ਅਮਰੀਕਾ ਵਿਚ ਬਰਫ਼ੀਲੇ ਤੂਫਾਨ ਦੌਰਾਨ ਵਾਪਰੇ ਸੜਕ ਹਾਦਸੇ ਵਿਚ ਹਰਿਆਣਾ ਦੇ ਨੌਜਵਾਨ ਦੀ ਮੌਤ

ਅਮਰੀਕਾ ਵਿਚ ਬਰਫ਼ੀਲੇ ਤੂਫਾਨ ਦੌਰਾਨ ਵਾਪਰੇ ਸੜਕ ਹਾਦਸੇ ਵਿਚ ਹਰਿਆਣਾ ਦੇ ਨੌਜਵਾਨ ਦੀ ਮੌਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ 28 ਦਸੰਬਰ (ਹੁਸਨ ਲੜੋਆ ਬੰਗਾ)- ਅਮਰੀਕਾ ਦੇ ਜਿਆਦਾਤਰ ਹਿੱਸੇ ਵਿਚ ਆਏ ਭਿਆਨਕ ਬਰਫ਼ੀਲੇ ਤੂਫਾਨ ਤੇ ਹੋ ਰਹੀ ਭਾਰੀ ਬਰਫ਼ਬਾਰੀ ਦੌਰਾਨ ਵਾਪਰੇ ਸੜਕ ਹਾਦਸੇ ਵਿਚ 26 ਸਾਲਾ ਇਕ ਭਾਰਤੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਪ੍ਰੀਤ ਸਿੰਘ ਵਜੋਂ ਹੋਈ ਹੈ ਜੋ ਪਿਹੋਵਾ (ਹਰਿਆਣਾ) ਦਾ ਰਹਿਣ ਵਾਲਾ ਸੀ। ਉਹ ਹਾਲ ਹੀ ਵਿਚ ਕੁਈਨਜ (ਨਿਊਯਾਰਕ) ਆ ਕੇ ਰਹਿਣ ਲੱਗ ਪਿਆ ਸੀ। ਉਸ ਨਾਲ ਹਾਦਸਾ ਉਸ ਸਮੇ ਵਾਪਰਿਆ ਜਦੋਂ ਉਹ ਇੰਡਿਆਨਾ ਜਾ ਰਿਹਾ ਸੀ। ਕਲੇਰੀਆਨ ਕਾਊਂਟੀ ਦੇ ਕੋਰੋਨਰ ਅਧਿਕਾਰੀ ਡੈਨ ਸ਼ਿੰਗਲ ਡੈਕਰ ਨੇ ਦੱਸਿਆ ਕਿ ਭਾਰਤੀ ਨੌਜਵਾਨ ਨਾਲ ਹਾਦਸਾ ਕਲੇਰੀਆਨ ਟਾਊਨਸ਼ਿੱਪ ਦੇ ਪੱਛਮ ਵਿਚ ਇੰਟਰ ਸਟੇਟ 80 ਉਪਰ ਉਸ ਵੇਲੇ ਵਾਪਰਿਆ ਜਦੋਂ ਇਕ ਟਰੱਕ ਉਸ ਵਿਚ ਆ ਵੱਜਾ। ਉਸ ਨੂੰ ਨੇੜੇ ਦੇ ਹਸਪਤਾਲ ਵਿਚ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਉਪਰੰਤ ਇੰਟਰ ਸਟੇਟ 80 ਤਕਰੀਬਨ 12 ਘੰਟੇ ਬੰਦਾ ਰਿਹਾ। ਪਤਾ ਲੱਗਾ ਹੈ ਕਿ ਮਨਪ੍ਰੀਤ ਸਿੰਘ ਆਪਣੇ ਮਾਤਾ-ਪਿਤਾ ਦੀ ਇਕਲੌਤੀ ਔਲਾਦ ਸੀ।