ਆਪ ਪਾਰਟੀ ਦੇ ਸੰਘਰਸ਼ ਤੋਂ ਗਾਇਬ ਹੋਏ ਆਪ ਪਾਰਟੀ ਵਿੱਚ ਰਾਘਵ ਚੱਢਾ ਦਾ ਯੋਗਦਾਨ

ਆਪ ਪਾਰਟੀ ਦੇ ਸੰਘਰਸ਼ ਤੋਂ ਗਾਇਬ ਹੋਏ ਆਪ ਪਾਰਟੀ ਵਿੱਚ ਰਾਘਵ ਚੱਢਾ ਦਾ ਯੋਗਦਾਨ

ਸਾਲ 2013 ਵਿੱਚ, ਜਦੋਂ ਅੰਨਾ ਹਜ਼ਾਰੇ ਦਾ ਇੰਡੀਆ ਅਗੇਂਸਟ ਕਰੱਪਸ਼ਨ ਅੰਦੋਲਨ ਆਪਣੇ ਆਖਰੀ ਪੜਾਅ ਵਿੱਚ ਸੀ, ਰਾਘਵ ਚੱਢਾ ਦੀ ਮੁਲਾਕਾਤ ਅਰਵਿੰਦ ਕੇਜਰੀਵਾਲ ਨਾਲ ਹੋਈ।

ਪੇਸ਼ੇ ਤੋਂ ਚਾਰਟਰਡ ਅਕਾਊਂਟੈਂਟ ਰਾਘਵ ਚੱਢਾ ਉਸ ਸਮੇਂ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਪੜ੍ਹ ਕੇ ਭਾਰਤ ਪਰਤੇ ਸੀ।ਡੇਲੀ ਓ ਦੀ ਇੱਕ ਰਿਪੋਰਟ ਦੇ ਅਨੁਸਾਰ, ਪਾਰਟੀ ਵਿੱਚ ਰਾਘਵ ਚੱਢਾ ਦਾ ਪਹਿਲਾ ਕੰਮ ਐਡਵੋਕੇਟ ਰਾਹੁਲ ਮਹਿਰਾ ਦੀ ਸਹਾਇਤਾ ਕਰਨਾ ਸੀ, ਜਿਸ ਨੇ ਦਿੱਲੀ ਜਨਲੋਕਪਾਲ ਬਿੱਲ ਦਾ ਖਰੜਾ ਤਿਆਰ ਕੀਤਾ ਸੀ। ਇਹ ਜ਼ਿੰਮੇਵਾਰੀ ਉਨ੍ਹਾਂ ਨੂੰ ਅਰਵਿੰਦ ਕੇਜਰੀਵਾਲ ਨੇ ਸੌਂਪੀ ਸੀ।

ਰਾਘਵ ਚੱਢਾ ਪਾਰਟੀ ਦੇ ਸਭ ਤੋਂ ਨੌਜਵਾਨ ਬੁਲਾਰੇ ਬਣ ਗਏ ਅਤੇ ਥੋੜ੍ਹੇ ਸਮੇਂ ਵਿੱਚ ਹੀ ਰਾਘਵ ਚੱਢਾ ਟੈਲੀਵਿਜ਼ਨ ਉੱਤੇ ਆਮ ਆਦਮੀ ਪਾਰਟੀ ਦਾ ਚਿਹਰਾ ਬਣ ਚੁੱਕੇ ਸਨ।ਆਮ ਆਦਮੀ ਪਾਰਟੀ ਦੀ ਵੈੱਬਸਾਈਟ ਉੱਤੇ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਘਵ ਸਾਲ 2013 ਵਿੱਚ ਆਮ ਆਦਮੀ ਪਾਰਟੀ ਦਾ ਮੈਨੀਫੈਸਟੋ ਬਣਾਉਣ ਵਾਲੀ ਟੀਮ ਦੇ ਮੈਂਬਰ ਸੀ। ਕੁਝ ਸਮੇਂ ਲਈ ਉਨ੍ਹਾਂ ਨੂੰ ਪਾਰਟੀ ਦਾ ਖਜ਼ਾਨਚੀ ਵੀ ਬਣਾਇਆ ਗਿਆ।

ਰਾਘਵ ਚੱਢਾ, ਜੋ ਇੱਕ ਦਹਾਕਾ ਪਹਿਲਾਂ ਅਰਵਿੰਦ ਕੇਜਰੀਵਾਲ ਦੀ ਟੀਮ ਵਿੱਚ ਇੱਕ ਵਲੰਟੀਅਰ ਵਜੋਂ ਸ਼ਾਮਲ ਹੋਏ, ਹੁਣ ਉਨ੍ਹਾਂ ਦੇ ਸਭ ਤੋਂ ਭਰੋਸੇਮੰਦ ਰਣਨੀਤੀਕਾਰਾਂ ਵਿੱਚ ਗਿਣੇ ਜਾਂਦੇ ਹਨ।ਸਾਲ 2019 ਵਿੱਚ, ਰਾਘਵ ਚੱਢਾ ਨੇ ਦੱਖਣੀ ਦਿੱਲੀ ਦੀ ਸੰਸਦੀ ਸੀਟ ਲਈ ਚੋਣ ਲੜੀ ਸੀ, ਪਰ ਉਹ ਅਸਫਲ ਰਹੇ ਸਨ। ਇਸ ਤੋਂ ਬਾਅਦ ਉਹ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਦੀ ਰਾਜਿੰਦਰ ਨਗਰ ਸੀਟ ਤੋਂ ਜਿੱਤੇ।ਮਾਰਚ 2022 ਵਿੱਚ, ਰਾਘਵ ਚੱਢਾ ਅਤੇ ਚਾਰ ਹੋਰਾਂ ਨੂੰ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਉਸ ਸਮੇਂ ਰਾਘਵ ਚੱਢਾ ਦੀ ਉਮਰ 33 ਸਾਲ ਸੀ ਅਤੇ ਉਹ ਸਭ ਤੋਂ ਘੱਟ ਉਮਰ ਦੇ ਸੰਸਦ ਮੈਂਬਰ ਬਣੇ ਸਨ।

ਮੰਨਿਆ ਜਾ ਰਿਹਾ ਹੈ ਕਿ ਸਾਲ 2022 ਵਿੱਚ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਵਿੱਚ ਰਾਘਵ ਚੱਢਾ ਨੇ ਅਹਿਮ ਭੂਮਿਕਾ ਨਿਭਾਈ ਸੀ।

ਪੰਜਾਬ ਦੀ ਕਾਮਯਾਬੀ ਨੂੰ ਦੇਖਦੇ ਹੋਏ ਪਾਰਟੀ ਨੇ ਉਨ੍ਹਾਂ ਨੂੰ 2022 ਦੇ ਅੰਤ ਵਿੱਚ ਹੋਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਦੀ ਜ਼ਿੰਮੇਵਾਰੀ ਵੀ ਸੌਂਪੀ ਅਤੇ ਉਨ੍ਹਾਂ ਨੂੰ ਸਹਿ-ਇੰਚਾਰਜ ਬਣਾਇਆ।