ਮਹਾਰਾਣੀ ਜਿੰਦਾ ਦਾ ਕਿਰਦਾਰ ਨਿਭਾਉਣ ਵਾਲੀ ਸ਼ਬਾਨਾ ਆਜ਼ਮੀ ਸੜਕ ਹਾਦਸੇ 'ਚ ਜ਼ਖਮੀ ਹੋਈ

ਮਹਾਰਾਣੀ ਜਿੰਦਾ ਦਾ ਕਿਰਦਾਰ ਨਿਭਾਉਣ ਵਾਲੀ ਸ਼ਬਾਨਾ ਆਜ਼ਮੀ ਸੜਕ ਹਾਦਸੇ 'ਚ ਜ਼ਖਮੀ ਹੋਈ

ਚੰਡੀਗੜ੍ਹ: ਬਾਲੀਵੁੱਡ ਅਦਾਕਾਰਾ ਅਤੇ ਪੰਜ਼ਾਬ ਦੇ ਆਖਰੀ ਮਹਾਰਾਜੇ ਦਲੀਪ ਸਿੰਘ 'ਤੇ ਬਣੀ ਫਿਲਮ 'ਬਲੈਕ ਪ੍ਰਿੰਸ' ਵਿਚ ਮਹਾਰਾਣੀ ਜਿੰਦ ਕੌਰ ਦਾ ਕਿਰਦਾਰ ਨਿਭਾਉਣ ਵਾਲੇ ਸ਼ਬਾਨਾ ਆਜ਼ਮੀ ਅੱਜ ਮੁੰਬਈ-ਪੂਨੇ ਸੜਕ 'ਤੇ ਹਾਦਸੇ ਦਾ ਸ਼ਿਕਾਰ ਹੋ ਗਏ। ਸ਼ਬਾਨਾ ਆਜ਼ਮੀ ਆਪਣੀ ਸਫਾਰੀ ਕਾਰ 'ਚ ਮੁੰਬਈ ਵੱਲ ਜਾ ਰਹੀ ਸੀ ਜਦੋਂ ਇਹ ਹਾਦਸਾ ਵਾਪਰਿਆ। ਸ਼ਬਾਨਾ ਦੀ ਕਾਰ ਦੀ ਇੱਕ ਟਰੱਕ ਨਾਲ ਟੱਕਰ ਹੋ ਗਈ। ਸ਼ਬਾਨਾ ਨੂੰ ਜ਼ਖਮੀ ਹਾਲਤ 'ਚ ਹਸਪਤਾਲ ਲਿਜਾਇਆ ਗਿਆ।

ਸ਼ਬਾਨਾ ਆਜ਼ਮੀ ਦੇ ਪਤੀ ਅਤੇ ਗੀਤਕਾਰ ਜਾਵੇਦ ਅਖਤਰ ਉਹਨਾਂ ਦੇ ਪਿੱਛੇ ਦੂਜੀ ਕਾਰ ਵਿਚ ਆ ਰਹੇ ਸਨ। ਸੂਤਰਾਂ ਮੁਤਾਬਕ ਸ਼ਬਾਨਾ ਆਜ਼ਮੀ ਦਾ ਗੰਭੀਰ ਸੱਟ ਤੋਂ ਬਚਾਅ ਰਿਹਾ ਹੈ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।