ਜਰਮਨ ਚੋਣਾਂ ਬਨਾਮ ਪੰਜਾਬੀ ਭਾਈਚਾਰਾ

ਜਰਮਨ ਚੋਣਾਂ ਬਨਾਮ ਪੰਜਾਬੀ ਭਾਈਚਾਰਾ

ਇਹਨਾਂ ਰਾਸ਼ਟਰੀ ਚੋਣਾਂ ਚ, ਸਾਡੇ ਪੰਜਾਬੀ ਵੀ ਬੜੀ ਦਿਲਚਸਪੀ ਦਿਖਾ ਰਹੇ ਹਨ

ਜਰਮਨ ਵਿੱਚ 26 ਸਤੰਬਰ ਐਤਵਾਰ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਤੇ ਸਥਿਤੀ ਬੜੀ ਗੁੰਝਲ਼ਦਾਰ ਬਣੀ ਹੋਈ ਹੈ ਕੋਈ ਕਿਆਸ ਅਰਾਈ ਲਾਉਣੀ ਕੰਧ ਨਾਲ ਸਿਰ ਮਾਰਨ ਵਾਂਗ ਹੈ ! ਹਿੰਦੁਸਤਾਨ ਵਾਂਗ ਭਰੋਸੇਯੋਗ ਸੂਤਰ ਜਰਮਨ ਵਿੱਚ ਹੈ ਨਹੀਂ ਜੋ ਗਲਤ ਟੇਵਾ ਲਾ ਦੇਣ ! ਮੇਰਾ ਸਾਰਾ ਦਿਨ ਜਰਮਨਾਂ ਨਾਲ ਵਾਹ ਵਾਸਤਾ ਰਹਿੰਦਾ ਹੈ ਅਜੇ ਤੱਕ ਤਾਂ ਇਹੋ ਹੀ ਸੁਣਿਆ ਹੈ ਕਿ ਜਰਮਨ ਕਾਂਸਲਰ ਦੇ ਅਹਦੇ ਲਈ ਉਮੀਦਵਾਰ ਦੋ ਨਰ ਤੇ ਇਕ ਮਾਦਾ ਤਿੰਨੇ ਹੀ ਨਾਂ ਕਾਬਲ ਹਨ । ਕਈਆਂ ਤੇ ਟੈਕਸ ਧਾਂਦਲੀਆਂ ਦਾ ਦੋਸ਼ ਵੀ ਹੈ ! ਖ਼ੈਰ ਵੋਟਾਂ ਤੇ ਲੋਕਾਂ ਪਾਉਣੀਆਂ ਹੀ ਹਨ ! ਜਰਮਨ ਵੀ ਇੰਡੀਆ ਵਾਂਗ ਕਈ ਲੋਕਾਂ ਦੀਆਂ ਪਿੱਤਰੀ ਪਾਰਟੀਆਂ ਹਨ ਜਿਨਾਂ ਨੂੰ ਉਹ ਅੱਖਾਂ ਮੀਟ ਕਿ ਵੋਟਾਂ ਪਾਉੰਦੇ ਹੀ ਹਨ ਜਿੱਦਾਂ ਪੁਰਾਣਾ ਪੇਂਡੂ ਤਬਕਾ CDU ਦਾ ਭਗਤ ਹੈ ਤੇ ਕੁਹ  SPD ਦਾ ! ਇਹ ਦੋਵੇਂ ਹੀ ਪ੍ਰਮੁਖ ਪਾਰਟੀਆਂ ਹਨ ਬਾਕੀ Linke, FDP ਤੇ ਗਰੀਨ ਪਾਰਟੀ ਦੀ ਹੋੰਦ ਵੀ ਸਹੀ ਹੈ ਕੁਹ ਕੁ ਨਾਂ ਹੋਈਆਂ ਬਰਾਬਰ ਕੱਟੜ ਰਾਸ਼ਟਰਵਾਦੀ ਪਾਰਟੀਆਂ ਵੀ ਹਨ ਜਿਨਾਂ ਨੂੰ ਵਿਦੇਸ਼ੀ ਹੀ ਨਹੀਂ ਜ਼ਿਆਦਾਤਰ ਜਰਮਨ ਵੀ ਨਫ਼ਰਤ ਕਰਦੇ ਹਨ ।

ਇੱਥੇ ਲੋਕਾਂ ਦੀ ਇਕ ਵਿਸ਼ੇਸ਼ਤਾ ਹੈ ਕਿ ਇਹ ਸੰਵਾਦ ਹਰ ਵਿਸ਼ੇ ਤੇ ਰਚਾਕੇ ਤਾਹਨੂੰ ਹਰ ਕਿਸੇ ਦੀ ਘਾਟ ਤੇ ਖ਼ੂਬੀ ਬਾਰੇ ਦੱਸ ਦੇਣਗੇ ਪਰ ਵੋਟ ਪਾਉਣ ਨੂੰ ਕਦੇ ਨਹੀਂ ਕਹਿਣਗੇ ਕਿ ਕਿਹਨੂੰ ਪਾਉਣੀ ਤੇ ਕਿਹਨੂੰ ਨਹੀਂ ! ਜੇ ਕੋਈ ਮੇਰੇ ਵਰਗਾ ਕਿਹੇ ਵਾਕਫ਼ਰਾਰ ਪੁੱਛੇ ਕਿ ਵੋਟ ਕਿਹਨੂੰ ਪਾਉਣੀ ਤਾਂ ਓਹ Wahl Geheimnis ਚੋਣ ਗੁਪਤ ਜਾਂ ਗੁਪਤ ਪਸੰਦ ਕਹਿ ਕਿ ਹੱਸ ਪੈੰਦੇ ਹਨ ਪਰ ਦੱਸਦੇ ਨਹੀਂ ! ਇੱਥੋਂ ਤੱਕ ਕਿ ਘਰ ਦੇ ਜੀਅ ਵੀ ਇਕ ਦੂਜੇ ਨੂੰ ਨਹੀਂ ਪੁੱਛਦੇ ਕਿ ਕਿੱਥੇ ਮੱਤ-ਦਾਨ ਕਰਨੀ ! (ਤੇ ਆਪਣੇ ਪੰਜਾਬ ਚ, ਟਰੈਕਟਰ ਟ੍ਰਾਲੀਆਂ ਕਾਰਾਂ ਤੇ ਕਾਲੀਆਂ ਕਾਂਗਰਸੀਆਂ ਦੇ ਝੰਡੇ ਸਟਿੱਕਰ ਏਥੋਂ ਤਕੱ ਡੇਢ ਸੌ ਰੁਪਏ ਦੇ ਕੱਟੇ ਤੇ ਕਮਲ ਦਾ ਟੈਟੂ ਬਣਾਈ ਫਿਰਨਗੇ ) ਖ਼ੈਰ ਸੋਹਣੀ ਗੱਲ ਹੈ ਇਹਨਾਂ ਰਾਸ਼ਟਰੀ ਚੋਣਾਂ ਚ, ਸਾਡੇ ਪੰਜਾਬੀ ਵੀ ਬੜੀ ਦਿਲਚਸਪੀ ਦਿਖਾ ਰਹੇ ਹਨ ਜੋ ਇੰਗਲੈਂਡ ਅਮਰੀਕਾ ਤੇ ਕਨੇਡਾ ਵਾਂਗ ਬੜੀ ਦੇਰ ਪਹਿਲਾਂ ਦਿਖਾਉਣੀ ਚਹੀਦੀ ਸੀ ਪਰ ਵਿਚਾਰਿਆਂ ਨੂੰ ਗੁਰੂ ਦੀ ਗੋਲਕ ਨੇ ਆਪਣੇ ਤੋਂ ਦੂਰ ਨਹੀਂ ਜਾਣ ਦਿੱਤਾ ! ਚਲੋ ਦੇਰ ਆਏ ਦਰੁਸਤ ਆਏ ! ਪਿੱਛਲੇ ਦਿਨੀ ਨਗਰ ਚੋਣਾਂ ਦੌਰਾਨ ਕੁਹ ਦਸਤਾਰਧਾਰੀ ਸਿੰਘ ਤੇ ਪੰਜਾਬਣ ਭੈਣ ਦੀ ਜਿੱਤ ਨੇ ਇਕ ਨਵੀਂ ਪਿਰਤ ਪਾਈ ਹੈ ਤੇ ਲੋਕਾਂ ਵਿੱਚ ਜਰਮਨ ਰਾਜਨੀਤੀ ਪ੍ਰਤੀ ਉਤਸ਼ਾਹ ਜਾਗਿਆ ਹੈ ਏਥੇ ਇਸ ਨਵੀਂ ਪਿਰਤ ਪਾਉਣ ਲਈ ਮਝੈਲ ਸਿੰਘਾਂ ਅਵਤਾਰ ਸਿੰਘ ਹੁੰਦਲ, ਬਿੱਟੂ ਸਰਾਓ, ਦਵਿੰਦਰ ਸੁਲਤਾਨਵਿੰਡ ਤੇ ਦੁਆਬੀਏ ਭਰਾ ਕੁਲਵਿੰਦਰ ਤੇ ਰਾਣਾ ਨਾਹਲ ਵਧਾਈ ਦੇ ਪਾਤਰ ਹਨ ਜਿਨਾਂ ਪਤਵੰਤਿਆਂ ਨੂੰ ਗੋਲਕ ਵੱਲੋਂ ਹਟਾਕੇ ਨਵੀਂ ਆਹਰੇ ਲਾਇਆ ! ਤੇ ਸਿੰਘਾਂ ਦੀ ਰਾਜਨੀਤੀ ਵਿੱਚ ਵੱਖਰੀ ਪਹਿਚਾਣ ਬਣੀ ! ਪਿੱਛਲੇ ਦਿਨੀ ਵੱਖੋ ਵੱਖ ਪਾਰਟੀਆਂ ਦਾ ਪੰਜਾਬੀ ਭਾਈਚਾਰੇ ਨਾਲ ਰਾਬਤਾ ਕਾਇਮ ਕਰਨਾ ਵੀ ਪੰਜਾਬੀ ਵੋਟ ਬੈੰਕ ਹੈ ! ਕੁਹ ਦਿਨ ਪਹਿਲਾਂ SPD ਤੇ ਫਿਰ CDU ਵਰਗੀ ਪ੍ਰਮੁਖ ਪਾਰਟੀ ਨਾਲ ਸੰਵਾਦ ਰਚਾਉਣਾ ਸਮੇ ਦੀ ਲੋੜ ਸੀ ਜੋ ਬੜੀ ਕਾਮਯਾਬ ਰਹੀ ! ਬੀਤੇ ਦਿਨ ਇੰਮਪੀਰੀਅਲ ਹੋਟਲ ਦੇ ਮਾਲਕ ਅਸ਼ਵਨੀ ਕੁਮਾਰ ਤਿਵਾੜੀ ਜੋ ਫਰੈੰਕਫੋਰਟ ਦੇ ਚੁਣੇ ਹੋਏ ਨੁਮਾਇੰਦੇ ਨੇ ਦੇ ਯਤਨਾਂ ਸਦਕਾ CDU ਦੇ ਸਰਬਰਾਹ Axel Kaufmann ਨਾਲ ਸਾਡੇ ਸ਼ਹਿਰ ਦੇ ਪਤਵੰਤਿਆਂ ਦੀ ਇਕ ਮਿਲਣੀ ਦਾ ਅਯੋਜਨ ਕੀਤਾ ਗਿਆ ! ਮੌਜੂਦਾ ਮੈੰਬਰ ਪਾਰਲੀਮੈੰਟ ਨਾਲ ਵਿਸ਼ੇਸ਼ ਕਰਕੇ ਕਿਸਾਨ ਮੋਰਚੇ ਤੇ ਉਸ ਵਿੱਚ ਛੇ ਸੌ ਤੋਂ  ਵੱਧ ਜਾਨਾਂ ਗਵਾ ਚੁੱਕੇ ਕਿਸਾਨਾਂ ਬਾਰੇ ਚਰਚਾ ਹੋਈ ਜੋ ਉਹਨਾਂ ਬੜੇ ਗਹੁ ਨਾਲ ਸੁਣੀ ਤੇ ਜਾਨਾਂ ਗਵਾ ਕਿਸਾਨਾਂ ਬਾਰੇ ਅਫ਼ਸੋਸ ਜ਼ਾਹਰ ਕੀਤਾ ਤੇ ਕਿਹਾ ਕਿ ਓਹ ਇਸ ਬਾਰੇ ਅਣਜਾਣ ਹੈ ਕਿੰਓਕਿ ਅੰਤਰਰਾਸ਼ਟਰੀ ਮੀਡੀਆ ਇਹ ਸੱਭ ਵਿਖਾ ਨਹੀਂ ਰਿਹਾ ! ਓਸਨੇ ਚੋਣਾਂ ਤੋ ਬਾਅਦ ਮਿਲਣ ਦਾ ਤੇ ਇਹ ਮਸਲਾ ਚੁੱਕਣ ਦਾ ਵਾਦਾ ਵੀ ਕੀਤਾ ! ਇਸੇ ਤਰਾਂ ਪੰਜਾਬੀਆਂ ਨੇ ਹਰ ਮਸਲੇ ਤੇ ਦਰਪੇਸ਼ ਆ ਰਹੀਆਂ ਮੁਸ਼ਕਲਾਂ ਉੱਪਰ ਖੁੱਲ ਕੇ ਚਰਚਾ ਕੀਤੀ ਜੋ ਭਵਿੱਖ ਵਿੱਚ ਕਾਰਗਾਰ ਸਿੱਧ ਹੋਵੇਗੀ ! ਜਿਸ ਤਰਾਂ ਸਾਡੀ ਨਵੀਂ ਪੀੜੀ ਰਾਜਨੀਤਕ ਲੋਕਾਂ ਨਾਲ ਸੰਵਾਦ ਰਚਾ ਰਹੀ ਹੈ ਇਕ ਬੜਾ ਸੋਹਣਾ ਸ਼ੁੱਭ ਤੇ ਆਸ਼ਾਵਾਦੀ ਅਗਾਜ਼ ਹੈ ਸਾਰੇ ਪੰਜਾਬੀ ਜਿਨਾਂ ਨੇ ਬੀਤੇ ਦਿਨੀ ਵੱਖ ਵੱਖ ਪਾਰਟੀਆਂ ਨਾਲ ਰਾਬਤਾ ਕਰਕੇ ਸੰਬੰਧ ਬਣਾ ਕੇ ਨਵੀਂ ਸੁਰੂਆਤ ਕੀਤੀ ਹੈ ਵਧਾਈ ਦੇ ਪਾਤਰ ਹਨ ! ਇਸੇ ਤਰਾਂ ਕੱਲ ਔਫਨਬਾਗ ਗੁਰੂ ਘਰ ਵੀ ਆਪਣੇ  ਪੰਜਾਬੀਆਂ ਨੇ ਇਕ ਮੀਟੰਗ ਰੱਖੀ ਸੀ ਤੇ ਆਪਣੇ ਮਸਲਿਆਂ ਤੋ ਉੱਥੋਂ ਦੇ ਉਮੀਦਵਾਰ ਨੂੰ ਜਾਣੂ ਕਰਾਇਆ ਸੱਭ ਵਧਾਈ ਦੇ ਪਾਤਰ ਹਨ ! ਗੁਰੂ ਕਿਰਪਾ ਕਰੇ ਭਵਿੱਖ ਵਿੱਚ ਏਥੋਂ ਦੀਆਂ ਪਾਰਲੀਮੈਂਟਾਂ ਚ, ਵੀ ਪੰਜਾਬੀ ਗੱਜਣ ! 

ਅਵਤਾਰ ਸਿੰਘ ਹੁੰਦਲ 

ਅਰਪਿੰਦਰ ਸਿੰਘ ਬਿੱਟੂ