ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਗਾਇਕ ਗੁਰਦਾਸ ਮਾਨ ਦਾ ਕੰਸਰਟ ਮੁਲਤਵੀ

ਭਾਰਤ ਤੇ ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਗਾਇਕ ਗੁਰਦਾਸ ਮਾਨ ਦਾ ਕੰਸਰਟ ਮੁਲਤਵੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ: ਭਾਰਤ-ਕੈਨੇਡਾ ਵਿਚਾਲੇ ਚੱਲ ਰਹੇ ਵਿਵਾਦ ਦੇ ਚੱਲਦਿਆਂ ਗਾਇਕ ਗੁਰਦਾਸ ਮਾਨ ਦਾ ਕੈਨੇਡਾ ਵਿੱਚ ਹੋਣ ਵਾਲਾ ਕੰਸਰਟ ਕੁਝ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।ਸੋਸ਼ਲ ਮੀਡੀਆ 'ਤੇ ਆਪਣੇ ਕੰਸਰਟ ਬਾਰੇ ਅਪਡੇਟ ਸ਼ੇਅਰ ਕਰਦੇ ਹੋਏ, ਗਾਇਕ ਦੀ ਟੀਮ ਨੇ ਕਿਹਾ ਹੈ ਕਿ, ਸਾਨੂੰ ਇਹ ਦੱਸਦੇ ਹੋਏ ਦੁੱਖ ਹੋ ਰਿਹਾ ਹੈ ਕਿ ਗੁਰਦਾਸ ਮਾਨ ਦਾ ਇਸ ਮਹੀਨੇ ਹੋਣ ਵਾਲਾ 'ਅਖੀਆਂ ਉਦਕਦੀਆਂ' ਕੈਨੇਡਾ ਦਾ ਦੌਰਾ ਮੁਲਤਵੀ ਕਰ ਦਿੱਤਾ ਗਿਆ ਹੈ।ਇਸ ਸਮੇਂ ਦੋਵਾਂ ਦੇਸ਼ਾਂ ਵਿਚਕਾਰ ਰਾਜਨੀਤਿਕ ਵਿਵਾਦ ਦੇ ਕਾਰਨ ਅਤੇ ਅਚਨਚੇਤ ਹਾਲਾਤਾਂ ਨੂੰ ਧਿਆਨ ਨਾਲ ਵਿਚਾਰਨ ਅਤੇ ਮੁਲਾਂਕਣ ਕਰਨ ਤੋਂ ਬਾਅਦ, ਇਹ ਨਿਸ਼ਚਤ ਕੀਤਾ ਗਿਆ ਹੈ ਕਿ ਸਮਾਗਮ ਨੂੰ ਰੱਦ ਕਰਨਾ ਇਸ ਸਮੇਂ ਜ਼ਰੂਰੀ ਹੈ। ਇਥੇ ਜ਼ਿਕਰਯੋਗ ਹੈ ਕਿ ਕੈਨੇਡਾ ਦੇ ਕਾਫੀ ਸਿਖ ਉਸ ਦੀ ਹਿੰਦੀ ਨਾਲ ਹਮਦਰਦੀ ਕਾਰਣ ਨਰਾਜ਼ ਹਨ।ਉਸ ਦੇ ਸਮਾਗਮਾਂ ਦਾ ਵਿਰੋਧ ਕਰ ਰਹੇ ਹਨ।