ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਜ਼ੇਲ੍ਹ ਤੋਂ ਰਿਹਾਈ ਲਈ ਰਾਹ ਬਣਾਇਆ

ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਜ਼ੇਲ੍ਹ ਤੋਂ ਰਿਹਾਈ ਲਈ ਰਾਹ ਬਣਾਇਆ
ਸੱਜਣ ਕੁਮਾਰ

ਨਵੀਂ ਦਿੱਲੀ: ਨਵੰਬਰ 1984 ਵਿੱਚ ਭਾਰਤ ਸਰਕਾਰ ਦੀ ਸ਼ਹਿ 'ਤੇ ਹਿੰਦੁਸਤਾਨ ਵਿੱਚ ਹੋਏ ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਣ ਲਈ ਲਗਾਤਾਰ ਕੋਸ਼ਿਸ਼ਾਂ ਹੋ ਰਹੀਆਂ ਹਨ ਤੇ ਹੁਣ ਜਦੋਂ ਉਸਦੀ ਜ਼ਮਾਨਤ ਅਪੀਲ 'ਤੇ ਸੁਣਵਾਈ ਕਰਨ ਲਈ ਸੁਪਰੀਮ ਕੋਰਟ ਤਿਆਰ ਹੋ ਗਈ ਹੈ ਤਾਂ ਸੱਜਣ ਕੁਮਾਰ ਵੱਲੋਂ ਆਪਣੀ ਸਿਹਤ ਦੀ ਜਾਂਚ ਲਈ ਦਿੱਤੀ ਅਰਜ਼ੀ ਨੂੰ ਵੀ ਸੁਪਰੀਮ ਕੋਰਟ ਨੇ ਪ੍ਰਵਾਨ ਕਰਦਿਆਂ ਉਸਦੀ ਸਿਹਤ ਜਾਂਚ ਏਮਜ਼ ਦੇ ਡਾਕਟਰਾਂ ਦੇ ਪੈਨਲ ਤੋਂ ਕਰਾਉਣ ਲਈ ਕਿਹਾ ਹੈ। ਡਾਕਟਰਾਂ ਦੀ ਇਹ ਟੀਮ ਚਾਰ ਹਫਤਿਆਂ ਵਿੱਚ ਆਪਣੀ ਰਿਪੋਰਟ ਦਵੇਗੀ। 

ਸੁਪਰੀਮ ਕੋਰਟ ਦੇ ਜੱਜ ਐਸਐਸ ਬੋਬੜੇ ਦੀ ਅਗਵਾਈ ਵਾਲੇ ਮੇਜ ਨੇ ਕਿਹਾ ਹੈ ਕਿ ਉਹ ਸੱਜਣ ਕੁਮਾਰ ਦੀ ਜ਼ਮਾਨਤ ਦੀ ਅਪੀਲ 'ਤੇ ਸੁਣਵਾਈ ਅਗਲੇ ਸਾਲ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕਰੇਗਾ। ਪਰ ਸੱਜਣ ਕੁਮਾਰ ਨੇ ਆਪਣੀ ਸਿਹਤ ਦੇ ਅਧਾਰ 'ਤੇ ਜਲਦ ਸੁਣਵਾਈ ਦੀ ਅਪੀਲ ਕੀਤੀ ਸੀ ਜਿਸ ਬਾਰੇ ਹੁਣ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਸਾਫ ਹੋਵੇਗਾ ਕਿ ਅਦਾਲਤ ਉਸਦੀ ਜ਼ਮਾਨਤ ਬਾਰੇ ਕੀ ਫੈਂਸਲਾ ਕਰਦੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।