ਬਿ੍ਟਿਸ਼ ਕੋਲੰਬੀਆ ਵਿਚ ਰਵੀ ਸਿੰਘ ਪਰਮਾਰ ਵਿਧਾਇਕ ਚੁਣੇ ਗਏ

ਬਿ੍ਟਿਸ਼ ਕੋਲੰਬੀਆ ਵਿਚ ਰਵੀ ਸਿੰਘ ਪਰਮਾਰ ਵਿਧਾਇਕ ਚੁਣੇ ਗਏ

ਸੂਬੇ ਵਿਚ ਪੰਜਾਬੀ ਵਿਧਾਇ ਕਾਂ ਦੀ ਗਿਣਤੀ 10 ਹੋਈ 

ਅੰਮ੍ਰਿਤਸਰ ਟਾਈਮਜ਼ ਬਿਊਰੋ 

ਐਬਟਸਫੋਰਡ-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਵਿਧਾਨ ਸਭਾ ਹਲਕਾ ਲੈਂਗਫੋਰਡ-ਜੁਆਨ ਦੇ ਫੁਕਾ ਦੀ ਬੀਤੇ ਦਿਨੀਂ ਹੋਈ ਜ਼ਿਮਨੀ ਚੋਣ ਵਿਚ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ 29 ਸਾਲਾ ਪੰਜਾਬੀ ਨੌਜਵਾਨ ਰਵੀ ਸਿੰਘ ਪਰਮਾਰ ਵਿਧਾਇਕ ਚੁਣੇ ਗਏ ਹਨ । ਲੈਂਗਫੋਰਡ ਜੁਆਨ ਦੇ ਫੁਕਾ ਵਿਧਾਨ ਸਭਾ ਸੀਟ ਬਿ੍ਟਿਸ਼ ਕੋਲੰਬੀਆ ਦੇ 2 ਵਾਰ ਮੁੱਖ ਮੰਤਰੀ ਰਹੇ ਜੌਹਨ ਹੌਰਗਨ ਵਲੋਂ ਸਿਆਸਤ ਤੋਂ ਸੰਨਿਆਸ ਲੈਣ ਤੋਂ ਬਾਅਦ ਖਾਲੀ ਹੋਈ ਸੀ, ਜਿਸ ਦੀ ਬੀਤੇ ਦਿਨੀਂ ਜ਼ਿਮਨੀ ਚੋਣ ਹੋਈ ਸੀ ।ਜ਼ਿਲ੍ਹਾ ਹੁਸ਼ਿਆਰਪੁਰ ਦੇ ਮਾਹਿਲਪੁਰ ਨੇੜਲੇ ਪਿੰਡ ਜੰਗਲੀਆਣਾ ਨਾਲ ਸੰਬੰਧਿਤ ਰਵੀ ਸਿੰਘ ਪਰਮਾਰ 2014 ਵਿਚ ਪਹਿਲੀ ਵਾਰ ਸੂਕ ਸ਼ਹਿਰ ਦੇ ਸਕੂਲ ਬੋਰਡ ਦਾ ਟਰੱਸਟੀ ਚੁਣਿਆ ਗਿਆ ਸੀ, ਜਦੋਂ ਉਹ 20 ਸਾਲਾਂ ਦਾ ਸੀ | ਉਹ ਸੂਕ ਸਕੂਲ ਸਿੱਖਿਆ ਬੋਰਡ ਦਾ 3 ਵਾਰ ਟਰੱਸਟੀ ਤੇ 2 ਵਾਰ ਚੇਅਰਮੈਨ ਰਹਿ ਚੁੱਕਾ ਹੈ ਤੇ ਵਿਧਾਇਕ ਵਾਸਤੇ ਪਹਿਲੀ ਵਾਰ ਚੋਣ ਮੈਦਾਨ 'ਚ ਨਿੱਤਰਿਆ ਹੈ । ਰਵੀ ਸਿੰਘ ਪਰਮਾਰ ਦੀ ਜਿੱਤ ਨਾਲ ਸੂਬੇ ਵਿਚ ਪੰਜਾਬੀ ਵਿਧਾਇਕਾਂ ਦੀ ਗਿਣਤੀ 10 ਹੋ ਗਈ ਹੈ |

ਬਿ੍ਟਿਸ਼ ਕੋਲੰਬੀਆ ਦੇ ਇਤਿਹਾਸ 'ਚ ਇਹ ਪਹਿਲੀ ਵਾਰ ਹੈ ਕਿ ਸਾਰੇ 10 ਵਿਧਾਇਕ ਸੱਤਾਧਾਰੀ ਨਿਊ ਡੈਮੋਕ੍ਰੇਟਿਕ ਦੇ ਹਨ, ਜਿਨ੍ਹਾਂ ਵਿਚ ਇਕ ਸਪੀਕਰ, ਇਕ ਅਟਾਰਨੀ ਜਨਰਲ, 4 ਕੈਬਨਿਟ ਮੰਤਰੀ ਤੇ 2 ਸੰਸਦੀ ਸਕੱਤਰ ਹਨ |