ। ਉਹ ਆਪਣੀ ਮਾਂ ਦੇ ਘਰ ਜਾਣ ਦੀ ਬਜਾਏ ਇੱਕ ਹੋਟਲ ਵਿੱਚ ਠਹਿਰਿਆ। ਹੋਟਲ ਸਟਾਫ ਨੇ ਉਸ ਨਾਲ ਮਾੜਾ ਸਲੂਕ ਕੀਤਾ। ਇਹ ਵਿਵਹਾਰ ਨਾ ਸਿਰਫ ਹੋਟਲ ਅਤੇ ਪ੍ਰਾਹੁਣਚਾਰੀ ਦੇ ਕਾਰੋਬਾਰ ਦੀ ਪੇਸ਼ੇਵਰ ਨੀਤੀ ਅਨੁਸਾਰ ਗਲਤ ਸੀ, ਕਿਉਂਕਿ ਗਾਹਕ ਨਾਲ ਮਾੜਾ ਸਲੂਕ ਕਰਨ ਦਾ ਅਰਥ ਹੈ ਆਪਣੇ ਬਿਜਨੈਸ ਨੂੰ ਢਾਹ ਲਗਾਉਣੀ। ਮਾੜਾ ਸਲੂਕ ਕਰਨਾ ਮਨੁੱਖਤਾ ਨਹੀਂ ਹੈ। ਇਸ ਨੂੰ ਜਾਇਜ਼ ਵੀ ਨਹੀਂ ਠਹਿਰਾਇਆ ਜਾ ਸਕਦਾ। ਪਰ ਜੇਨੇਵਾ ਵਿੱਚ ਇਸ ਬਾਰੇ ਵਿਹਾਰ ਬਿਲਕੁਲ ਵੱਖਰਾ ਸੀ। ਮਹਾਂਮਾਰੀ ਦੇ ਦ੍ਰਿਸ਼ਟੀਕੋਣ ਅਨੁਸਾਰ ਇਹ ਕਿਹਾ ਜਾ ਸਕਦਾ ਹੈ ਕਿ ਹੋਟਲ ਦੇ ਕਰਮਚਾਰੀਆਂ ਨੇ ਸਵਾਈਨ ਫਲੂ ਦੇ ਸ਼ਿਕਾਰ ਰੋਮਾ ਨਾਲ ਵਿਵਹਾਰ ਸਹੀ ਕੀਤਾ ਤੇ ਉਸ ਨੂੰ ਫਾਲਤੂ ਇਧਰ ਉਧਰ ਘੁੰਮਣ ਨਹੀਂ ਦਿੱਤਾ ਤੇ ਨਾ ਹੀ ਲੋਕਾਂ ਨੂੰ ਮਿਲਣ ਦਿੱਤਾ। ਜੇ ਉਹ ਰੋਮਾ ਰੋਲੈਂਡ ਨੂੰ ਇਹ ਇਜਾਜ਼ਤ ਦਿੰਦੇ ਤਾਂ ਮਹਾਂਮਾਰੀ ਪੂਰੇ ਸ਼ਹਿਰ ਵਿੱਚ ਫੈਲ ਸਕਦੀ ਸੀ। ਬਾਅਦ ਵਿਚ ਹੋਟਲ ਮੈਨੇਜਮੈਂਟ ਵੱਲੋਂ ਰੋਮਾ ਨੂੰ ਸਪੱਸ਼ਟੀਕਰਨ ਦਿੱਤਾ ਗਿਆ ਤੇ ਮਹਾਂਮਾਰੀ ਕਾਰਨ ਆਪਣਾ ਵਿਹਾਰ ਵਾਜ਼ਬ ਦੱਸਿਆ ਕਿ ਇਸ ਮਹਾਂਮਾਰੀ ਤੋਂ ਬਚਣ ਲਈ ਹੋਟਲ ਦੇ ਕਮਰੇ ਵਿਚ ਇਕ ਮਰੀਜ਼ ਨੂੰ ਬਾਕੀਆਂ ਨਾਲੋਂ ਅਲੱਗ ਰੱਖਣਾ ਜ਼ਰੂਰੀ ਸੀ ਤੇ ਇਹੋ ਜਿਹੀਆਂ ਪਾਬੰਦੀਆਂ ਜ਼ਰੂਰੀ ਸੀ। ਰੋਮਿਆ ਰੋਲੈਂਡ ਮੂਲ ਰੂਪ ਵਿਚ ਫਰਾਂਸ ਦਾ ਰਹਿਣ ਵਾਲਾ ਸੀ। ਇਹ ਨਹੀਂ ਹੈ ਕਿ ਜਿਨੇਵਾ ਸਦਾ ਲਈ ਇਸ ਮਹਾਂਮਾਰੀ ਤੋਂ ਬਚ ਗਿਆ। ਪੂਰੀ ਦੁਨੀਆਂ ਦੀ ਤਰ੍ਹਾਂ, ਸਪੈਨਿਸ਼ ਫਲੂ ਜਲਦੀ ਹੀ ਸਵਿਟਜ਼ਰਲੈਂਡ ਦੀ ਰਾਜਧਾਨੀ ਜਿਨੇਵਾ ਵਿਚ ਪਹੁੰਚ ਗਿਆ। ਅੰਕੜੇ ਦਰਸਾਉਂਦੇ ਹਨ ਕਿ ਜਲਦੀ ਹੀ ਮਹਾਂਮਾਰੀ ਨੇ ਉਸ ਦੇਸ਼ ਦੀ 50 ਪ੍ਰਤੀਸ਼ਤ ਆਬਾਦੀ ਨੂੰ ਸੰਕਰਮਿਤ ਕਰ ਦਿੱਤਾ।

ਲਗਭਗ ਪੂਰੀ ਦੁਨੀਆ ਵਿਚ ਸਪੈਨਿਸ਼ ਫਲੂ ਦਾ ਇਲਾਜ ਇਹੀ ਸੀ ਕਿ ਲੋਕ ਇਕ ਦੂਸਰੇ ਨਾਲ ਮਿਲਣ ਤੋਂ ਪ੍ਰਹੇਜ਼ ਕਰਨ ਤੇ ਸਿਹਤ ਦਾ ਖਿਆਲ ਰੱਖਣ। ਕੋਰੋਨਾ ਵਾਇਰਸ ਕਾਰਨ ਆਉਣ ਵਾਲੇ ਸਮੇਂ ਵਿਚ ਲੋਕਾਂ ਦੇ ਆਵਾਜਾਈ, ਖਾਣ-ਪੀਣ, ਘੁੰਮਣ-ਫ਼ਿਰਨ, ਸਾਮਾਜਿਕ ਮੇਲ-ਜੋਲ ਅਤੇ ਕੰਮ ਕਾਜ ਸਬੰਧੀ ਵਿਵਹਾਹਰ ਅਤੇ ਆਦਤਾਂ ਵਿਚ ਵੀ ਬਦਲਾਅ ਲਿਆਉਣਾ ਪਵੇਗਾ। ਨਾਲ ਹੀ ਕੰਪਨੀਆਂ ਲਈ ਅਤੇ ਅਰਥਵਿਵਸਥਾ ਦੇ ਦੂਜੇ ਸੈਕਟਰਾਂ ਲਈ ਵੀ ਬਹੁਤ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ। ਕੋਰੋਨਾਵਾਇਰਸ ਦੇ ਫ਼ੈਲਣ ਤੋਂ ਬਾਅਦ ਹੁਣ ਕੰਪਨੀਆਂ ਅਤੇ ਮੁਲਾਜ਼ਮ ਦੋਵੇਂ ਹੀ ਚੌਕਸ ਹਨ। ਆਈਟੀ ਤੋਂ ਇਲਾਵਾ ਹੋਰਨਾਂ ਸੈਕਟਰ ਦੀਆਂ ਕੰਪਨੀਆਂ ਵੀ ਆਪਣੇ ਮੁਲਾਜ਼ਮਾਂ ਨੂੰ ਘਰੋਂ ਹੀ ਕੰਮ ਕਰਨ ਦੀ ਇਜਾਜ਼ਤ ਦੇ ਰਹੀਆਂ ਹਨ। ਭਾਰਤ ਦੀ ਆਬਾਦੀ ਵੱਧ ਹੈ ਤੇ ਗਰੀਬ ਮੁਲਕ ਵੀ ਹੈ, ਅਜਿਹੇ ਵਿਚ ਲੋਕਾਂ ਨੂੰ ਫ਼ਿਰ ਤੋਂ ਪਬਲਿਕ ਟਰਾਂਸਪੋਰਟ ਦੀ ਵਰਤੋਂ ਸ਼ੁਰੂ ਕਰਨੀ ਹੋਵੇਗੀ। ਪਰ ਰੇਲਵੇ, ਮੈਟਰੋ ਅਤੇ ਬੱਸਾਂ ਵਰਗੇ ਸਾਧਨਾਂ ਨੂੰ ਚਲਾਉਣ ਵਾਲਿਆਂ ਨੂੰ ਸਾਫ਼-ਸਫ਼ਾਈ ’ਤੇ ਕਿਤੇ ਵੱਧ ਫ਼ੋਕਸ ਕਰਨਾ ਹੋਵੇਗਾ। ਫਿਲਹਾਲ ਪੂਰੀ ਦੁਨੀਆਂ ਵਿਚ ਟ੍ਰੈਵਲ ’ਤੇ ਪਾਬੰਦੀਆਂ ਹਨ।

ਦੁਨੀਆਂ ਭਰ ਵਿੱਚ ਸਕੂਲ ਅਤੇ ਯੂਨੀਵਰਸਿਟੀਜ਼ ਇਸ ਗੱਲ ਦੀ ਕੋਸ਼ਿਸ਼ ਵਿਚ ਹਨ ਕਿ ਪੜ੍ਹਾਈ ਦੇ ਤਰੀਕਿਆਂ ਨੂੰ ਬਦਲਿਆ ਜਾਵੇ। ਵਰਚੁਅਲ ਕਲਾਸਾਂ ਦਾ ਇਸਤੇਮਾਲ ਤੇਜ਼ੀ ਨਾਲ ਵੱਧ ਰਿਹਾ ਹੈ। ਵਿਸ਼ਵ ਦੀਆਂ ਕਈ ਯੂਨੀਵਰਸਿਟੀ ਹੁਣ ਤੋਂ ਹੀ ਆਨਲਾਈਨ ਪੜ੍ਹਾਈ ਸ਼ੁਰੂ ਕਰ ਦੇਣਗੀਆਂ। ਭੀੜ ਵਾਲੀਆਂ ਥਾਵਾਂ ਤੋਂ ਕੋਰੋਨਾਵਾਇਰਸ ਦੇ ਫ਼ੈਲਣ ਦੇ ਖ਼ਤਰੇ ਕਾਰਨ ਲੋਕ ਹੁਣ ਅਜਿਹੀਆਂ ਥਾਵਾਂ ਮੌਲਜ਼, ਸਿਨੇਮਾਘਰਾਂ, ਸਕੂਲਾਂ, ਕਾਲਜਾਂ ’ਤੇ ਜਾਣ ਤੋਂ ਬਚਣਗੇ। ਕੋਰੋਨਾਵਾਇਰਸ ਨੇ ਸਾਫ਼-ਸਫ਼ਾਈ ਅਤੇ ਹਾਇਜੀਨ ਦੀ ਅਹਿਮੀਅਤ ਨੂੰ ਸਾਬਤ ਕੀਤਾ ਹੈ। ਭਾਰਤ ਵਿੱਚ ਅਜੇ ਤੱਕ ਹਾਇਜੀਨ ਦੇ ਮਾਪਦੰਡ ਵਿਕਸਤ ਦੇਸਾਂ ਵਾਂਗ ਨਹੀਂ ਹਨ। ਪਰ ਹੁਣ ਇਸ ਵੱਲ ਧਿਆਨ ਦੇਣਾ ਪਵੇਗਾ। ਰੈਸਟੋਰੈਂਟ ਅਤੇ ਹੋਟਲਾਂ ਨੂੰ ਵੀ ਆਪਣੇ ਸਾਫ ਸਫਾਈ ਦੇ ਸਟੈਂਡਰਡ ਉ¤ਤੇ ਧਿਆਨ ਦੇਣਾ ਪਵੇਗਾ। ਨਹੀਂ ਤਾਂ ਇਹ ਕਾਰੋਬਾਰ ਨਹੀਂ ਚਲ ਸਕਣਗੇ। ਯਾਦ ਰਹੇ ਕਿ ਇਹ ਕਾਰੋਬਾਰ 90 ਫੀਸਦ ਤੱਕ ਹੇਠਾਂ ਆ ਚੁੱਕਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਮਨੁੱਖ ਨੂੰ ਕੁਦਰਤ ਵਿਕਾਸ ਨੂੰ ਅਪਨਾਉਣਾ ਪਵੇਗਾ ਤੇ ਜਿਹੜਾ ਕੁਦਰਤੀ ਵਿਕਾਸ ਨਹੀਂ ਹੋਵੇਗਾ, ਉਹ ਮਨੁੱਖਤਾ ਦੀ ਤਬਾਹੀ ਕਰੇਗਾ। ਭਾਰਤ ਵਿਚ ਅੱਗੇ ਹੀ ਭ੍ਰਿਸ਼ਟ ਅਫਸਰਸ਼ਾਹੀ ਤੇ ਸਿਆਸਤ ਕਾਰਨ ਵਾਤਾਵਰਨ ਤਬਾਹ ਹੋ ਚੁੱਕਾ ਹੈ। ਇਸ ਬਾਰੇ ਹੁਣ ਲੋਕਾਂ ਨੂੰ ਸੁਚੇਤ ਹੋਣਾ ਪਵੇਗਾ ਕਿ ਉਹ ਕਿਹੋ ਜਿਹੀ ਸਿਆਸਤ, ਕਿਹੋ ਜਿਹੀ ਅਫਸਰਸ਼ਾਹੀ ਚਾਹੁੰਦੇ ਹਨ, ਜੋ ਉਨ੍ਹਾਂ ਦੇ ਭਵਿੱਖ ਲਈ ਯੋਗ ਹੋਵੇ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।